ਫਜ਼ਲੁਰ ਰਹਿਮਾਨ ਦੇ ''ਪਾਕਿ ਫੌਜ'' ਬਾਰੇ ਦਿੱਤੇ ਇਕ ਬਿਆਨ ''ਤੇ ਭੜਕੇ ਫਵਾਦ ਚੌਧਰੀ
Friday, Apr 30, 2021 - 06:21 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਸੈਨਾ ਸੰਬੰਧੀ ਇਕ ਬਿਆਨ ਨੂੰ ਲੈਕੇ ਵਿਵਾਦ ਛਿੜ ਗਿਆ ਹੈ। ਇਮਰਾਨ ਖਾਨ ਦੀ ਸਰਕਾਰ ਵਿਚ ਸੂਚਨਾ ਅਤੇ ਪ੍ਰਸਾਰਨ ਮੰਤਰੀ ਫਵਾਦ ਚੌਧਰੀ ਜਮੀਅਤ ਉਲੇਮਾ-ਏ-ਇਸਲਾਮ (JUI-F) ਦੇ ਮੌਲਾਨਾ ਫਜ਼ਲੁਰ ਰਹਿਮਾਨ ਦੇ ਉਸ ਬਿਆਨ ਨੂੰ ਲੈ ਕੇ ਭੜਕ ਪਏ, ਜਿਸ ਵਿਚ ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਸੈਨਾ 24 ਘੰਟੇ ਵੀ ਜੰਗ ਨਹੀਂ ਲੜ ਪਾਵੇਗੀ।ਮੌਲਾਨਾ ਫਜ਼ਲੁਰ ਰਹਿਮਾਨ ਪਾਕਿਸਤਾਨ ਦੀ ਸਰਕਾਰ ਖ਼ਿਲਾਫ਼ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਉਹ ਇਮਰਾਨ ਖਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਹੁਣ ਉਹਨਾਂ ਨੇ ਸੈਨਾ ਨੂੰ ਲੈ ਕੇ ਤਿੱਖੀ ਟਿੱਪਣੀ ਕੀਤੀ ਹੈ।
ਇਮਰਾਨ ਖਾਨ ਦੀ ਸਰਕਾਰ ਦੇ ਮੰਤਰੀ ਫਵਾਦ ਚੌਧਰੀ ਨੇ ਮੌਲਾਨਾ ਦੀ ਟਿੱਪਣੀ ਨੂੰ ਅੱਤਵਾਦ ਖ਼ਿਲਾਫ਼ ਜੰਗ ਵਿਚ ਅਤੇ ਮਾਤਭੂਮੀ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦਾ ਅਪਮਾਨ ਦੱਸਿਆ ਹੈ। ਡਾਨ ਮੁਤਾਬਕ ਫਵਾਦ ਚੌਧਰੀ ਨੇ ਕਿਹਾ ਕਿ ਰਾਜਨੀਤਕ ਕਾਰਨਾਂ ਕਰ ਕੇ ਰਾਸ਼ਟਰੀ ਸੰਸਥਾਵਾਂ 'ਤੇ ਹਮਲਾ ਬਹੁਤ ਨਿੰਦਾਯੋਗ ਹੈ। ਫਵਾਦ ਚੌਧਰੀ ਨੇ ਮੌਲਾਨਾ ਫਜ਼ਲੁਰ ਰਹਿਮਾਨ 'ਤੇ ਨਿਸ਼ਾਨਾ ਵਿੰਨ੍ਹਿਆ। ਉਹਨਾਂ ਨੇ ਕਿਹਾ ਕਿ ਮੌਲਾਨਾ ਫਜ਼ਲੁਰ ਰਹਿਮਾਨ ਬਜ਼ੁਰਗ ਹਨ। ਉਹ ਸ਼ਾਇਦ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਕਿਸਤਾਨ ਪੀਪਲਜ਼ ਪਾਰਟੀ ਵਿਚ ਆਪਣਾ ਅਪਮਾਨ ਬਰਦਾਸ਼ਤ ਨਹੀਂ ਕਰ ਪਾਏ ਅਤੇ ਇਸ ਲਈ ਉਹਨਾਂ ਮੁੱਦਿਆਂ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਜਿਹਨਾਂ ਦੇ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ - ਇਸ ਦੇਸ਼ 'ਚ ਮਿਲਿਆ ਦੁਨੀਆ ਦਾ ਸਭ ਤੋਂ ਪੁਰਾਣਾ 'ਪਾਣੀ', ਉਮਰ ਹੈ 160 ਕਰੋੜ ਸਾਲ
ਫਵਾਦ ਚੌਧਰੀ ਨੇ ਜਮੀਅਤ ਉਲੇਮਾ-ਏ-ਇਸਲਾਮ ਦੇ ਪ੍ਰਮੁੱਖ ਨੂੰ ਅਜਿਹਾ ਗੈਰ-ਜ਼ਿੰਮੇਵਾਰੀ ਵਾਲਾ ਬਿਆਨ ਦੇਣ ਤੋਂ ਬਚਣ ਦੀ ਹਦਾਇਤ ਦਿੱਤੀ ਹੈ। ਮੰਤਰੀ ਨੇ ਯਾਦ ਦਿਵਾਇਆ ਕਿ ਉਹ ਉਹੀ ਮੌਲਾਨਾ ਹਨ ਜਿਹਨਾਂ ਨੇ ਪਾਕਿਸਤਾਨ ਦੀ ਸੈਨਾ ਦੀਆਂ ਸਮਰੱਥਾਵਾਂ ਬਾਰੇ ਵਿਚ ਸ਼ੱਕ ਜ਼ਾਹਰ ਕੀਤਾ ਸੀ ਅਤੇ ਕਿਹਾ ਸੀ ਕਿ ਤਾਲਿਬਾਨ ਦੇਸ਼ ਦੀ ਰਾਜਧਾਨੀ ਦੇ ਕਰੀਬ ਪਹੁੰਚ ਗਿਆ ਹੈ। ਆਪਣੇ ਬਿਆਨ ਵਿਚ ਫਵਾਦ ਚੌਧਰੀ ਨੇ ਕਿਹਾ ਕਿ ਪਾਕਿਸਤਾਨ ਦੇ ਬਹਾਦੁਰ ਹਥਿਆਰਬੰਦ ਬਲਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਮੌਲਾਨਾ ਦੇ ਸ਼ੱਕ ਨੂੰ ਗਲਤ ਸਾਬਿਤ ਕਰਦਿਆਂ ਅੱਤਵਾਦੀਆਂ ਨੂੰ ਖਦੇੜ ਬਾਹਰ ਕੀਤਾ ਸੀ। ਮੰਤਰੀ ਨੇ ਕਿਹਾ ਕਿ ਮੌਲਾਨਾ ਲਈ ਇਹ ਬਿਹਤਰ ਹੈ ਕਿ ਉਹ ਆਪਣੇ ਰਾਜਨੀਤਕ ਹਉਮੈਂ ਨੂੰ ਸੰਤੁਸ਼ਟ ਕਰਨ ਲਈ ਰਾਸ਼ਟਰੀ ਹਿੱਤ ਦੇ ਮਾਮਲਿਆਂ 'ਤੇ ਅਜਿਹੇ ਬੇਬੁਨਿਆਦ ਸ਼ੱਕ ਨਾ ਕਰੇ।
ਪੜ੍ਹੋ ਇਹ ਅਹਿਮ ਖਬਰ - ਪਾਕਿ : ਕਰਾਚੀ ਉਪ ਚੋਣਾਂ 'ਚ ਇਮਰਾਨ ਨੂੰ ਵੱਡਾ ਝਟਕਾ, ਜਿੱਤਿਆ PPP ਉਮੀਦਵਾਰ
ਫਵਾਦ ਚੌਧਰੀ ਨੇ ਕਿਹਾ ਕਿ 27 ਫਰਵਰੀ, 2019 ਨੂੰ ਜਦੋਂ ਪਾਕਿਸਤਾਨ ਨੇ ਭਾਰਤ ਹਮਲੇ ਦਾ ਜਵਾਬ ਦਿੱਤਾ ਸੀ ਉਦੋਂ ਮੌਲਾਨਾ ਕਿੱਥੇ ਸਨ। ਵਿਰੋਧੀ ਪਾਕਿਸਤਾਨੀ ਡੈਮੋਕ੍ਰੈਟਿਕ ਮੂਵਮੈਂਟ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਫਵਾਦ ਚੌਧਰੀ ਨੂੰ ਕਿਹਾ ਕਿ ਕੋਈ ਵੀ ਗਠਜੋੜ ਹੋਵੇ, ਜਿਸ ਦੀ ਅਗਵਾਈ ਮੌਲਾਨਾ ਨੇ ਕੀਤੀ, ਉਹ 12 ਘੰਟੇ ਤੱਕ ਵੀ ਮੋਰਚਾ ਨਹੀਂ ਲੈ ਪਾਵੇਗਾ। ਮੰਤਰੀ ਫਵਾਦ ਚੌਧਰੀ ਦਾ ਇਹ ਬਿਆਨ ਮੌਲਾਨਾ ਫਜ਼ਲੁਰ ਦੇ ਇਕ ਭਾਸ਼ਣ ਦੇ ਕੁਝ ਘੰਟਿਆਂ ਬਾਅਦ ਆਇਆ ਜਿਸ ਵਿਚ ਉਹਨਾਂ ਨੇ ਟੀਵੀ ਐਂਕਰਾਂ ਨਾਲ ਕਥਿਤ ਤੌਰ 'ਤੇ 'ਸੀਕਰਟ ਬ੍ਰੀਫਿੰਗ' ਕਰਨ ਲਈ ਸੈਨਾ ਪ੍ਰਮੁੱਖ ਦੀ ਆਲੋਚਨਾ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ - ਅਮਰੀਕੀ ਸੰਸਦ ਦੇ 245 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਦਿਸਿਆ ਇਹ ਦ੍ਰਿਸ਼, ਤਸਵੀਰਾਂ ਵਾਇਰਲ
ਮੌਲਾਨਾ ਨੇ ਇਸ ਗੱਲ ਨੂੰ ਲੈਕੇ ਵੀ ਚਿੰਤਾ ਜ਼ਾਹਰ ਕੀਤੀ ਕਿ ਸੰਯੁਕਤ ਅਰਬ ਅਮੀਰਾਤ ਵਿਚ ਭਾਰਤ-ਪਾਕਿਸਤਾਨ ਵਿਚਾਲੇ ਗੁਪਤ ਵਾਰਤਾ ਹੋਈ ਹੈ। ਮੌਲਾਨਾ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਭਾਰਤ ਪ੍ਰਤੀ ਸੁਲ੍ਹਾ ਦੀ ਨੀਤੀ ਅਪਨਾ ਰਿਹਾ ਹੈ ਕਿਉਂਕਿ ਦੇਸ਼ ਖਸਤਾ ਹਾਲ ਅਰਥਵਿਵਸਥਾ ਦੇ ਕਾਰਨ ਦੁਸ਼ਮਣ ਨਾਲ ਨਹੀਂ ਲੜ ਸਕਦਾ ਅਤੇ ਬਾਅਦ ਵਿਚ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ 24 ਘੰਟੇ ਵੀ ਲੜ ਨਹੀਂ ਪਾਵਾਂਗੇ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।