ਪਾਕਿਸਤਾਨ ''ਚ ਕੋਵਿਡ ਦੀ ਨਵੀਂ ਲਹਿਰ ਦਾ ਖਦਸ਼ਾ, ਓਮੀਕਰੋਨ ਦੇ ਮਾਮਲੇ ਵਧੇ

Sunday, Jan 02, 2022 - 05:02 PM (IST)

ਪਾਕਿਸਤਾਨ ''ਚ ਕੋਵਿਡ ਦੀ ਨਵੀਂ ਲਹਿਰ ਦਾ ਖਦਸ਼ਾ, ਓਮੀਕਰੋਨ ਦੇ ਮਾਮਲੇ ਵਧੇ

ਇਸਲਾਮਾਬਾਦ (ਪੀ.ਟੀ.ਆਈ.)- ਪਾਕਿਸਤਾਨ ਦੇ ਯੋਜਨਾ ਮੰਤਰੀ ਅਸਦ ਉਮਰ ਨੇ ਕਿਹਾ ਹੈ ਕਿ ਇਹ ਸਪੱਸ਼ਟ ਹੈ ਕਿ ਦੇਸ਼ ਵਿਚ ਨੋਵਲ ਕੋਰੋਨਾ ਵਾਇਰਸ 'ਓਮੀਕਰੋਨ' ਦੇ ਮਾਮਲਿਆਂ ਵਿਚ ਵਾਧੇ ਦੇ ਵਿਚਕਾਰ ਮਹਾਮਾਰੀ ਦੀ ਨਵੀਂ ਲਹਿਰ ਸ਼ੁਰੂ ਹੋ ਰਹੀ ਹੈ। ਉਮਰ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਵਾਇਰਸ ਦੇ ਪ੍ਰਕੋਪ ਨੂੰ ਕੰਟਰੋਲ ਕਰਨ ਲਈ ਸਾਰੇ ਉਪਾਅ ਕੀਤੇ ਜਾ ਰਹੇ ਹਨ। ਉਹ ਮਹਾਮਾਰੀ ਵਿਰੋਧੀ ਸੰਸਥਾ ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ (ਐਨ.ਸੀ.ਓ.ਸੀ.) ਦੇ ਮੁਖੀ ਵੀ ਹਨ। ਉਹਨਾਂ ਨੇ ਟਵਿੱਟਰ 'ਤੇ ਕਿਹਾ ਕਿ ਇਸ ਗੱਲ ਦੇ ਸਪੱਸ਼ਟ ਸਬੂਤ ਹਨ ਕਿ ਕੋਵਿਡ ਦੀ ਇੱਕ ਹੋਰ ਲਹਿਰ ਸ਼ੁਰੂ ਹੋ ਗਈ ਹੈ। ਜੀਨੋਮ ਕ੍ਰਮ ਦਰਸਾਉਂਦਾ ਹੈ ਕਿ ਓਮੀਕਰੋਨ ਦੇ ਕੇਸ ਵੱਧ ਰਹੇ ਹਨ, ਖਾਸ ਕਰਕੇ ਕਰਾਚੀ ਵਿੱਚ।

PunjabKesari

ਉਮਰ ਨੇ ਲੋਕਾਂ ਨੂੰ ਮਾਸਕ ਪਹਿਨਣ ਦੀ ਬੇਨਤੀ ਕੀਤੀ ਕਿਉਂਕਿ ਇਹ ਲਾਗ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ। ਪਾਕਿਸਤਾਨ ਨੇ ਹੁਣ ਤੱਕ ਮਹਾਮਾਰੀ ਦੀਆਂ ਚਾਰ ਲਹਿਰਾਂ ਦੇਖੀਆਂ ਹਨ। ਦੇਸ਼ ਵਿੱਚ ਪਹਿਲਾ ਮਾਮਲਾ 26 ਫਰਵਰੀ, 2020 ਨੂੰ ਸਾਹਮਣੇ ਆਇਆ ਸੀ। ਇਸ ਦੇ ਨਾਲ ਹੀ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (ਐਨਆਈਐਚ) ਨੇ ਕਿਹਾ ਕਿ ਪੂਰੇ ਪਾਕਿਸਤਾਨ ਵਿੱਚ ਓਮੀਕਰੋਨ ਵੇਰੀਐਂਟ ਦੇ 75 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ 13 ਦਸੰਬਰ ਨੂੰ ਕਰਾਚੀ 'ਚ ਓਮੀਕਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਰਾਸ਼ਟਰੀ ਸਿਹਤ ਸੰਸਥਾ NIH ਦੇ ਬਿਆਨ ਮੁਤਾਬਕ 27 ਦਸੰਬਰ, 2021 ਤੱਕ ਓਮੀਕਰੋਨ ਦੇ ਕੁੱਲ 75 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਸੀ। ਇਨ੍ਹਾਂ ਵਿੱਚੋਂ 33 ਕਰਾਚੀ ਵਿੱਚ, 17 ਇਸਲਾਮਾਬਾਦ ਵਿੱਚ ਅਤੇ 13 ਲਾਹੌਰ ਵਿੱਚ ਸਨ। 

ਪੜ੍ਹੋ ਇਹ ਅਹਿਮ ਖਬਰ - ਓਮੀਕਰੋਨ ਦਾ ਖ਼ੌਫ਼, ਫਰਾਂਸ 'ਚ 6 ਸਾਲ ਦੇ ਬੱਚਿਆਂ ਲਈ ਮਾਸਕ ਪਾਉਣਾ ਹੋਇਆ ਲਾਜ਼ਮੀ

ਕਰਾਚੀ ਦੇ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਪੂਰਬੀ ਜ਼ਿਲ੍ਹੇ ਵਿੱਚ 15 ਦਿਨਾਂ ਦਾ 'ਮਾਈਕਰੋ-ਸਮਾਰਟ ਤਾਲਾਬੰਦੀ' ਲਗਾਈ। ਇਸ ਤੋਂ ਪਹਿਲਾਂ ਇਲਾਕੇ ਵਿੱਚੋਂ ਓਮੀਕਰੋਨ ਵੇਰੀਐਂਟ ਦੇ ਘੱਟੋ-ਘੱਟ 12 ਕੇਸ ਪਾਏ ਗਏ ਸਨ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 594 ਨਵੇਂ ਮਰੀਜ਼ ਮਿਲੇ ਹਨ। ਦੇਸ਼ ਵਿੱਚ ਲਗਾਤਾਰ ਚੌਥੇ ਦਿਨ 500 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 12,96,527 ਤੱਕ ਪਹੁੰਚ ਗਏ ਹਨ ਜਦੋਂ ਕਿ 28,941 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 12,57,024 ਲੋਕ ਸੰਕਰਮਣ ਤੋਂ ਮੁਕਤ ਹੋ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ 2021 ਦੇ ਅੰਤ ਤੱਕ 70 ਮਿਲੀਅਨ ਲੋਕਾਂ ਦਾ ਪੂਰਾ ਟੀਕਾਕਰਨ ਕਰਨ ਦਾ ਟੀਚਾ ਹਾਸਲ ਕੀਤਾ ਗਿਆ ਹੈ, ਜੋ ਕਿ 46 ਫੀਸਦੀ ਆਬਾਦੀ ਟੀਕਾਕਰਨ ਲਈ ਯੋਗ ਹੈ।


author

Vandana

Content Editor

Related News