ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦੇ ਜਨਕ AQ ਖਾਨ ਦਾ ਦਿਹਾਂਤ

Sunday, Oct 10, 2021 - 12:26 PM (IST)

ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦੇ ਜਨਕ AQ ਖਾਨ ਦਾ ਦਿਹਾਂਤ

ਇਸਲਾਮਾਬਾਦ (ਪੀ.ਟੀ.ਆਈ.): ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦੇ ਜਨਕ ਮੰਨੇ ਜਾਂਦੇ AQ ਖਾਨ ਮਤਲਬ ਅਬਦੁੱਲ ਕਦੀਰ ਖਾਨ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 85 ਸਾਲ ਦੇ ਸਨ। 1936 ਵਿੱਚ ਭੋਪਾਲ ਵਿੱਚ ਜਨਮੇ ਅਤੇ 1947 ਵਿੱਚ ਵੰਡ ਤੋਂ ਬਾਅਦ ਆਪਣੇ ਪਰਿਵਾਰ ਨਾਲ ਪਾਕਿਸਤਾਨ ਵਿੱਚ ਵਸ ਗਏ, ਅਬਦੁੱਲ ਨੇ ਅੱਜ ਸਵੇਰੇ 7 ਵਜੇ (ਸਥਾਨਕ ਸਮੇਂ) ਇਸਲਾਮਾਬਾਦ ਦੇ ਖਾਨ ਰਿਸਰਚ ਲੈਬਾਰਟਰੀਜ਼ (KRL) ਹਸਪਤਾਲ ਵਿੱਚ ਆਖਰੀ ਸਾਹ ਲਿਆ। ਜੀਓ ਨਿਊਜ਼ ਨੇ ਆਪਣੀ ਖਬਰ ਵਿੱਚ ਦੱਸਿਆ ਕਿ ਸਾਹ ਲੈਣ ਵਿੱਚ ਮੁਸ਼ਕਲ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਤੜਕੇ ਹਸਪਤਾਲ ਵਿੱਚ ਲਿਆਂਦਾ ਗਿਆ। ਡਾਕਟਰਾਂ ਮੁਤਾਬਕ, ਅਬਦੁੱਲ ਦੇ ਫੇਫੜਿਆਂ ਵਿੱਚ ਖੂਨ ਵਹਿਣ ਤੋਂ ਬਾਅਦ ਸਥਿਤੀ ਖਰਾਬ ਹੋਣ ਲੱਗੀ। ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਵਿਖੇ ਪੰਜਾਬੀ ਡਾਕਟਰ ਹਰਪ੍ਰੀਤ ਸਿੰਘ ਕੋਚਰ ਨੂੰ ਮਿਲਿਆ ਅਹਿਮ ਅਹੁਦਾ

ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ਉਨ੍ਹਾਂ ਨੂੰ ਬਚਾਉਣ ਦੇ ਸਾਰੇ ਯਤਨ ਕੀਤੇ ਗਏ ਹਨ। ਉਨ੍ਹਾਂ ਦੇ ਦੇਹਾਂਤ 'ਤੇ ਸੋਗ ਜ਼ਾਹਰ ਕਰਦਿਆਂ ਰਾਸ਼ਟਰਪਤੀ ਆਰਿਫ ਅਲਵੀ ਨੇ ਟਵਿੱਟਰ 'ਤੇ ਕਿਹਾ,"ਡਾ: ਅਬਦੁੱਲ ਕਾਦਿਰ ਖਾਨ ਦੇ ਦਿਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਉਹ 1982 ਤੋਂ ਉਹਨਾਂ ਨੂੰ ਨਿੱਜੀ ਤੌਰ 'ਤੇ ਜਾਣਦੇ ਸਨ। ਉਨ੍ਹਾਂ ਨੇ ਰਾਸ਼ਟਰ ਦੀ ਰੱਖਿਆ ਲਈ ਪ੍ਰਮਾਣੂ ਨਿਰੋਧਕਤਾ ਵਿਕਸਿਤ ਕਰਨ ਵਿੱਚ ਸਾਡੀ ਸਹਾਇਤਾ ਕੀਤੀ ਅਤੇ ਇੱਕ ਧੰਨਵਾਦੀ ਰਾਸ਼ਟਰ ਇਸ ਸਬੰਧ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਕਦੇ ਨਹੀਂ ਭੁੱਲੇਗਾ।” 

PunjabKesari

ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਉਹ ਡਾਕਟਰ ਖਾਨ ਦੇ ਦਿਹਾਂਤ ਤੋਂ ਬਹੁਤ ਦੁਖੀ ਹਨ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ,"ਸਾਨੂੰ ਪ੍ਰਮਾਣੂ ਹਥਿਆਰਾਂ ਸੰਪੰਨ ਰਾਸ਼ਟਰ ਬਣਾਉਣ ਲਈ ਅਬਦੁੱਲ ਦੇ ਮਹੱਤਵਪੂਰਨ ਯੋਗਦਾਨ ਲਈ ਉਹਨਾਂ ਨੂੰ ਸਾਡੇ ਦੇਸ਼ ਨੇ ਪਿਆਰ ਕੀਤਾ ਸੀ। ਇਸ ਨੇ ਸਾਨੂੰ ਹਮਲਾਵਰ ਅਤੇ ਬਹੁਤ ਵੱਡੇ ਪ੍ਰਮਾਣੂ ਗੁਆਂਢੀਆਂ ਦੇ ਵਿਰੁੱਧ ਸੁਰੱਖਿਆ ਪ੍ਰਦਾਨ ਕੀਤੀ ਹੈ। ਪਾਕਿਸਤਾਨ ਦੇ ਲੋਕਾਂ ਲਈ, ਉਹ ਇੱਕ ਰਾਸ਼ਟਰੀ ਪ੍ਰਤੀਕ ਸਨ।"”

PunjabKesari

ਰੱਖਿਆ ਮੰਤਰੀ ਪਰਵੇਜ਼ ਖਟਕ ਨੇ ਕਿਹਾ ਕਿ ਉਹ ਅਬਦੁੱਲ ਦੇ ਦੇਹਾਂਤ ਤੋਂ "ਬਹੁਤ ਦੁਖੀ" ਹਨ ਅਤੇ ਉਹਨਾਂ ਨੇ ਇਸ ਨੂੰ ਇੱਕ "ਨਾ ਪੂਰਾ ਹੋਣ ਵਾਲਾ ਘਾਟਾ" ਦੱਸਿਆ ਹੈ। ਉਨ੍ਹਾਂ ਨੇ ਕਿਹਾ, "ਪਾਕਿਸਤਾਨ ਹਮੇਸ਼ਾ ਉਹਨਾਂ ਦੀਆਂ ਸੇਵਾਵਾਂ ਦਾ ਸਤਿਕਾਰ ਕਰੇਗਾ। ਸਾਡੀ ਰੱਖਿਆ ਸਮਰੱਥਾਵਾਂ ਨੂੰ ਅਮੀਰ ਬਣਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਰਾਸ਼ਟਰ ਉਹਨਾਂ ਦਾ ਰਿਣੀ ਰਹੇਗਾ।"

PunjabKesari

ਅਧਿਕਾਰੀਆਂ ਮੁਤਾਬਕ, ਅੰਤਮ ਸੰਸਕਾਰ ਦੀ ਨਮਾਜ਼ ਇਸਲਾਮਾਬਾਦ ਦੀ ਫੈਸਲ ਮਸਜਿਦ ਵਿੱਚ ਦੁਪਹਿਰ 3 ਵਜੇ (ਸਥਾਨਕ ਸਮੇਂ) ਅਦਾ ਕੀਤੀ ਜਾਵੇਗੀ। 'ਰੇਡੀਓ ਪਾਕਿਸਤਾਨ' ਨੇ ਰਿਪੋਰਟ ਦਿੱਤੀ ਕਿ ਅਬਦੁੱਲ ਨੇ ਪਾਕਿਸਤਾਨ ਨੂੰ ਪਰਮਾਣੂ ਸ਼ਕਤੀ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ।ਦੇਸ਼ ਦੇ ਰੱਖਿਆ ਖੇਤਰ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਲੰਮੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।ਅਬਦੁੱਲ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ਹੇਠ 2004 ਤੋਂ ਇਸਲਾਮਾਬਾਦ ਦੇ ਪੌਸ਼ ਈ -7 ਸੈਕਟਰ ਵਿੱਚ ਇਕਾਂਤ ਵਿੱਚ ਰਹਿ ਰਹੇ ਸਨ।


author

Vandana

Content Editor

Related News