ਅਮਰੀਕੀ ਬੱਚੇ ਦੁਆਰਾ ਜ਼ੂਮ ਕਾਲ ਦੌਰਾਨ ਮਾਂ ਦਾ ਕਤਲ ਕਰਨ ਦੇ ਮਾਮਲੇ ''ਚ ਪਿਤਾ ਗ੍ਰਿਫਤਾਰ

Thursday, Oct 14, 2021 - 11:56 PM (IST)

ਅਮਰੀਕੀ ਬੱਚੇ ਦੁਆਰਾ ਜ਼ੂਮ ਕਾਲ ਦੌਰਾਨ ਮਾਂ ਦਾ ਕਤਲ ਕਰਨ ਦੇ ਮਾਮਲੇ ''ਚ ਪਿਤਾ ਗ੍ਰਿਫਤਾਰ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਫਲੋਰਿਡਾ ਵਿੱਚ ਅਗਸਤ ਮਹੀਨੇ 'ਚ ਇੱਕ ਦੋ ਸਾਲਾ ਬੱਚੇ ਨੇ ਜ਼ੂਮ ਐਪ 'ਤੇ ਵੀਡੀਓ ਕਾਲ ਕਰ ਰਹੀ ਆਪਣੀ ਮਾਂ ਦੇ ਸਿਰ ਵਿੱਚ ਗੋਲੀ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ ਸੀ। ਹੁਣ ਇਸ ਮਾਮਲੇ ਵਿੱਚ ਬੱਚੇ ਦੇ ਪਿਤਾ ਨੂੰ ਬੰਦੂਕ ਨੂੰ ਬੱਚੇ ਦੀ ਪਹੁੰਚ ਤੋਂ ਬਾਹਰ ਰੱਖਣ ਵਿੱਚ ਅਸਫਲ ਰਹਿਣ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਅਮਰੀਕਾ ਨੇ ਪਾਕਿਸਤਾਨੀ ਮਨੁੱਖੀ ਤਸਕਰ ਦੀ ਜਾਣਕਾਰੀ ਦੇਣ 'ਤੇ 20 ਲੱਖ ਡਾਲਰ ਦੇ ਇਨਾਮ ਦਾ ਕੀਤਾ ਐਲਾਨ

ਪੁਲਸ ਅਨੁਸਾਰ 22 ਸਾਲਾ ਵੋਂਦਰੇ ਐਵਰੀ, ਜਿਸ 'ਤੇ ਕਤਲ ਅਤੇ ਹਥਿਆਰ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਗਿਆ ਸੀ, ਨੂੰ ਮੰਗਲਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਪੁਲਸ ਅਨੁਸਾਰ ਬੱਚੇ ਦੁਆਰਾ ਆਪਣੀ 21 ਸਾਲਾ ਮਾਂ ਸ਼ਮਾਇਆ ਲੀਨ ਨੂੰ ਉਨ੍ਹਾਂ ਦੇ ਘਰ ਵਿੱਚ 11 ਅਗਸਤ ਨੂੰ ਜ਼ੂਮ ਮੀਟਿੰਗ ਦੌਰਾਨ ਗੋਲੀ ਮਾਰੀ ਗਈ ਸੀ। ਬੱਚੇ ਦਾ ਪਿਤਾ ਅਵੇਰੀ, ਜੋ ਕਿ ਘਟਨਾ ਦੌਰਾਨ ਘਰ ਨਹੀਂ ਸੀ, ਨੇ ਵਾਪਸੀ 'ਤੇ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਜਲਦੀ ਆਉਣ ਦੀ ਬੇਨਤੀ ਕੀਤੀ ਸੀ। ਡਿਸਟ੍ਰਿਕਟ ਅਟਾਰਨੀ ਦੇ ਬਿਆਨ ਅਨੁਸਾਰ ਮੁਕੱਦਮੇ ਦੀ ਮਿਤੀ ਅਜੇ ਤੈਅ ਨਹੀਂ ਕੀਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News