ਰੂਸ-ਯੂਕ੍ਰੇਨ ਜੰਗ ਵਿਚਾਲੇ ਫਿਨਲੈਂਡ ਨੇ ਨਾਟੋ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ
Friday, May 13, 2022 - 11:49 PM (IST)
ਇੰਟਰਨੈਸ਼ਨਲ ਡੈਸਕ : ਰੂਸ-ਯੂਕ੍ਰੇਨ ਜੰਗ ਵਿਚਾਲੇ ਫਿਨਲੈਂਡ ਇਕ ਵਾਰ ਫਿਰ ਸੁਰਖੀਆਂ 'ਚ ਹੈ। ਫਿਨਲੈਂਡ ਨੇ ਨਾਟੋ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਅਤੇ ਰਾਸ਼ਟਰਪਤੀ ਸੋਲੀ ਨੀਲਿਸਟੋ ਨੇ ਵੀਰਵਾਰ ਨੂੰ ਕਿਹਾ ਕਿ ਉਹ ਜਲਦ ਹੀ ਨਾਟੋ ਦੀ ਮੈਂਬਰਸ਼ਿਪ ਲਈ ਅਰਜ਼ੀਆਂ ਦਾਖਲ ਕਰਨਗੇ। ਇਸ ਬਿਆਨ ਤੋਂ ਬਾਅਦ ਰੂਸ-ਯੂਕ੍ਰੇਨ ਜੰਗ ਨੇ ਵੱਖਰਾ ਹੀ ਮੋੜ ਲੈ ਲਿਆ ਹੈ। ਫਿਨਲੈਂਡ ਨੂੰ ਲੈ ਕੇ ਨਾਟੋ ਅਤੇ ਰੂਸ ਆਹਮੋ-ਸਾਹਮਣੇ ਆ ਗਏ ਹਨ।
ਇਹ ਵੀ ਪੜ੍ਹੋ : ਸ਼ਾਹਕੋਟ ਨੇੜੇ ਵਾਪਰਿਆ ਭਿਆਨਕ ਹਾਦਸਾ, 3 ਗੱਡੀਆਂ ਦੀ ਟੱਕਰ 'ਚ ਇਕ ਦੀ ਮੌਤ, 2 ਜ਼ਖਮੀ
ਰੂਸੀ ਸਰਕਾਰ ਦੇ ਬੁਲਾਰੇ ਦਮਿਤਰੀ ਪੇਸ਼ਕੋਵ ਨੇ ਕਿਹਾ ਕਿ ਜੇਕਰ ਫਿਨਲੈਂਡ ਨਾਟੋ 'ਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਫਿਨਲੈਂਡ ਦਾ ਇਹ ਕਦਮ ਯੂਰਪ ਵਿੱਚ ਸਥਿਰਤਾ ਅਤੇ ਸੁਰੱਖਿਆ 'ਚ ਮਦਦ ਨਹੀਂ ਕਰੇਗਾ। ਰੂਸ ਦੀ ਫਿਨਲੈਂਡ ਨਾਲ 1340 ਕਿਲੋਮੀਟਰ ਦੀ ਸਰਹੱਦ ਲੱਗਦੀ ਹੈ। ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਫਿਨਲੈਂਡ ਦੇ ਨਾਟੋ ਵਿੱਚ ਸ਼ਾਮਲ ਹੋਣ ਦੇ ਕਦਮ ਦਾ ਸਵਾਗਤ ਕੀਤਾ ਹੈ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਯੂਰਪੀ ਦੇਸ਼ ਫਿਨਲੈਂਡ ਤੇ ਸਵੀਡਨ ਫੌਜੀ ਸੰਗਠਨ ਨਾਟੋ ਦੇ ਮੈਂਬਰ ਬਣਨ ਦੇ ਨੇੜੇ ਹੈ। ਇਸ ਬਾਰੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫਿਨਲੈਂਡ ਦਾ ਗੁਆਂਢੀ ਸਵੀਡਨ ਵੀ ਦਹਾਕਿਆਂ ਤੱਕ ਨਿਰਪੱਖ ਰਾਹ ਅਪਨਾਉਣ ਤੋਂ ਬਾਅਦ ਨਾਟੋ 'ਚ ਸ਼ਾਮਲ ਹੋਣ ਦੇ ਫੈਸਲੇ ਨੇੜੇ ਹੈ। ਦੂਜੇ ਪਾਸੇ ਮਾਸਕੋ ਨੇ ਕਿਹਾ ਕਿ ਇਹ ਕਦਮ ਯਕੀਨੀ ਤੌਰ 'ਤੇ ਖਤਰਨਾਕ ਹੈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕੀ ਰੂਸ ਦਾ ਅਗਲਾ ਨਿਸ਼ਾਨਾ ਫਿਨਲੈਂਡ ਬਣ ਸਕਦਾ ਹੈ। ਜੇਕਰ ਰੂਸ ਫਿਨਲੈਂਡ 'ਤੇ ਹਮਲਾ ਕਰਦਾ ਹੈ ਤਾਂ ਕੀ ਤੀਜਾ ਵਿਸ਼ਵ ਯੁੱਧ ਸੰਭਵ ਹੋਵੇਗਾ?
ਇਹ ਵੀ ਪੜ੍ਹੋ : ਸਰਹਿੰਦ ਫੀਡਰ ਦਾ ਤਕਰੀਬਨ 250 ਫੁੱਟ ਪਾੜ ਮੁਰੰਮਤ ਕਰ ਇਕ ਹਫਤੇ 'ਚ ਪਾਣੀ ਕੀਤਾ ਜਾਵੇਗਾ ਚਾਲੂ : ਜਿੰਪਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ