ਚੀਨ ਤੋਂ ਪਹਿਲਾਂ ਨਾਲੋਂ ਕਿਤੇ ‘ਜ਼ਿਆਦਾ’ ਖਤਰਾ : ਐੱਫ.ਬੀ.ਆਈ. ਡਾਇਰੈਕਟਰ
Wednesday, Feb 02, 2022 - 11:33 AM (IST)

ਵਾਸ਼ਿੰਗਟਨ (ਏ. ਐੱਨ. ਆਈ.)- ਸੰਘੀ ਜਾਂਚ ਬਿਊਰੋ (ਐੱਫ. ਬੀ. ਆਈ.) ਦੇ ਡਾਇਰੈਕਟਰ ਕ੍ਰਿਸਟੋਫਰ ਰੇ ਨੇ ਚੀਨ ’ਤੇ ਅਮਰੀਕੀ ਧਾਰਨਾਵਾਂ ਅਤੇ ਨਵੀਨਤਾ ਦੀ ਚੋਰੀ ਅਤੇ ਹੈਕਿੰਗ ਦੀ ਮੁਹਿੰਮ ਚਲਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪੱਛਮ ਨੂੰ ਚੀਨ ਦੀ ਸਰਕਾਰ ਤੋਂ ਪਿਲਾਂ ਦੇ ਮੁਕਾਬਲੇ ਕਿਤੇ ‘ਜ਼ਿਆਦਾ’ ਖਤਰਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ-19 : ਕੈਨੇਡਾ 'ਚ ਲਾਜ਼ਮੀ ਟੀਕਾਕਰਨ ਸੰਬੰਧੀ ਹੁਕਮ ਦੇ ਵਿਰੋਧ 'ਚ ਪ੍ਰਦਰਸ਼ਨ, ਟਰੂਡੋ ਦੇ ਅਸਤੀਫੇ ਦੀ ਮੰਗ
ਐੱਫ. ਬੀ. ਆਈ. ਡਾਇਰੈਕਟਰ ਨੇ ‘ਰੋਨਾਲਡ ਰੀਗਨ ਪ੍ਰੈਸੀਡੈਂਸ਼ੀਅਲ ਲਾਇਬ੍ਰੇਰੀ’ ਵਿਚ ਆਪਣੇ ਸੰਬੋਧਨ ਵਿਚ ਇਹ ਗੱਲ ਕਹੀ। ਉਨ੍ਹਾਂ ਚੀਨ ’ਤੇ ਇਹ ਦੋਸ਼ ਅਜਿਹੇ ਮੌਕੇ ਲਗਾਏ ਹਨ ਜਦੋਂ ਉਹ ਸਰਦ ਓਲੰਪਿਕ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਰੇ ਨੇ ਸਪੱਸ਼ਟ ਕੀਤਾ ਕਿ ਇਕ ਪਾਸੇ ਜਿੱਥੇ ਅਮਰੀਕੀ ਵਿਦੇਸ਼ ਨੀਤੀ ਰੂਸ ਅਤੇ ਯੂਕ੍ਰੇਨ ਵਿਚਾਲੇ ਤਣਾਅ ਨਾਲ ਨਜਿੱਠਣ ਦੇ ਰਸਤੇ ਭਾਲ ਰਹੀ ਹੈ ਉਥੇ ਉਹ ਲੰਬੇ ਸਮੇਂ ਦੀ ਆਰਥਿਕ ਸੁਰੱਖਿਆ ਲਈ ਚੀਨ ਨੂੰ ਸਭ ਤੋਂ ਵੱਡਾ ਖਤਰਾ ਮੰਨ ਰਹੀ ਹੈ।