ਫਿਨਲੈਂਡ ਦੇ ਬੀਚ ''ਤੇ ਦਿਸੇ ਆਂਡੇ ਦੇ ਆਕਾਰ ਦੇ ਦੁਰਲੱਭ ਬਰਫ ਦੇ ਗੋਲੇ, ਤਸਵੀਰ ਵਾਇਰਲ

Saturday, Nov 09, 2019 - 11:39 AM (IST)

ਫਿਨਲੈਂਡ ਦੇ ਬੀਚ ''ਤੇ ਦਿਸੇ ਆਂਡੇ ਦੇ ਆਕਾਰ ਦੇ ਦੁਰਲੱਭ ਬਰਫ ਦੇ ਗੋਲੇ, ਤਸਵੀਰ ਵਾਇਰਲ

ਹੇਲਸਿੰਕੀ (ਬਿਊਰੋ): ਕੁਦਰਤ ਦੇ ਰਹੱਸ ਅੱਜ ਵੀ ਮਨੁੱਖ ਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਹਨ। ਅਜਿਹਾ ਹੀ ਕੁਝ ਸ਼ਾਨਦਾਰ ਨਜ਼ਾਰਾ ਫਿਨਲੈਂਡ ਵਿਚ ਦੇਖਣ ਨੂੰ ਮਿਲਿਆ। ਫਿਨਲੈਂਡ ਦੇ ਹੈਲੁਓਤੋ ਟਾਪੂ ਦੇ ਮਾਰਜੇਨੇਮੀ ਬੀਚ 'ਤੇ ਇਕ ਜੋੜੇ ਨੇ ਐਤਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਆਂਡੇ ਦੇ ਆਕਾਰ ਦੇ ਦੁਰਲੱਭ ਬਰਫ ਦੇ ਗੋਲੇ ਦੇਖੇ। ਇਹ ਆਂਡੇ ਸਮੁੰਦਰ ਦੇ ਕਿਨਾਰੇ ਕਰੀਬ 30 ਮੀਟਰ ਤੱਕ ਫੈਲੇ ਸਨ। ਤਸਵੀਰ ਲੈਣ ਵਾਲੇ ਰਿਸਤੋ ਮਤੀਲਾ (Risto Mattila) ਨੇ ਦੱਸਿਆ ਕਿ ਗੋਲੇ ਬਰਫ ਦੇ ਆਂਡੇ ਜਿਹੇ ਦਿਖਾਈ ਦੇ ਰਹੇ ਸਨ। ਸਭ ਤੋਂ ਵੱਡਾ ਆਂਡਾ ਫੁੱਟਬਾਲ ਦੇ ਆਕਾਰ ਦਾ ਸੀ। ਫਿਨਿਸ਼ ਮੌਸਮ ਵਿਗਿਆਨ ਸੰਸਥਾ ਦੇ ਮਾਹਰ ਜੌਨੀ ਵੇਨੀਓ ਨੇ ਕਿਹਾ ਕਿ ਇਹ ਘਟਨਾ ਸਧਾਰਨ ਨਹੀਂ ਸਗੋਂ ਚਿੰਤਾ ਦਾ ਵਿਸ਼ਾ ਹੈ ਪਰ ਸਹੀ ਮੌਸਮ ਦੀ ਸਥਿਤੀ ਵਿਚ ਸਾਲ ਵਿਚ ਇਕ ਵਾਰ ਅਜਿਹਾ ਹੋ ਸਕਦਾ ਹੈ। ਜਦੋਂ ਹਵਾ ਦਾ ਤਾਪਮਾਨ (ਸਿਰਫ ਜ਼ੀਰੋ ਤੋਂ ਥੋੜ੍ਹਾ ਹੇਠਾਂ), ਪਾਣੀ ਦਾ ਸਹੀ ਤਾਪਮਾਨ (ਹਿਮਾਂਕ ਦੇ ਕਰੀਬ) ਹੋਵੇ।

PunjabKesari

ਇਲੀਨੋਇਸ ਸਟੇਟ ਯੂਨੀਵਰਸਿਟੀ ਵਿਚ ਭੂਗੋਲ-ਭੂਵਿਗਿਆਨ ਦੇ ਐਮੇਰਿਟਸ ਪ੍ਰੋਫੈਸਰ ਜੇਮਜ਼ ਕਾਰਟਰ ਦੇ ਮੁਤਾਬਕ,''ਸਰਦੀ ਦੀ ਰੁੱਤ ਵਿਚ ਅਜਿਹਾ ਦੇਖਣ ਲਈ ਮਿਲ ਜਾਂਦਾ ਹੈ ਕਿਉਂਕਿ ਉਦੋਂ ਪਾਣੀ ਦਾ ਸਤਹਿ 'ਤੇ ਬਰਫ ਬਨਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਲਹਿਰਾਂ ਆਉਂਦੀਆਂ-ਜਾਂਦੀਆਂ ਹਨ ਉਦੋਂ ਵੀ ਅਜਿਹਾ ਹੋ ਸਕਦਾ ਹੈ। ਮੈਂ ਇਸ ਤਰ੍ਹਾਂ ਦੀ ਤਸਵੀਰ ਦੇਖ ਸਕਦਾ ਹਾਂ। ਤਸਵੀਰ ਅਤੇ ਕੁਮੈਂਟ ਨੂੰ ਸਾਂਝਾ ਕਰਨ ਵਾਲੇ ਫੋਟੋਗ੍ਰਾਫਰ ਦੇ ਲਈ ਧੰਨਵਾਦ। ਹੁਣ ਦੁਨੀਆ ਵਿਚ ਕੁਝ ਅਜਿਹਾ ਦੇਖਣ ਨੂੰ ਮਿਲਦਾ ਹੈ ਜੋ ਸਾਡੇ ਵਿਚੋਂ ਜ਼ਿਆਦਾਤਰ ਲੋਕ ਕਦੇ ਨਹੀਂ ਦੇਖ ਪਾਉਣਗੇ।''


author

Vandana

Content Editor

Related News