ਅਫਗਾਨਿਸਤਾਨ ''ਚ ਅਮਰੀਕੀ ਫੌਜ ਦੀ ਅਗਵਾਈ ਪੰਜਵੇਂ ਰਾਸ਼ਟਰਪਤੀ ਦੇ ਹੱਥ ਨਹੀਂ ਜਾਵੇਗੀ: ਬਾਈਡੇਨ
Wednesday, Aug 18, 2021 - 12:52 AM (IST)
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਫਗਾਨਿਸਤਾਨ ਮੁੱਦੇ 'ਤੇ ਬੋਲਦੇ ਹੋਏ ਇੱਕ ਵੀਡੀਓ ਆਪਣੇ ਟਵਿੱਟਰ ਅਕਾਉਂਟ 'ਤੇ ਪੋਸ਼ਟ ਕੀਤੀ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ, ''ਮੈਂ ਹੁਣ ਚੌਥਾ ਅਮਰੀਕੀ ਰਾਸ਼ਟਰਪਤੀ ਹਾਂ ਜਿਸ ਨੇ ਅਫਗਾਨਿਸਤਾਨ ਵਿੱਚ ਦੋ ਲੋਕਤੰਤਰ ਅਤੇ ਦੋ ਰਿਪਬਲਿਕਨ ਲੜਾਈ ਦੀ ਪ੍ਰਧਾਨਗੀ ਕੀਤੀ। ਮੈਂ ਇਹ ਜ਼ਿੰਮੇਦਾਰੀ ਕਿਸੇ ਪੰਜਵੇਂ ਰਾਸ਼ਟਰਪਤੀ ਨੂੰ ਨਹੀਂ ਦੇਵਾਂਗਾ। ਮੈਂ ਅਮਰੀਕੀ ਲੋਕਾਂ ਨੂੰ ਇਹ ਦਾਅਵਾ ਕਰਕੇ ਗੁੰਮਰਾਹ ਨਹੀਂ ਕਰਾਂਗਾ ਕਿ, ਅਫਗਾਨਿਸਤਾਨ ਵਿੱਚ ਸਿਰਫ ਥੋੜ੍ਹਾ ਹੋਰ ਸਮਾਂ ਫਿਰ ਸਭ ਕੁੱਝ ਬਦਲ ਜਾਵੇਗਾ ਅਤੇ ਨਾ ਹੀ ਮੈਂ ਆਪਣੇ ਹਿੱਸੇ ਦੀ ਜ਼ਿੰਮੇਦਾਰੀ ਤੋਂ ਪਿੱਛੇ ਹਟਾਂਗਾ ਕਿ, ਅਸੀਂ ਅੱਜ ਕਿੱਥੇ ਹਾਂ ਅਤੇ ਸਾਨੂੰ ਇੱਥੋਂ ਕਿਵੇਂ ਅੱਗੇ ਵਧਣਾ ਚਾਹੀਦਾ ਹੈ।''
ਇਹ ਵੀ ਪੜ੍ਹੋ - ਤਾਲਿਬਾਨ ਨੇ ਪ੍ਰੈੱਸ ਕਾਨਫਰੰਸ ਕਰ ਕਿਹਾ- ਦੁਨੀਆ ਸਾਨੂੰ ਮਾਨਤਾ ਦੇਵੇ, ਕਿਸੇ ਵੀ ਵਿਦੇਸ਼ੀ ਦੂਤਘਰ ਨੂੰ ਖ਼ਤਰਾ ਨਹੀਂ
ਉਨ੍ਹਾਂ ਅੱਗੇ ਕਿਹਾ, ''ਮੈਂ ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਹਾਂ। ਮੈਂ ਉਨ੍ਹਾਂ ਤੱਥਾਂ ਤੋਂ ਬਹੁਤ ਦੁਖੀ ਹਾਂ ਜਿਨ੍ਹਾਂ ਦਾ ਅਸੀਂ ਹੁਣ ਸਾਹਮਣਾ ਕਰ ਰਹੇ ਹਾਂ ਪਰ ਮੈਨੂੰ ਅਫਗਾਨਿਸਤਾਨ ਵਿੱਚ ਅਮਰੀਕਾ ਦੀ ਲੜਾਈ ਨੂੰ ਖ਼ਤਮ ਕਰਨ ਅਤੇ ਉੱਥੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਸਾਡੇ ਅੱਤਵਾਦ ਵਿਰੋਧੀ ਮਿਸ਼ਨ 'ਤੇ ਲੇਜ਼ਰ ਫੋਕਸ ਬਣਾਏ ਰੱਖਣ ਦੇ ਆਪਣੇ ਫੈਸਲੇ 'ਤੇ ਅਫਸੋਸ ਨਹੀਂ ਹੈ।''
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।