Canada's Got Talent ਦਾ ਅੱਜ ਹੋਵੇਗਾ ਫਾਈਨਲ, ਪੰਜਾਬੀ ਮੁੰਡੇ ਇਸ਼ਾਨ ਸੋਬਤੀ ਨੂੰ ਦਿਓ ਸ਼ੁੱਭਕਾਮਨਾਵਾਂ

Tuesday, May 14, 2024 - 05:03 PM (IST)

Canada's Got Talent ਦਾ ਅੱਜ ਹੋਵੇਗਾ ਫਾਈਨਲ, ਪੰਜਾਬੀ ਮੁੰਡੇ ਇਸ਼ਾਨ ਸੋਬਤੀ ਨੂੰ ਦਿਓ ਸ਼ੁੱਭਕਾਮਨਾਵਾਂ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਸਿੰਗਿੰਗ ਰਿਐਲਿਟੀ ਸ਼ੋਅ ‘ਕੈਨੇਡਾ’ਸ ਗੌਟ ਟੈਲੇਂਟ’ ਦਾ ਅੱਜ ਫਾਈਨਲ ਰਾਊਂਡ ਹੋਣ ਜਾ ਰਿਹਾ ਹੈ। ਸ਼ੋਅ ’ਚ ਇਕ ਪੰਜਾਬੀ ਮੁੰਡਾ ਆਪਣੀ ਗਾਇਕੀ ਨੂੰ ਲੈ ਕੇ ਬੇਹੱਦ ਸੁਰਖ਼ੀਆਂ ਬਟੋਰ ਰਿਹਾ ਹੈ। ਇਸ ਮੁੰਡੇ ਦਾ ਨਾਂ ਇਸ਼ਾਨ ਸੋਬਤੀ ਹੈ, ਜਿਸ ਨੇ ‘ਕੈਨੇਡਾ’ਸ ਗੌਟ ਟੈਲੇਂਟ’ ਦੇ ਫਾਈਨਲ ’ਚ ਪਹੁੰਚ ਕੇ ਪੰਜਾਬ ਦਾ ਮਾਣ ਵਧਾ ਦਿੱਤਾ ਹੈ।

ਇਸ਼ਾਨ ਨੇ ਇਸ ਗੱਲ ਦੀ ਜਾਣਕਾਰੀ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਇਸ਼ਾਨ ਨੇ ਤਸਵੀਰ ਦੀ ਕੈਪਸ਼ਨ ’ਚ ਲਿਖਿਆ, ‘‘ਮੈਨੂੰ ਯਕੀਨ ਨਹੀਂ ਹੋ ਰਿਹਾ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਨੇ ਮੈਨੂੰ ਇਸ ਸਟੇਜ ’ਤੇ ਦੂਜਾ ਮੌਕਾ ਦਿੱਤਾ। ਮੈਂ ਬਹੁਤ ਧੰਨਵਾਦੀ ਹਾਂ। ਤੁਸੀਂ ਮੇਰੇ ਲਈ ਅਜਿਹਾ ਕੀਤਾ ਤੇ ਮੈਂ ਇਸ ਦੀ ਕਦਰ ਕਰਦਾ ਹਾਂ।’’ ਜੇਕਰ ਤੁਸੀਂ ਇਸ਼ਾਨ ਨੂੰ ਆਪਣੀ ਵੋਟ ਅਤੇ ਸਮਰਥਨ ਦੇਣਾ ਚਾਹੁੰਦੇ ਹੋ ਤਾਂ ਇਸ ਲਈ ਬੀ.ਸੀ. ਦੇ ਸਥਾਨਕ ਸਮੇਂ ਮੁਤਾਬਕ 5 ਤੋਂ 6:30 ਵਜੇ ਤੱਕ ਵੋਟਿੰਗ ਕਰ ਸਕਦੇ ਹੋ ਅਤੇ ਟੋਰਾਂਟੋ ਦੇ ਸਥਾਨਕ ਸਮੇਂ ਮੁਤਾਬਕ ਰਾਤ 8 ਤੋਂ 9:30 ਵਜੇ ਤੱਕ ਵੋਟਿੰਗ ਕਰ ਸਕਦੇ ਹੋ। ਇਸ ਲਈ ਦੇਰ ਨਾ ਕਰੋ ਅਤੇ ਈਸ਼ਾਨ ਨੂੰ ਵੱਧ ਤੋਂ ਵੱਧ ਵੋਟ ਕਰੋ।

 

ਪੜ੍ਹੋ ਇਹ ਅਹਿਮ ਖ਼ਬਰ-'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ' ਗੀਤ ਦੀ ਧੁਨ ਵ੍ਹਾਈਟ ਹਾਊਸ 'ਚ ਵੱਜੀ (ਵੀਡੀਓ)

ਦੱਸ ਦੇਈਏ ਕਿ ਮੰਗਲਵਾਰ ਯਾਨੀ ਅੱਜ 14 ਮਈ ਨੂੰ ਇਸ ਸ਼ੋਅ ਦਾ ਲਾਈਵ ਪ੍ਰਸਾਰਣ ਸਿਟੀ ਟੀ. ਵੀ. ’ਤੇ ਹੋਵੇਗਾ। ਇਸ਼ਾਨ ਨੇ ਕਿਹਾ ਕਿ ਉਸ ਨੂੰ ਇਕ ਵਾਰ ਮੁੜ ਸਾਡੇ ਸਾਰਿਆਂ ਦੀ ਵੋਟ ਦੀ ਜ਼ਰੂਰਤ ਹੈ ਤੇ ਉਹ ਇਥੇ 1 ਮਿਲੀਅਨ ਡਾਲਰਸ ਲਈ ਮੁਕਾਬਲਾ ਕਰ ਰਿਹਾ ਹੈ। ਇਸ਼ਾਨ ਸੋਬਤੀ ਦੀ ਉਮਰ ਸਿਰਫ਼ 19 ਸਾਲ ਹੈ। ਇਸ਼ਾਨ ਸੋਬਤੀ ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਸ਼ਹਿਰ ’ਚ ਰਹਿੰਦਾ ਹੈ। ਇਸ਼ਾਨ ਨੇ ਆਪਣੇ ਆਡੀਸ਼ਨ ਦੌਰਾਨ ਸ਼ੋਅ ’ਚ ਮੌਜੂਦ ਹਰ ਵਿਅਕਤੀ ਨੂੰ ਮੰਤਰ ਮੁਗਧ ਕਰ ਦਿੱਤਾ ਸੀ। ਜੱਜਾਂ ਦੇ ਨਾਲ-ਨਾਲ ਦਰਸ਼ਕਾਂ ਨੇ ਵੀ ਇਸ਼ਾਨ ਸੋਬਤੀ ਨੂੰ ਸਟੈਂਡਿੰਗ ਓਵੇਸ਼ਨ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News