ਕਲਯੁੱਗੀ ਪਿਤਾ ਦੀ ਹੈਵਾਨੀਅਤ,  39 ਦਿਨ ਦੇ ਮਾਸੂਮ ਦੀਆਂ ਤੋੜੀਆਂ 71 ਹੱਡੀਆਂ

Sunday, Sep 26, 2021 - 11:37 AM (IST)

ਕਲਯੁੱਗੀ ਪਿਤਾ ਦੀ ਹੈਵਾਨੀਅਤ,  39 ਦਿਨ ਦੇ ਮਾਸੂਮ ਦੀਆਂ ਤੋੜੀਆਂ 71 ਹੱਡੀਆਂ

ਲੰਡਨ (ਬਿਊਰੋ): ਛੋਟੇ ਬੱਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਹਨਾਂ ਦੇ ਮਾਤਾ-ਪਿਤਾ ਦੀ ਹੁੰਦੀ ਹੈ।ਲੰਡਨ ਵਿਚ ਰਹਿੰਦੇ ਇਕ ਪਿਤਾ ਨੇ ਆਪਣੇ ਬੱਚੇ ਨਾਲ ਅਜਿਹੀ ਹੈਵਾਨੀਅਤ ਦਿਖਾਈ, ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਮਾਮਲਾ ਲੰਡਨ ਵਿਖੇ ਵਾਰਮਲੀ ਦੇ ਸਾਊਥ ਗਲਾਸਟਰਸ਼ਾਇਰ ਦਾ ਹੈ ਜਿੱਥੇ 31 ਸਾਲ ਦੇ ਪਿਤਾ ਨੇ ਸਿਰਫ 39 ਦਿਨਾਂ ਦੇ ਮਾਸੂਮ 'ਤੇ ਇੰਨਾ ਜ਼ੁਲਮ ਕੀਤਾ ਕਿ ਉਸ ਦੇ ਸਰੀਰ ਵਿਚ 71 ਰਿਬ ਫ੍ਰੈਕਚਰ ਹੋ ਗਏ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਹੁਣ ਕੋਰਟ ਨੇ ਦੋਸ਼ੀ ਪਿਤਾ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ।

ਕੋਰਟ ਨੇ 31 ਸਾਲਾ ਜੇਮਸ ਕਲਾਰਕ ਨੂੰ ਆਪਣੇ ਹੀ ਨਵਜੰਮੇ ਬੇਟੇ ਦੇ ਕਤਲ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਈ। ਜੇਸਮ ਕਲਾਰਕ ਨੇ 39 ਦਿਨ ਦੇ ਮਾਸੂਮ ਨੂੰ ਕੁਝ ਇਸ ਤਰ੍ਹਾਂ ਝੰਜੋੜਿਆ ਕਿ ਬੱਚੇ ਦੇ ਸਰੀਰ ਵਿਚ 71 ਰਿਬ ਫ੍ਰੈਕਚਰ ਹੋ ਗਏ, ਦਿਮਾਗ ਵਿਚੋਂ ਖੂਨ ਬਾਹਰ ਆਉਣ ਲੱਗਾ। ਇਸ ਮਗਰੋਂ ਬੱਚੇ ਦੀ ਮਾਂ ਹੇਲੇਨ ਜੇਰੇਮੀ ਨੇ ਸਵੇਰੇ ਮਾਸੂਮ ਨੂੰ ਮ੍ਰਿਤਕ ਪਾਇਆ। ਇਹ ਮਾਮਲਾ ਜਨਵਰੀ 2018 ਦਾ ਹੈ ਜਿਸ ਵਿਚ ਕੋਰਟ ਨੇ ਹੁਣ ਦੋਸ਼ੀ ਨੂੰ ਸਜ਼ਾ ਸੁਣਾਈ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਰਿਪੋਰਟ 'ਚ ਦਾਅਵਾ, 100 ਤੋਂ ਵੱਧ ਕੈਨੇਡੀਅਨ ਅਜੇ ਵੀ ਚੀਨ ਦੀਆ ਜੇਲ੍ਹਾਂ 'ਚ ਬੰਦ

ਬੱਚੇ ਦੇ ਕਤਲ ਦੇ ਮਾਮਲੇ ਵਿਚ ਕਲਾਰਕ ਨੂੰ ਹੁਣ ਘੱਟੋ-ਘੱਟ 15 ਸਾਲ ਜੇਲ੍ਹ ਦੀ ਸਜ਼ਾ ਭੁਗਤਣ ਦਾ ਆਦੇਸ਼ ਦਿੱਤਾ ਗਿਆ ਹੈ। ਮੌਤ ਦੇ ਬਾਅਦ ਬੱਚੇ ਦੀ ਪੋਸਟਮਾਰਟਮ ਰਿਪੋਰਟ ਵਿਚ ਪਤਾ ਚੱਲਿਆ ਕਿ ਮਾਸੂਮ ਸ਼ਾਨ 'ਤੇ ਘੱਟੋ-ਘੱਟ ਤਿੰਨ ਵਾਰ ਹਮਲਾ ਕੀਤਾ ਗਿਆ ਸੀ ਜਿਸ ਨਾਲ ਉਸ ਦੇ ਸਰੀਰ ਦੀਆਂ ਕਈ ਹੱਡੀਆਂ ਟੁੱਟ ਗਈਆਂ। ਸਿਰ ਵਿਚ ਸੱਟ ਲੱਗਣ ਕਾਰਨ ਖੂਨ ਵੱਗਣ ਲੱਗਾ ਅਤੇ ਉਸ ਦੀ ਮੌਤ ਹੋ ਗਈ। ਮੁਕੱਦਮਾ ਚਲਾਉਣ ਵਾਲੇ ਜੇਨ ਓਸਬੋਰਨ ਕਿਊਸੀ ਨੇ ਅਦਾਲਤ ਨੂੰ ਦੱਸਿਆ,''ਉਸ ਨੇ ਆਪਣੇ ਬੇਟੇ ਨੂੰ ਛਾਤੀ ਦੇ ਚਾਰੇ ਪਾਸਿਓਂ ਜ਼ੋਰ ਨਾਲ ਝੰਜੋੜਿਆ, ਜਿਸ ਨਾਲ ਸਰੀਰ ਵਿਚ ਫ੍ਰੈਕਚਰ ਹੋ ਗਏ। ਝਟਕਿਆਂ ਕਾਰਨ ਪਹਿਲਾਂ ਬੱਚਾ ਬੇਹੋਸ਼ ਹੋਇਆ ਅਤੇ ਫਿਰ ਉਸ ਦੀ ਮੌਤ ਹੋ ਗਈ।


author

Vandana

Content Editor

Related News