ਪਿਓ ਨੇ ਹੱਥੀਂ ਉਜਾੜ 'ਤਾ ਆਪਣਾ ਹੱਸਦਾ-ਵੱਸਦਾ ਘਰ, 4 ਮਾਸੂਮਾਂ ਨੂੰ ਮਾਰਨ ਮਗਰੋਂ ਖੁਦ ਵੀ ਲਾਇਆ ਮੌਤ ਨੂੰ ਗਲ

Saturday, Feb 15, 2025 - 11:31 AM (IST)

ਪਿਓ ਨੇ ਹੱਥੀਂ ਉਜਾੜ 'ਤਾ ਆਪਣਾ ਹੱਸਦਾ-ਵੱਸਦਾ ਘਰ, 4 ਮਾਸੂਮਾਂ ਨੂੰ ਮਾਰਨ ਮਗਰੋਂ ਖੁਦ ਵੀ ਲਾਇਆ ਮੌਤ ਨੂੰ ਗਲ

ਗੁਰਦਾਸਪੁਰ/ਫੈਸਲਾਬਾਦ (ਵਿਨੋਦ)- ਪਾਕਿਸਤਾਨ ਦੇ ਯਾਰ ਹੁਸੈਨ ਇਲਾਕੇ ’ਚ ਇਕ ਪਿਤਾ ਨੇ ਵੀਰਵਾਰ ਸਵੇਰੇ ਆਪਣੇ 4 ਨਾਬਾਲਗ ਬੱਚਿਆਂ ਦਾ ਕਤਲ ਕਰਨ ਮਗਰੋਂ ਖੁਦ ਨੂੰ ਵੀ ਗੋਲੀ ਮਾਰ ਲਈ। ਯਾਰ ਹੁਸੈਨ ਸਟੇਸ਼ਨ ਹਾਊਸ ਅਫਸਰ (SHO) ਅਬਦੁਲ ਵਲੀ ਨੇ ਡਾਨ ਨਿਊਜ਼ ਨੂੰ ਦੱਸਿਆ ਕਿ ਸਥਾਨਕ ਲੋਕਾਂ ਨੇ ਲਾਸ਼ਾਂ ਬਾਰੇ ਪੁਲਸ ਨੂੰ ਸੂਚਿਤ ਕੀਤਾ ਸੀ। SHO ਵਲੀ ਨੇ ਕਿਹਾ, "ਪਿਤਾ ਦੇ ਸਿਰ ਵਿੱਚ ਗੋਲੀ ਲੱਗੀ ਸੀ, ਜਦੋਂ ਕਿ ਰੈਸਕਿਊ 1122 ਟੀਮ ਨੇ ਮ੍ਰਿਤਕ ਵਿਅਕਤੀ ਦੇ ਘਰੋਂ ਹੋਰ ਲਾਸ਼ਾਂ ਲੱਭੀਆਂ ਅਤੇ ਉਨ੍ਹਾਂ ਨੂੰ ਤਹਿਸੀਲ ਹੈੱਡਕੁਆਰਟਰ ਹਸਪਤਾਲ ਪਹੁੰਚਾਇਆ।"

ਇਹ ਵੀ ਪੜ੍ਹੋ: ਭਾਰਤ 'ਚ ਅਪਰਾਧ ਕਰਨ ਮਗਰੋਂ US 'ਚ ਸ਼ਰਨ ਲਈ ਬੈਠੇ ਅਪਰਾਧੀਆਂ ਦੀ ਨਹੀਂ ਖੈਰ, ਟਰੰਪ ਨੇ ਦਿੱਤਾ ਵੱਡਾ ਬਿਆਨ

ਮ੍ਰਿਤਕਾਂ ਦੀ ਪਛਾਣ ਸੈਫੁਲ ਇਸਲਾਮ, (42), ਜ਼ਿਆਉਲ ਇਸਲਾਮ, (12) ਅਬਦੁਰ ਰਹਿਮਾਨ, (10) ਸਨਾ ਉਮਰ, (8) ਅਤੇ ਇੱਕ 2 ਸਾਲ ਦੀ ਬੱਚੀ ਵਜੋਂ ਹੋਈ ਹੈ, ਜਿਸ ਦਾ ਨਾਂ ਤੁਰੰਤ ਪਤਾ ਨਹੀਂ ਲੱਗ ਸਕਿਆ।SHO ਵਲੀ ਨੇ ਕਿਹਾ ਕਿ ਇਹ ਘਟਨਾ ਘਰੇਲੂ ਮਾਮਲਾ ਲੱਗ ਰਹੀ ਹੈ, ਕਿਉਂਕਿ ਵਿਅਕਤੀ ਦੀ ਪਤਨੀ ਆਪਣੇ ਮਾਤਾ-ਪਿਤਾ ਦੇ ਘਰ ਗਈ ਹੋਈ ਸੀ। ਉਨ੍ਹਾਂ ਕਿਹਾ ਕਿ ਪੁਲਸ ਨੇ ਐੱਫ.ਆਈ.ਆਰ. ਦਰਜ ਕਰ ਲਈ ਹੈ ਅਤੇ ਮਾਮਲੇ ਵਿਚ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਤਹੱਵੁਰ ਰਾਣਾ ਤਾਂ ਸ਼ੁਰੂਆਤ ਹੈ, ਭਾਰਤ ਨੇ US ਨੂੰ ਕਰ ਰੱਖੀ ਹੈ 65 ਅਪਰਾਧੀਆਂ ਦੀ ਹਵਾਲਗੀ ਦੀ ਅਪੀਲ

ਜਿਰਗਾ ਮੈਂਬਰ ਅਵਲ ਸ਼ੇਰ ਖਾਨ ਦੇ ਅਨੁਸਾਰ, ਆਪਣੀ ਪਤਨੀ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ ਉਸ ਵਿਅਕਤੀ ਨੇ 2 ਦਿਨ ਪਹਿਲਾਂ ਆਪਣੀ 2 ਸਾਲ ਦੀ ਧੀ ਨੂੰ ਪਤਨੀ ਕੋਲ ਭੇਜ ਦਿੱਤਾ ਸੀ ਪਰ ਪਤਨੀ ਨੇ ਬੱਚੀ ਨੂੰ ਵਾਪਸ ਭੇਜ ਦਿੱਤਾ, ਜਿਸਦੇ ਨਤੀਜੇ ਵਜੋਂ ਉਸਦੀ ਨਿਰਾਸ਼ਾ ਹੋਰ ਵੱਧ ਗਈ ਅਤੇ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ।

ਇਹ ਵੀ ਪੜ੍ਹੋ: ਡੌਂਕੀ ਲਾ ਵਿਦੇਸ਼ ਪਹੁੰਚੇ 260 ਹੋਰ ਲੋਕ ਆ ਰਹੇ ਵਾਪਸ, ਆ ਗਈ ਪੂਰੀ List

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News