ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ''ਚ ਫਰਿਜ਼ਨੋ ਦੇ ਗੁਰਬਖਸ਼ ਸਿੰਘ ਨੇ ਚਮਕਾਇਆ ਭਾਈਚਾਰੇ ਦਾ ਨਾਂ
Tuesday, Jun 18, 2019 - 11:10 PM (IST)

ਕੈਲੇਫੋਰਨੀਆ (ਨੀਟਾ ਮਾਛੀਕੇ) - ਅਮਰੀਕਾ ਦੀ ਨਿਊ-ਮੈਕਸੀਕੋ ਸਟੇਟ ਦੇ ਸ਼ਹਿਰ ਐਲਬਾਕਰਕੀ 'ਚ 16ਵੀਆਂ ਯੂ. ਐੱਸ. ਏ. ਨੈਸ਼ਨਲ ਸੀਨੀਅਰ ਖੇਡਾਂ ਦਾ ਅਯੋਜਨ ਕੀਤਾ ਗਿਆ। ਇਨ੍ਹਾਂ ਖੇਡਾਂ 'ਚ ਪੂਰੇ ਅਮਰੀਕਾ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇ ਪਹੁੰਚੇ ਹੋਏ ਸਨ। ਇਹ ਖੇਡਾਂ ਸਥਾਨਿਕ ਗਰਾਉਂਡਾਂ 'ਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ 'ਚ ਫਰੀਜ਼ਨੋ ਸ਼ਹਿਰ ਦੇ ਪੰਜਾਬੀ ਸੀਨੀਅਰ ਗੱਭਰੂ ਗੁਰਬਖਸ਼ ਸਿੰਘ ਸਿੱਧੂ ਨੇ ਵੀ ਹਿੱਸਾ ਲਿਆ ਅਤੇ 41.33 ਮੀਟਰ ਹੈਂਮਰ ਥਰੋ ਕਰਕੇ ਸਿਲਵਰ ਮੈਡਲ ਆਪਣੇ ਨਾਮ ਕੀਤਾ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਗੁਰਬਖਸ਼ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਆਪਣੇ ਖ਼ਰਚੇ ਅਤੇ ਪੂਰੇ ਅਮਰੀਕਾ ਭਰ 'ਚ ਸੀਨੀਅਰ ਗੇਮਾਂ 'ਚ ਹਿੱਸਾ ਲੈ ਕੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕਰਦਾ ਆ ਰਿਹਾ ਹੈ।