ਅਮਰੀਕਾ ਦੇ ਇਨਕਾਰ ਤੋਂ ਬਾਅਦ ਹੁਣ ਬ੍ਰਿਟੇਨ ਕਰੇਗਾ ਸਾਊਦੀ ਅਰਬ ਦੀ ਮਦਦ, ਟਾਈਫੂਨ ਜਹਾਜ਼ ਭੇਜਣ ਦਾ ਐਲਾਨ

Wednesday, Oct 21, 2026 - 08:50 AM (IST)

ਅਮਰੀਕਾ ਦੇ ਇਨਕਾਰ ਤੋਂ ਬਾਅਦ ਹੁਣ ਬ੍ਰਿਟੇਨ ਕਰੇਗਾ ਸਾਊਦੀ ਅਰਬ ਦੀ ਮਦਦ, ਟਾਈਫੂਨ ਜਹਾਜ਼ ਭੇਜਣ ਦਾ ਐਲਾਨ

ਲੰਡਨ/ਰਿਆਦ (ਇੰਟ.) : ਬ੍ਰਿਟੇਨ ਨੇ ਹੂਤੀ ਬਾਗੀਆਂ ਦੇ ਡ੍ਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਸਾਊਦੀ ਸ਼ਹਿਰਾਂ ਤੇ ਤੇਲ ਟਿਕਾਣਿਆਂ ਦੀ ਸੁਰੱਖਿਆ ਲਈ ਆਪਣੇ ਟਾਈਫੂਨ ਲੜਾਕੂ ਜਹਾਜ਼ ਸਾਊਦੀ ਅਰਬ ਭੇਜਣ ਦਾ ਐਲਾਨ ਕੀਤਾ ਹੈ। ਬ੍ਰਿਟਿਸ਼ ਰੱਖਿਆ ਮੰਤਰਾਲਾ ਨੇ ਸਪੱਸ਼ਟ ਕੀਤਾ ਕਿ ਉਹ ਯਮਨ ਵਿਚ ਹੂਤੀਆਂ ’ਤੇ ਹਮਲਾ ਨਹੀਂ ਕਰਨਗੇ। ਰਿਪੋਰਟਾਂ ਅਨੁਸਾਰ, ਸਾਊਦੀ ਅਰਬ ਨੇ ਹੂਤੀਆਂ ਵਿਰੁੱਧ ਸਿੱਧੀ ਅਮਰੀਕੀ ਫੌਜੀ ਕਾਰਵਾਈ ਦੀ ਮੰਗ ਕੀਤੀ ਸੀ ਪਰ ਟਰੰਪ ਦੇ ਇਨਕਾਰ ਤੋਂ ਬਾਅਦ ਬ੍ਰਿਟੇਨ ਮਦਦ ਲਈ ਅੱਗੇ ਆਇਆ ਹੈ।

ਇਹ ਵੀ ਪੜ੍ਹੋ : ਮਾਰਕੋ ਰੂਬੀਓ ਨੇ ਡਾ. ਐੱਸ. ਜੈਸ਼ੰਕਰ ਨਾਲ ਕੀਤੀ ਮੁਲਾਕਾਤ ! ਰੱਖਿਆ ਸਹਿਯੋਗ ਸਣੇ ਅਹਿਮ ਮੁੱਦਿਆਂ 'ਤੇ ਕੀਤੀ ਗੱਲਬਾਤ

ਟਾਈਫੂਨ ਇਕ ਬਹੁ-ਮੰਤਵੀ ਲੜਾਕੂ ਜਹਾਜ਼ ਹੈ, ਜੋ ਦੁਸ਼ਮਣ ਦੇ ਹਮਲਿਆਂ ਨੂੰ ਰੋਕਣ, ਹਵਾਈ ਖੇਤਰ ਦੀ ਰਾਖੀ ਕਰਨ ਅਤੇ ਹਵਾ ਵਿਚ ਹੀ ਮਿਜ਼ਾਈਲਾਂ ਨੂੰ ਨਿਸ਼ਾਨਾ ਬਣਾਉਣ ਵਿਚ ਸਮਰੱਥ ਹੈ। ਇਸ ਨੂੰ ਬ੍ਰਿਟੇਨ, ਜਰਮਨੀ, ਇਟਲੀ ਅਤੇ ਸਪੇਨ ਨੇ ਮਿਲ ਕੇ ਤਿਆਰ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News