ਸਮੁੰਦਰ ''ਚ ਮੌਤ ਦਾ ਤਾਂਡਵ! ਸੈਂਕੜੇ ਮੁਸਾਫਰਾਂ ਨਾਲ ਭਰਿਆ ਜਹਾਜ਼ ਡੁੱਬਿਆ, 18 ਮੌਤਾਂ
Wednesday, Jan 28, 2026 - 03:29 PM (IST)
ਮਨੀਲਾ (ਏਜੰਸੀ) : ਫਿਲੀਪੀਨਜ਼ ਦੇ ਦੱਖਣੀ ਹਿੱਸੇ ਵਿੱਚ ਇੱਕ ਭਿਆਨਕ ਸਮੁੰਦਰੀ ਹਾਦਸਾ ਵਾਪਰਿਆ ਹੈ, ਜਿੱਥੇ ਮੁਸਾਫਰਾਂ ਨਾਲ ਭਰਿਆ ਇੱਕ ਵਿਸ਼ਾਲ ਜਹਾਜ਼ (ਫੈਰੀ) ਡੁੱਬਣ ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸਰਕਾਰ ਨੇ ਸਖ਼ਤ ਕਾਰਵਾਈ ਕਰਦਿਆਂ ਸਬੰਧਤ ਕੰਪਨੀ ਦੇ ਸਾਰੇ ਸਮੁੰਦਰੀ ਜਹਾਜ਼ਾਂ ਦੇ ਸੰਚਾਲਣ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਤੇ ਉਲਟਾ ਪੈ ਗਿਆ Deport ਐਕਸ਼ਨ ! ਮੂਧੇ ਮੂੰਹ ਡਿੱਗੀ ਆਬਾਦੀ ਤੇ ਵਿਕਾਸ ਦਰ
ਅੱਧੀ ਰਾਤ ਨੂੰ ਵਾਪਰਿਆ ਕਹਿਰ
ਜਾਣਕਾਰੀ ਮੁਤਾਬਕ 'M/V Trisha Kerstin 3' ਨਾਮਕ ਇਹ ਜਹਾਜ਼ ਜ਼ੈਂਬੋਆੰਗਾ ਸ਼ਹਿਰ ਤੋਂ ਜੋਲੋ ਟਾਪੂ ਵੱਲ ਜਾ ਰਿਹਾ ਸੀ। ਰਸਤੇ ਵਿੱਚ ਬਾਸੀਲਾਨ ਸੂਬੇ ਦੇ ਨੇੜੇ ਸਮੁੰਦਰੀ ਜਹਾਜ਼ ਅਚਾਨਕ ਇੱਕ ਪਾਸੇ ਨੂੰ ਝੁਕ ਗਿਆ ਅਤੇ ਸਮੁੰਦਰ ਵਿੱਚ ਡੁੱਬ ਗਿਆ। ਜਹਾਜ਼ ਵਿੱਚ 317 ਮੁਸਾਫਰ ਅਤੇ 27 ਚਾਲਕ ਦਲ ਦੇ ਮੈਂਬਰ ਸਵਾਰ ਸਨ।
ਇਹ ਵੀ ਪੜ੍ਹੋ: ਅਮਰੀਕਾ ਦੇ Deport ਐਕਸ਼ਨ ਵਿਚਾਲੇ ਯੂਰਪੀ ਦੇਸ਼ ਦਾ ਵੱਡਾ ਐਲਾਨ ! ਲੱਖਾਂ ਪ੍ਰਵਾਸੀਆਂ ਨੂੰ ਦੇਵੇਗਾ PR
ਬਚਾਅ ਕਾਰਜ
ਹੁਣ ਤੱਕ 316 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਹਾਜ਼ ਦੇ ਕਪਤਾਨ ਸਮੇਤ 10 ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਜਲ ਸੈਨਾ ਅਤੇ ਕੋਸਟ ਗਾਰਡ ਦੀਆਂ ਟੀਮਾਂ ਤਾਇਨਾਤ ਹਨ। ਮਰਨ ਵਾਲਿਆਂ ਵਿੱਚ ਇੱਕ 6 ਮਹੀਨੇ ਦਾ ਬੱਚਾ ਵੀ ਸ਼ਾਮਲ ਹੈ।
ਕੰਪਨੀ 'ਤੇ ਡਿੱਗੀ ਗਾਜ
ਫਿਲੀਪੀਨਜ਼ ਦੇ ਟ੍ਰਾਂਸਪੋਰਟ ਸਕੱਤਰ ਜਿਓਵਨੀ ਲੋਪੇਜ਼ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ 'ਐਲੇਸਨ ਸ਼ਿਪਿੰਗ ਲਾਈਨਜ਼' ਦਾ ਸੀ। ਇਸ ਕੰਪਨੀ ਦੇ ਜਹਾਜ਼ਾਂ ਨਾਲ 2019 ਤੋਂ ਹੁਣ ਤੱਕ 32 ਸੁਰੱਖਿਆ ਸਬੰਧੀ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਕਾਰਨ ਸਰਕਾਰ ਨੇ ਕੰਪਨੀ ਦੇ ਪੂਰੇ ਬੇੜੇ (Fleet) ਨੂੰ ਰੋਕ ਦਿੱਤਾ ਹੈ ਤਾਂ ਜੋ ਇਨ੍ਹਾਂ ਦੀ ਜਾਂਚ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਈਰਾਨ ਵੱਲ ਵਧਿਆ ਅਮਰੀਕਾ ਦਾ ਇਕ ਹੋਰ ਜੰਗੀ ਬੇੜਾ ! ਕਿਸੇ ਵੇਲੇ ਵੀ ਹੋ ਸਕਦੈ ਹਮਲਾ
ਪੀੜਤ ਪਿਤਾ ਦੀ ਹੱਡਬੀਤੀ
ਹਾਦਸੇ ਵਿੱਚ ਬਚੇ ਇੱਕ ਮੁਸਾਫਰ ਮੁਹੰਮਦ ਖਾਨ ਨੇ ਦੱਸਿਆ ਕਿ ਹਨੇਰੇ ਵਿੱਚ ਅਚਾਨਕ ਜਹਾਜ਼ ਪਲਟ ਗਿਆ। ਉਹ ਅਤੇ ਉਸ ਦੀ ਪਤਨੀ ਤਾਂ ਬਚ ਗਏ, ਪਰ ਉਨ੍ਹਾਂ ਦੇ 6 ਮਹੀਨੇ ਦੇ ਬੱਚੇ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
