FBI ਨੇ 9.8 ਮਿਲੀਅਨ ਡਾਲਰ ਦੀ ਡਰੱਗ ਤਸਕਰੀ ਦੇ ਸਰਗਣਾ ਨੂੰ ਕੀਤਾ ਗ੍ਰਿਫ਼ਤਾਰ

Monday, Sep 12, 2022 - 05:50 AM (IST)

FBI ਨੇ 9.8 ਮਿਲੀਅਨ ਡਾਲਰ ਦੀ ਡਰੱਗ ਤਸਕਰੀ ਦੇ ਸਰਗਣਾ ਨੂੰ ਕੀਤਾ ਗ੍ਰਿਫ਼ਤਾਰ

ਨਿਊਯਾਰਕ (ਰਾਜ ਗੋਗਨਾ) : ਬੀਤੇ ਦਿਨ ਸੰਘੀ ਅਧਿਕਾਰੀਆਂ ਨੇ ਹਾਲ ਹੀ 'ਚ ਇਕ ਕੈਨੇਡੀਅਨ ਨਿਵਾਸੀ ਨੂੰ ਬਹੁ-ਮਿਲੀਅਨ ਡਾਲਰਾਂ ਦੀ ਡਰੱਗ ਤਸਕਰੀ ਦੇ ਸਬੰਧ 'ਚ ਗ੍ਰਿਫ਼ਤਾਰ ਕੀਤਾ ਹੈ। 40 ਸਾਲਾ ਸੈਮ ਨੰਗ ਬੋਊ ਨਾਮੀ ਇਹ ਵਿਅਕਤੀ ਐਡਮਿੰਟਨ ਕੈਨੇਡਾ ਦਾ ਨਿਵਾਸੀ ਹੈ। ਕੈਨੇਡੀਅਨ ਤੇ ਯੂ.ਐੱਸ. ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ ਉਸ ਨੂੰ ਬੀਤੇ ਦਿਨੀਂ 1 ਸਤੰਬਰ ਨੂੰ ਐੱਫ.ਬੀ.ਆਈ. ਦੇ ਏਜੰਟਾਂ ਦੁਆਰਾ ਕੋਕੀਨ ਵੰਡਣ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦਾ ਨਾਂ ਸੈਮ ਨੰਗ ਬੋਊ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਸਿੱਖਾਂ ਨੂੰ ਖ਼ਤਰਾ! ਬੋਲੇ- ਇੱਥੇ ਸਾਡੇ ਲਈ ਕੋਈ ਥਾਂ ਨਹੀਂ

ਅਧਿਕਾਰੀਆਂ ਦਾ ਕਹਿਣਾ ਹੈ ਕਿ ਬੋਊ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿੱਧੇ ਤੌਰ 'ਤੇ 1000 ਪੌਂਡ ਮੈਥਾਮਫੇਟਾਮਾਈਨ ਅਤੇ 333 ਕਿਲੋਗ੍ਰਾਮ ਦੇ ਕਰੀਬ ਕੋਕੀਨ ਉਸ ਕੋਲੋਂ ਜ਼ਬਤ ਕੀਤੀ ਗਈ ਹੈ, ਜੋ ਅਮਰੀਕਾ ਦੇ ਰਾਜ ਕੈਲੀਫੋਰਨੀਆ ਵਿੱਚ ਦਾਇਰ ਇਕ ਅਪਰਾਧਿਕ ਸ਼ਿਕਾਇਤ ਦੇ ਅਨੁਸਾਰ, ਬੋਊ ਵੱਲੋਂ ਲੰਬੀ ਦੂਰੀ 'ਤੇ ਚੱਲਦੇ ਟਰੱਕ ਡਰਾਈਵਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਦੀ ਸਪੁਰਦਗੀ ਦੀ ਨਿੱਜੀ ਤੌਰ 'ਤੇ ਸਪਲਾਈ ਕਰਨ ਲਈ ਦੱਖਣੀ ਕੈਲੀਫੋਰਨੀਆ ਦੀ ਕੈਨੇਡਾ ਤੋਂ ਯਾਤਰਾ ਕਰਦਾ ਸੀ। ਬੋਊ ਕੋਲੋਂ 105 ਕਿਲੋਗ੍ਰਾਮ ਕੋਕੀਨ ਦੀ ਇਕ ਖੇਪ ਬਰਾਮਦ ਕੀਤੀ ਗਈ ਹੈ, ਜੋ ਕਿ ਇਕ ਸੈਮੀ ਟਰੱਕ ਵਿੱਚ ਲਿਜਾ ਰਿਹਾ ਸੀ, ਜਿਸ ਨੂੰ ਹੇਸਪੀਰੀਆ ਵਿੱਚ ਲੰਘੀ 28 ਜੂਨ ਨੂੰ ਅਤੇ ਬਾਅਦ ਵਿੱਚ ਐਰੀਜੋਨਾ ਰਾਜ ਵਿੱਚ ਕਾਨੂੰਨ ਲਾਗੂ ਕਰਨ ਵਾਲਿਆਂ ਦੁਆਰਾ ਜ਼ਬਤ ਕੀਤੀ ਗਈ ਸੀ।

ਇਹ ਵੀ ਪੜ੍ਹੋ : ਪਾਕਿ ਪੱਤਰਕਾਰ ਨੇ ਕੀਤਾ ਖੁਲਾਸਾ- ਹੜ੍ਹਾਂ ਵਿਚਾਲੇ ਪਾਕਿਸਤਾਨੀ ਪੰਜਾਬ ਦਾ CM ਕਰ ਰਿਹਾ ਸ਼ਾਹੀ ਖਰਚ

ਯੂ.ਐੱਸ. ਅਟਾਰਨੀ ਦੁਆਰਾ ਜਾਰੀ ਸੂਚਨਾ ਅਨੁਸਾਰ ਬੋਊ ਦੱਖਣੀ ਕੈਲੀਫੋਰਨੀਆ ਦੇ ਵੱਖ-ਵੱਖ ਸਥਾਨਾਂ 'ਤੇ ਗਿਆ, ਜਿੱਥੇ ਉਸ ਨੇ ਨਸ਼ੀਲੇ ਪਦਾਰਥਾਂ ਨਾਲ ਭਰੇ ਬਕਸੇ ਅਤੇ ਬੈਗ ਡਲਿਵਰ ਕੀਤੇ, ਜੋ ਕਿ ਇਕ ਸੈਮੀ ਟਰੱਕ ਦੇ ਯਾਤਰੀ ਡੱਬਿਆਂ ਵਿੱਚ ਉਸ ਨੇ ਲੋਡ ਕੀਤੇ ਹੋਏ ਸਨ। ਹਲਫਨਾਮੇ ਦੇ ਅਨੁਸਾਰ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਬੋਊ ਨੇ ਸੈਮੀ ਟਰੱਕ ਡਰਾਈਵਰਾਂ ਨੂੰ ਨਸ਼ੀਲੇ ਪਦਾਰਥਾਂ ਦੀਆਂ ਕੁੱਲ 8 ਡਲਿਵਰੀਆਂ ਕੀਤੀਆਂ ਸਨ, ਜੋ ਲੰਘੀ 23 ਅਗਸਤ ਨੂੰ ਜ਼ਬਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 500 ਪੌਂਡ ਮੈਥਾਮਫੇਟਾਮਾਈਨ ਦੀ ਖੇਪ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਬੋਊ ਦੀ ਗ੍ਰਿਫ਼ਤਾਰੀ ਦੇ ਨਾਲ ਕਾਨੂੰਨ ਲਾਗੂ ਕਰਨ ਵਾਲੇ ਵਿਭਾਗਾਂ ਦੇ ਅਧਿਕਾਰੀਆਂ ਨੇ ਕਾਫੀ ਛਾਣਬੀਣ ਕੀਤੀ ਅਤੇ ਇਕ ਮਿੰਨੀ ਵੈਨ ਦੇ 2 ਆਧੁਨਿਕ ਲੁਕਵੇਂ ਕੰਪਾਰਟਮੈਂਟਾਂ 'ਚੋਂ ਉਸ ਕੋਲੋਂ 48 ਕਿਲੋਗ੍ਰਾਮ ਸ਼ੱਕੀ ਕੋਕੀਨ ਵੀ ਬਰਾਮਦ ਕੀਤੀ, ਜਿਸ ਨੂੰ ਬੋਊ ਨੇ ਹਾਲ ਹੀ 'ਚ ਬੰਦ ਕੀਤਾ ਸੀ। ਕੈਲੀਫੋਰਨੀਆ ਦੇ ਪਾਸਾਡੇਨਾ ਵਿੱਚ ਉਸ ਨੇ ਇਕ ਸਟੋਰੇਜ ਸਹੂਲਤ ਵਿੱਚ ਰੱਖਿਆ ਸੀ, ਜੋ ਪਿਛਲੇ ਸਾਲ ਦੌਰਾਨ ਜ਼ਬਤੀਆਂ ਦੇ ਨਤੀਜੇ ਵਜੋਂ ਕੁੱਲ 1,008 ਪੌਂਡ ਮੈਥਾਮਫੇਟਾਮਾਈਨ ਅਤੇ 333 ਕਿਲੋਗ੍ਰਾਮ ਕੋਕੀਨ ਸੀ। ਹਲਫਨਾਮੇ ਦਾ ਅੰਦਾਜ਼ਾ ਹੈ ਕਿ ਉਸ ਨੇ ਘੱਟੋ-ਘੱਟ 9.8 ਮਿਲੀਅਨ ਡਾਲਰ ਦੇ ਮੁੱਲ ਦੇ ਨਸ਼ੀਲੇ ਪਦਾਰਥ ਵੇਚੇ ਹਨ।

ਇਹ ਵੀ ਪੜ੍ਹੋ : ਸਰਕਾਰੀ ਗੋਦਾਮ 'ਚੋਂ 1800 ਕੁਇੰਟਲ ਕਣਕ ਗਾਇਬ, ਇੰਸਪੈਕਟਰ ਰੂਪੋਸ਼, DFSC ਨੇ ਲਿਆ ਸਖ਼ਤ ਐਕਸ਼ਨ

ਲਾਸ ਏਂਜਲਸ ਅਤੇ ਸੰਭਾਵਿਤ ਤੌਰ 'ਤੇ ਉਸ ਰਕਮ ਤੋਂ ਕਈ ਗੁਣਾ ਜੋ ਕੈਨੇਡਾ ਵਿੱਚ ਨਿਰਯਾਤ ਅਤੇ ਦੁਬਾਰਾ ਵੇਚਿਆ ਜਾਂਦਾ ਹੈ। ਜੇਕਰ ਕੋਕੀਨ ਵੰਡਣ ਦੇ ਦੋਸ਼ਾਂ 'ਤੇ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਨੂੰ ਸੰਘੀ ਜੇਲ੍ਹ ਵਿੱਚ ਘੱਟੋ-ਘੱਟ 10 ਸਾਲ ਅਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਂਚ ਵਿੱਚ ਸਹਾਇਤਾ ਕਰਨ ਵਾਲੀਆਂ ਏਜੰਸੀਆਂ ਜਿਨ੍ਹਾਂ 'ਚ ਐੱਫ.ਬੀ.ਆਈ., ਲਾਸ ਏਂਜਲਸ, ਟਾਸਕ ਫੋਰਸ, ਰਾਇਲ ਕੈਨੇਡੀਅਨ ਮਾਊਂਟਿਡ ਪੁਲਸ, ਲਾਸ ਏਂਜਲਸ ਪੁਲਸ ਸ਼ਾਮਲ ਹੈ, ਜਿਨ੍ਹਾਂ 'ਚ ਲਾਸ ਏਂਜਲਸ ਵਾਇਲੈਂਟ ਟਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਟਾਸਕ ਫੋਰਸ, ਲਾਸ ਵੇਗਾਸ ਮੈਟਰੋਪੋਲਿਟਨ ਪੁਲਸ ਵਿਭਾਗ, ਕੈਲੀਫੋਰਨੀਆ ਹਾਈਵੇ ਪੈਟਰੋਲ, ਬਾਰਸਟੋ ਪੁਲਸ ਵਿਭਾਗ, ਮੋਹਵੇ ਏਰੀਆ ਜਨਰਲ ਨਾਰਕੋਟਿਕਸ ਇਨਫੋਰਸਮੈਂਟ ਟੀਮ ਅਤੇ ਕੇਰਨ ਕਾਉਂਟੀ ਸ਼ੈਰਿਫ ਦਾ ਸਟਾਫ ਸ਼ਾਮਲ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News