ਨਸ਼ੇੜੀ ਭਰਾ ਨਾਲ ਵਿਆਹ ਤੋਂ ਕੀਤਾ ਇਨਕਾਰ, ਪਿਓ-ਚਾਚੇ ਨੇ ਧੀ ਨੂੰ ਮਾਰੀਆਂ 10 ਗੋਲੀਆਂ ਫਿਰ ਵੱਢ ''ਤਾ ਸਿਰ

Tuesday, Jun 02, 2026 - 03:02 AM (IST)

ਨਸ਼ੇੜੀ ਭਰਾ ਨਾਲ ਵਿਆਹ ਤੋਂ ਕੀਤਾ ਇਨਕਾਰ, ਪਿਓ-ਚਾਚੇ ਨੇ ਧੀ ਨੂੰ ਮਾਰੀਆਂ 10 ਗੋਲੀਆਂ ਫਿਰ ਵੱਢ ''ਤਾ ਸਿਰ

ਬਗਦਾਦ : ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ 'ਆਨਰ ਕਿਲਿੰਗ' ਦੇ ਨਾਮ 'ਤੇ ਇੱਕ 15 ਸਾਲਾ ਮਾਸੂਮ ਬੱਚੀ ਦਾ ਉਸ ਦੇ ਹੀ ਪਰਿਵਾਰ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕੌਸਰ ਬਸ਼ਰ ਅਲ-ਹੁਸੈਜ਼ਾਵੀ ਨਾਮ ਦੀ ਇਸ ਕੁੜੀ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਆਪਣੀ ਮਰਜ਼ੀ ਦੇ ਖਿਲਾਫ ਇੱਕ ਸ਼ਰਾਬੀ ਅਤੇ ਡਰੱਗ ਡੀਲਰ ਚਚੇਰੇ ਭਰਾ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਜਾਣਕਾਰੀ ਅਨੁਸਾਰ, ਕੌਸਰ ਦਾ ਪਹਿਲਾਂ ਮਹਿਜ਼ 13 ਸਾਲ ਦੀ ਉਮਰ ਵਿੱਚ ਜ਼ਬਰਦਸਤੀ ਵਿਆਹ ਕਰ ਦਿੱਤਾ ਗਿਆ ਸੀ, ਜਿੱਥੇ ਉਸ ਨੂੰ ਭਾਰੀ ਤਸ਼ੱਦਦ ਝੱਲਣਾ ਪਿਆ। ਸਾਲ 2025 ਦੇ ਅਖੀਰ ਵਿੱਚ ਅਦਾਲਤ ਤੋਂ ਤਲਾਕ ਲੈਣ ਤੋਂ ਬਾਅਦ, ਉਸ ਦੇ ਪਰਿਵਾਰ ਨੇ ਉਸ 'ਤੇ ਇੱਕ ਹੋਰ ਜ਼ਬਰਦਸਤੀ ਵਿਆਹ ਦਾ ਦਬਾਅ ਬਣਾਇਆ। ਇਸ ਤੋਂ ਬਚਣ ਲਈ ਉਹ ਮਈ ਮਹੀਨੇ ਵਿੱਚ ਘਰੋਂ ਭੱਜ ਗਈ ਸੀ, ਪਰ ਰਸਤੇ ਵਿੱਚ ਇੱਕ ਗੁਆਂਢੀ ਨੇ ਉਸ ਦਾ ਅਗਵਾ ਕਰ ਲਿਆ ਅਤੇ ਤਿੰਨ ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ।

PunjabKesari

ਜਦੋਂ ਕੌਸਰ ਵਾਪਸ ਘਰ ਪਰਤੀ ਤਾਂ ਉਸ ਦੇ ਪਿਤਾ, ਚਾਚੇ ਅਤੇ ਮਗੇਤਰ ਨੇ ਉਸ ਦੀ ਇੱਕ ਨਾ ਸੁਣੀ। ਉਹ ਉਸ ਨੂੰ ਬਗਦਾਦ ਦੇ ਬਾਹਰਵਾਰ ਇੱਕ ਸੁਨਸਾਨ ਮੈਦਾਨ ਵਿੱਚ ਲੈ ਗਏ, ਜਿੱਥੇ ਉਨ੍ਹਾਂ ਨੇ ਮਾਸੂਮ 'ਤੇ ਇੱਕ ਤੋਂ ਬਾਅਦ ਇੱਕ 10 ਗੋਲੀਆਂ ਦਾਗ ਦਿੱਤੀਆਂ। ਇੰਨਾ ਹੀ ਨਹੀਂ, ਕਾਤਲਾਂ ਨੇ ਕੁਹਾੜੀ ਨਾਲ ਉਸ ਦੇ ਸਿਰ ਦੇ ਦੋ ਟੁਕੜੇ ਕਰ ਦਿੱਤੇ ਅਤੇ ਲਾਸ਼ ਨੂੰ ਬਿਨਾਂ ਕਿਸੇ ਧਾਰਮਿਕ ਰੀਤੀ-ਰਿਵਾਜ ਦੇ ਇੱਕ ਟੋਏ ਵਿੱਚ ਸੁੱਟ ਦਿੱਤਾ।

ਇਸ ਤੋਂ ਬਾਅਦ ਵੀ ਪਰਿਵਾਰ ਦੇ ਲੋਕਾਂ ਵਿੱਚ ਕੋਈ ਪਛਤਾਵਾ ਨਹੀਂ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਬੀਲੇ ਦੇ ਲੋਕ ਸੜਕਾਂ 'ਤੇ ਉਤਰ ਕੇ ਢੋਲ-ਨਗਾਰਿਆਂ ਨਾਲ ਕੌਸਰ ਦੀ ਮੌਤ ਦਾ ਜਸ਼ਨ ਮਨਾ ਰਹੇ ਸਨ। ਇਸ ਘਟਨਾ ਤੋਂ ਬਾਅਦ ਪੂਰੀ ਦੁਨੀਆ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।


author

Inder Prajapati

Content Editor

Related News