ਟਰੰਪ ਦੀ ਰੈਲੀ ਨੇੜੇ ਕਾਰ ’ਚੋਂ ਧਮਾਕਾਖੇਜ਼ ਸਮੱਗਰੀ ਮਿਲਣ ਦੀ ਖਬਰ ਨਿਕਲੀ ਫਰਜ਼ੀ
Thursday, Sep 19, 2024 - 05:04 AM (IST)
ਨਿਊਯਾਰਕ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿਊਯਾਰਕ ’ਚ ਰੈਲੀ ਨੇੜੇ ਇਕ ਕਾਰ ’ਚੋਂ ਧਮਾਕਾਖੇਜ਼ ਸਮੱਗਰੀ ਮਿਲਣ ਦੀ ਫਰਜ਼ੀ ਸੂਚਨਾ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਲਾਂਗ ਆਈਲੈਂਡ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੋਂ ਅਜਿਹੀਆਂ ਸਾਰੀਆਂ ਪੋਸਟਾਂ ਨੂੰ ਹਟਾ ਦਿੱਤਾ।
ਡੋਨਾਲਡ ਟਰੰਪ ਦੇ ਯੂਨੀਅਨਡੇਲ ਦੇ ਨਾਸਾਓ ਕੋਲੇਜ਼ੀਅਮ ਵਿਚ ਹੋਣ ਵਾਲੇ ਪ੍ਰਚਾਰ ਪ੍ਰੋਗਰਾਮ ਤੋਂ ਕੁਝ ਘੰਟੇ ਪਹਿਲਾਂ ਕਾਰ ’ਚ ਧਮਾਕਾਖੇਜ਼ ਸਮੱਗਰੀ ਮਿਲਣ ਦੀਆਂ ਝੂਠੀਆਂ ਖਬਰਾਂ ਫੈਲਣੀਆਂ ਸ਼ੁਰੂ ਹੋ ਗਈਆਂ ਸਨ। ਨਾਸਾਓ ਕਾਊਂਟੀ ਦੇ ਪੁਲਸ ਕਮਿਸ਼ਨਰ ਪੈਟਰਿਕ ਰਾਈਡਰ ਨੇ ਕਿਹਾ ਕਿ ਪੁਲਸ ਨੇ ਰੈਲੀ ਵਾਲੀ ਥਾਂ ਦੇ ਨੇੜਿਓਂ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ, ਜਿਸ ਨੇ ਇਹ ਫਰਜ਼ੀ ਖਬਰ ਫੈਲਾਈ ਸੀ।