ਹੁਣ ਅਮਰੀਕਾ ’ਚ ਵੀ ਰੋਬੋਟ ਉਡਾਉਣਗੇ ਫਾਈਟਰ ਜੈੱਟ

06/02/2020 9:11:17 AM

ਵਾਸ਼ਿੰਗਟਨ - ਰੂਸ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਆਪਣੇ ਐਡਵਾਂਸ ਫਾਈਟਰ ਜੇਟਸ ਨੂੰ ਰੋਬੋਟ ਦੀ ਮਦਦ ਨਾਲ ਉਡਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਮਰੀਕਾ ਨੇ ਇਸਦੇ ਲਈ 4.8 ਮਿਲੀਅਨ ਡਾਲਰ ਦੇ ਬਜਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸਦੇ ਤਹਿਤ ਪਹਿਲੇ ਪੜਾਅ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਰੋਬੋਟਸ ਨੂੰ ਕੋ-ਪਾਇਲਟ ਦੇ ਰੂਪ ’ਚ ਤਿਆਰ ਕੀਤਾ ਜਾਏਗਾ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਰੂਸੀ ਹਵਾਈ ਫੌਜ ਨੇ ਆਪਣੇ ਐਡਵਾਂਸ ਫਾਈਟਰ ਜੈੱਟ ਨੂੰ ਰੋਬੋਟ ਦੀ ਮਦਦ ਨਾਲ ਉਡਾਇਆ ਸੀ।
 

ਫਾਈਟਰ ਜੈੱਟ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ
ਓਹੀਓ ਦੇ ਪੈਟਰਸਨ ਏਅਰ ਫੋਰਸ ਬੇਸ ’ਤੇ ਸਥਿਤ ਯੂ. ਐੱਸ. ਏਅਰਫੋਰਸ ਰਿਸਰਚ ਲੈਬੋਰੇਟਰੀ ਦੇ ਅਧਿਕਾਰੀਆਂ ਨੇ ਯੂ, ਐੱਸ. ਡਿਫੈਂਸ ਐਡਵਾਂਸ ਪ੍ਰਾਜੈਕਟ ਏਜੰਸੀ (ਡੀਏਆਰਪੀਏ) ਅਤੇ ਹਿਊਮਨ-ਰੋਬੋਟ ਇੰਟਰਫੇਸ ਦੇ ਮਾਹਿਰਾਂ ਨਾਲ ਇਕ ਕੰਟਰੈਕਟ ਸਾਈਨ ਕੀਾਤ ਹੈ। ਇਸਦੇ ਤਹਿਤ ਇਹ ਸਾਰੀਆਂ ਏਜੰਸੀਆਂ ਮਿਲਕੇ ਏਅਰਫੋਰਸ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਨੂੰ ਵਿਕਸਤ ਕਰੇਗੀ।
 

ਦੁਸ਼ਮਣ ਨਾਲ ਲੜਾਈ ’ਚ ਰੋਬੋਟ ਪਾਇਲਟ ਲੈਣਗੇ ਹਿੱਸਾ
ਇਸ ਪ੍ਰਾਜੈਕਟ ਨੂੰ ਏਅਰ ਕਾਮਬੈਟ ਇਵੋਲਿਊਸ਼ਨ (ਏਸੀਈ) ਨਾਂ ਦਿੱਤਾ ਗਿਆ ਹੈ। ਜਿਸ ਵਿਚ ਭੱਵਿਖ ’ਚ ਦੁਸ਼ਮਣ ਦੇਸ਼ਾਂ ਦੇ ਫਾਈਟਰ ਜੈੱਟ ਨਾਲ ਹੋਣ ਵਾਲੇ ਡੌਗਫਾਈਟ ਲਈ ਮਨੁੱਖ ਅਤੇ ਮਸ਼ੀਨੀ ਇੰਟੇਲੀਜੈਂਸ ਨਾਲ ਰੋਬੋਟ ਪਾਇਲਟ ਨੂੰ ਤਿਆਰ ਕੀਤਾ ਜਾਏਗਾ। ਰਿਪੋਰਟਾਂ ਮੁਤਾਬਕ, ਡੌਗਫਾਈਟਸ ਦੌਰਾਨ ਮਨੁੱਖੀ ਪਾਇਲਟ ਜੰਗ ਸਬੰਧੀ ਰਣਨੀਤੀ ਤੈਅ ਕਰੇਗਾ, ਜਦਕਿ ਜਹਾਜ਼ ਖੁਦ ਸਟੀਕ ਨਿਸ਼ਾਨੇ ਅਤੇ ਫਾਇਰਿੰਗ ਦੇ ਫੈਸਲੇ ਲਵੇਗਾ।
 

ਬੋਇੰਗ ਵੀ ਬਣਾ ਰਹੀ ਹੈ ਮਾਡਿਯੂਲਰ ਮਲਟੀ-ਰੋਲ ਡਰੋਨ
ਇਸਨੂੰ ਲੈ ਕੇ ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਈਂਗ ਵੀ ਲੋਅਲ ਵੀਂਗਮੈਨ ਪ੍ਰੋਗਰਾਮ ’ਤੇ ਕੰਮ ਕਰ ਰਹੀ ਹੈ। ਲੋਅਲ ਵੀਂਗਮੈਨ ਇਕ ਮਾਡਊਲਰ ਮਲਟੀ-ਰੋਲ ਡਰੋਨ ਹੈ, ਜਿਸ ਵਿਚ ਇਕ ਡਿਟੈਚੇਬਲ ਨੋਸੇਕਾਨ ਸਿਸਟਮ ਲੱਗਾ ਹੋਇਆ ਹੈ। ਇਹ ਸਿਸਟਮ ਮਿਸ਼ਨ ਦੇ ਮਾਪਦੰਡਾਂ ਦੇ ਆਧਾਰ ’ਤੇ ਵੱਖ-ਵੱਖ ਪੇਲੋਡ (ਹਥਿਆਰਾਂ) ਨੂੰ ਜਹਾਜ਼ ਦੇ ਏਅਰਫ੍ਰੇਮ ’ਚ ਜਲਦੀ ਫਿਟ ਕਰ ਸਕਦਾ ਹੈ।
 

ਏ. ਆਈ. ਹਥਿਆਰਾਂ ਨੂੰ ਤਿਆਰ ਕਰ ਰਿਹੈ ਅਮਰੀਕਾ
ਯੂ. ਐੱਸ. ਡਿਫੈਂਸ ਐਡਵਾਂਸ ਰਿਸਰਚ ਪ੍ਰਾਜੈਕਟਸ ਏਜੰਸੀ ਦਾ ਮੁੱਖ ਦਫਤਰ ਵਰਜੀਨੀਆ ਦੇ ਅਰਲਿੰਗਟਨ ’ਚ ਸਥਿਤ ਹੈ। ਜੋ ਭੱਵਿਖ ’ਚ ਹੋਣ ਵਾਲੀ ਜੰਗ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਯੁਕਤ ਹਥਿਆਰਾਂ ਨੂੰ ਵਿਕਸਤ ਕਰਦਾ ਹੈ। ਇਹ ਏਜੰਸੀ ਸਾਈਬਰ ਵਾਰਫੇਅਰ ਤੋਂ ਲੈਕੇ ਮਿਜ਼ਾਈਲ ਟਾਰਗੇਟਿੰਗ ਤਕ ਦੇ ਹਰ ਕੰਮ ਲਈ ਇਨਸਾਨਾਂ ਬਦਲੇ ਮਸ਼ੀਨਾਂ ਨੂੰ ਕੰਮ ਕਰਨ ਲਈ ਤਿਆਰ ਕਰ ਰਹੀ ਹੈ।


Lalita Mam

Content Editor

Related News