ਕੈਨੇਡਾ-ਅਮਰੀਕਾ ਦੀ ਸਰਹੱਦ ''ਤੇ ਲਾਈ ਜਾ ਰਹੀ ਹੈ ਕੰਡਿਆਲੀ ਤਾਰ

08/20/2020 3:46:00 PM

ਸਰੀ- ਕੈਨੇਡਾ ਤੇ ਅਮਰੀਕਾ ਦੀ ਸਰਹੱਦ ਉੱਤੇ ਕੰਡਿਆਲੀ ਤਾਰ ਲਗਾਈ ਜਾ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹਮੇਸ਼ਾ ਕਹਿੰਦੇ ਰਹੇ ਹਨ ਕਿ ਉਹ ਮੈਕਸੀਕੋ ਦੀ ਸਰਹੱਦ 'ਤੇ ਕੰਧ ਕਰ ਦੇਣਗੇ ਪਰ ਹੁਣ ਕੈਨੇਡਾ ਵੱਲ ਤਾਰ ਲਗਾ ਕੇ ਵਾੜ ਕੀਤੀ ਜਾ ਰਹੀ ਹੈ ਤਾਂ ਕਿ ਅਪਰਾਧਕ ਮਾਮਲਿਆਂ ਵਿਚ ਠੱਲ ਪਾਈ ਜਾ ਸਕੇ ਤੇ ਨਾਲ ਦੇ ਨਾਲ ਦੋਹਾਂ ਦੇਸ਼ਾਂ ਦੇ ਲੋਕ ਉੱਥੇ ਬੈਠ ਕੇ ਪਾਰਟੀਆਂ ਨਾ ਕਰਨ ਤੇ ਕੋਰੋਨਾ ਤੋਂ ਹਰੇਕ ਨੂੰ ਬਚਾਇਆ ਜਾ ਸਕੇ। 

PunjabKesari

ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਸੀ ਕਿ ਉਹ ਇੱਥੇ ਬੈਠ ਕੇ ਗੱਲਾਂ ਭਾਵੇਂ ਕਰ ਲੈਣ ਪਰ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਆਦਾਨ-ਪ੍ਰਦਾਨ ਨਾ ਕਰਨ ਪਰ ਲੋਕ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇ ਸਨ ਜਿਸ ਕਾਰਨ ਇਹ ਕਦਮ ਚੁੱਕਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇੱਥੇ ਵਾੜ ਲਾਉਣ ਦਾ ਵੱਡਾ ਉਦੇਸ਼ ਇੱਥੇ ਹੋ ਰਹੀਆਂ ਅਪਰਾਧਕ ਕਾਰਵਾਈਆਂ ਨੂੰ ਰੋਕਣਾ ਹੈ। ਪਿਛਲੇ ਮਹੀਨੇ ਕੈਨੇਡਾ ਰਾਇਲ ਪੁਲਸ ਨੇ ਇਕ ਅਮਰੀਕੀ ਨਾਗਰਿਕ ਨੂੰ 200 ਕਿਲੋ ਨਸ਼ੀਲੇ ਪਦਾਰਥਾਂ ਨਾਲ ਫੜਿਆ ਸੀ। ਕਈ ਵਾਰ ਲੋਕਾਂ ਨੂੰ ਇੱਥੋਂ ਨਸ਼ਾ ਸਪਲਾਈ ਕਰਦਿਆਂ ਫੜਿਆ ਗਿਆ ਜਿਸ ਕਾਰਨ ਇਹ ਸਖਤ ਫੈਸਲਾ ਲਿਆ ਜਾ ਰਿਹਾ ਹੈ, ਹਾਲਾਂਕਿ ਲੋਕ ਇਸ ਦਾ ਵਿਰੋਧ ਕਰ ਰਹੇ ਹਨ। 

ਬ੍ਰਿਟਿਸ਼ ਕੋਲੰਬੀਆ ਦੇ ਐਲਡਰਗਰੋਵ ਅਤੇ ਐਬਟਸਫੋਰਡ ਦੇ ਖੇਤਰ ਵਿਚ ਲੋਕ ਅਮਰੀਕਾ ਤੋਂ ਆਏ ਆਪਣੇ ਰਿਸ਼ਤੇਦਾਰਾਂ ਨਾਲ ਬੈਠ ਕੇ ਗੱਲਾਂ ਬਾਤਾਂ ਕਰਦੇ ਸਨ ਕਿਉਂਕਿ ਮਾਰਚ ਤੋਂ ਕੌਮਾਂਤਰੀ ਉਡਾਣਾਂ ਬੰਦ ਹੋਣ ਕਾਰਨ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਤਰਸ ਰਹੇ ਸਨ। ਕੁਝ ਲੋਕਾਂ ਦੀਆਂ ਗਲਤੀਆਂ ਕਾਰਨ ਬਹੁਤ ਸਾਰੇ ਲੋਕਾਂ ਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। 


Lalita Mam

Content Editor

Related News