ਫਿਜ਼ੀ ''ਚ ਲੱਗੇ ਭੂਚਾਲ ਦੇ ਝਟਕੇ
Sunday, Jan 27, 2019 - 02:05 PM (IST)
ਫਿਜ਼ੀ ,(ਭਾਸ਼ਾ)— ਦੱਖਣੀ ਪ੍ਰਸ਼ਾਂਤ ਮਹਾਂਸਾਗਰੀ ਦੇਸ਼ ਫਿਜ਼ੀ 'ਚ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 8 ਵਜੇ 6.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂਗੋਲਿਕ ਸਰਵੇਖਣ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਦੇ ਕੁਝ ਦੇਰ ਬਾਅਦ 5.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਦੋ ਝਟਕਿਆਂ ਦਾ ਕੇਂਦਰ ਫਿਜ਼ੀ ਅਤੇ ਟੋਂਗਾ ਟਾਪੂ ਵਿਚਕਾਰ ਸਮੁੰਦਰ ਦੀ ਡੂੰਘਾਈ 'ਚ 500 ਕਿਲੋਮੀਟਰ ਹੇਠਾਂ ਸਥਿਤ ਸੀ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਹੁਣ ਤਕ ਇੱਥੇ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ।
