FBI ਨੇ ਰਾਸ਼ਟਰਪਤੀ ਬਾਈਡੇਨ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗੋਲੀਬਾਰੀ 'ਚ ਕੀਤਾ ਢੇਰ

Thursday, Aug 10, 2023 - 10:15 AM (IST)

FBI ਨੇ ਰਾਸ਼ਟਰਪਤੀ ਬਾਈਡੇਨ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗੋਲੀਬਾਰੀ 'ਚ ਕੀਤਾ ਢੇਰ

ਪ੍ਰੋਵੋ/ਅਮਰੀਕਾ (ਭਾਸ਼ਾ) : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲੇ ਦੋਸ਼ੀ ਨੂੰ ਬੁੱਧਵਾਰ ਨੂੰ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ ਏਜੰਟ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਉਟਾਹ ਦੇ ਰਹਿਣ ਵਾਲੇ ਸ਼ੱਕੀ ਨੂੰ ਰਾਸ਼ਟਰਪਤੀ ਬਾਈਡੇਨ ਦੇ ਰਾਜ ਵਿੱਚ ਪਹੁੰਚਣ ਤੋਂ ਪਹਿਲਾਂ ਗੋਲੀ ਮਾਰ ਦਿੱਤੀ ਗਈ। ਬਾਈਡੇਨ ਪੱਛਮੀ ਅਮਰੀਕਾ ਦਾ ਦੌਰਾ ਕਰ ਰਹੇ ਹਨ। ਉਹ ਬੁੱਧਵਾਰ ਨੂੰ ਨਿਊ ਮੈਕਸੀਕੋ ਗਏ ਸਨ ਅਤੇ ਬਾਅਦ ਵਿਚ ਉਟਾਹ ਜਾਣ ਵਾਲੇ ਸਨ।

ਇਹ ਵੀ ਪੜ੍ਹੋ: ਕੈਨੇਡਾ 'ਚ ਪੱਕੇ ਹੋਣ ਦਾ ਜਸ਼ਨ ਮਨਾਉਣ ਦੌਰਾਨ ਝੀਲ 'ਚ ਡੁੱਬੇ ਪੰਜਾਬੀ ਗੱਭਰੂ ਦੀ ਲਾਸ਼ ਬਰਾਮਦ

ਐੱਫ.ਬੀ.ਆਈ. ਨੇ ਇੱਕ ਬਿਆਨ ਵਿੱਚ ਕਿਹਾ ਕਿ ਵਿਸ਼ੇਸ਼ ਏਜੰਟ ਸਾਲਟ ਲੇਕ ਸਿਟੀ ਦੇ ਦੱਖਣ ਵਿੱਚ ਸਥਿਤ ਪ੍ਰੋਵੋ ਵਿੱਚ ਕ੍ਰੇਗ ਡਿਲੀਯੂ ਰੌਬਰਟਸਨ ਦੇ ਘਰ ਇੱਕ ਵਾਰੰਟ ਲੈ ਕੇ ਪਹੁੰਚੇ ਸਨ, ਉਦੋਂ ਸਵੇਰੇ 6:15 ਵਜੇ ਗੋਲੀਬਾਰੀ ਹੋਈ। ਸੂਤਰਾਂ ਨੇ ਦੱਸਿਆ ਕਿ ਗੋਲੀਬਾਰੀ ਦੇ ਸਮੇਂ ਰੌਬਰਟਸਨ ਹਥਿਆਰਾਂ ਨਾਲ ਲੈਸ ਸੀ। ਰੌਬਰਟਸਨ ਨੇ ਸੋਮਵਾਰ ਨੂੰ ਪੋਸਟ ਕੀਤੀ ਸੀ ਕਿ ਉਸਨੇ ਸੁਣਿਆ ਕਿ ਬਾਈਡੇਨ ਉਟਾਹ ਆ ਰਹੇ ਹਨ ਅਤੇ ਉਹ (ਮੁਲਜ਼ਮ) ਆਪਣਾ ਕੈਮੋਫਲੇਜ ਸੂਟ ਕੱਢਣ ਅਤੇ 'M24 ਸਨਾਈਪਰ ਰਾਈਫਲ ਤੋਂ ਮਿੱਟੀ ਹਟਾਉਣ' ਦੀ ਤਿਆਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ: ਕੈਨੇਡਾ ਜਾਣ ਦੀ ਤਿਆਰੀ ਖਿੱਚੀ ਬੈਠੇ ਪੰਜਾਬੀਆਂ ਨੂੰ ਵੱਡਾ ਝਟਕਾ, ਇਕ ਫ਼ੈਸਲੇ ਨਾਲ ਵਧੀਆਂ ਮੁਸ਼ਕਲਾਂ

ਇੱਕ ਹੋਰ ਪੋਸਟ ਵਿੱਚ ਰੌਬਰਟਸਨ ਨੇ ਆਪਣੇ ਆਪ ਨੂੰ 'MAGA ਟਰੰਪਰ' ਦੱਸਿਆ, ਜੋ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ "ਮੇਕ ਅਮਰੀਕਾ ਗਰੇਟ ਅਗੇਨ' ਨਾਅਰੇ ਦੇ ਸੰਦਰਭ ਵਿਚ ਹੈ। ਅਧਿਕਾਰੀਆਂ ਨੇ ਕਿਹਾ ਕਿ ਰੌਬਰਟਸਨ ਨੇ ਸਤੰਬਰ 2022 ਵਿੱਚ ਫੇਸਬੁੱਕ 'ਤੇ ਇੱਕ ਪੋਸਟ ਵਿੱਚ ਲਿਖਿਆ ਸੀ, "ਕਿਸੇ ਰਾਸ਼ਟਰਪਤੀ ਦਾ ਕਤਲ ਕਰਨ ਲਈ ਇਹ ਸਹੀ ਸਮਾਂ ਹੈ। ਪਹਿਲਾਂ ਜੋਅ ਬਾਈਡੇਨ ਅਤੇ ਫਿਰ ਕਮਲਾ...।'' ਐੱਫ.ਬੀ.ਆਈ. ਨੇ ਅਜੇ ਤੱਕ ਗੋਲੀਬਾਰੀ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇਕ ਹੋਰ ਹੱਸਦਾ-ਵੱਸਦਾ ਘਰ, 30 ਸਾਲਾ ਹਰਮਨਬੀਰ ਸਿੰਘ ਦੀ ਓਵਰਡੋਜ਼ ਨਾਲ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News