ਸਮਾਂ ਰਹਿੰਦੇ ਹੀ ਪਿਤਾ ਨੇ ਧੀ ਨੂੰ ਹੇਠਾਂ ਡਿੱਗਣ ਤੋਂ ਬਚਾਇਆ, ਵੀਡੀਓ ਵਾਇਰਲ

Friday, Nov 10, 2017 - 10:57 AM (IST)

ਸਮਾਂ ਰਹਿੰਦੇ ਹੀ ਪਿਤਾ ਨੇ ਧੀ ਨੂੰ ਹੇਠਾਂ ਡਿੱਗਣ ਤੋਂ ਬਚਾਇਆ, ਵੀਡੀਓ ਵਾਇਰਲ

ਕੈਲੀਫੋਰਨੀਆ(ਬਿਊਰੋ)—ਤੁਹਾਡੇ ਨਾਲ ਜੇਕਰ ਤੁਹਾਡੇ ਪਿਤਾ ਹਨ ਤਾਂ ਤੁਹਾਨੂੰ ਕਿਸੇ ਤੋਂ ਡਰਨ ਜਾਂ ਘਬਰਾਉਣ ਦੀ ਜ਼ਰੂਰਤ ਹੀ ਨਹੀਂ ਹੈ। ਕਿਉਂਕਿ ਪਿਤਾ ਆਪਣੇ ਬੱਚਿਆਂ ਦਾ ਪੁਰੀ ਤਰ੍ਹਾ ਨਾਲ ਧਿਆਨ ਰੱਖਦੇ ਹਨ। ਇਸ ਵੀਡੀਓ ਨੂੰ ਦੇਖ ਕੇ ਇਹ ਸਾਬਤ ਹੋ ਜਾਵੇਗਾ।
ਇਹ ਵੀਡੀਓ ਅਮਰੀਕਾ ਦੇ ਕੈਲੀਫੋਰਨੀਆ ਵਿਚ ਸਥਿਤ ਯਾਸਮਾਈਟ ਨੈਸ਼ਨਲ ਪਾਰਕ ਦੀ ਹੈ, ਜਿਥੇ ਇਕ ਪਿਤਾ ਆਪਣੀ ਧੀ ਨਾਲ ਤਸਵੀਰਾਂ ਲੈ ਰਿਹਾ ਸੀ ਅਤੇ ਅਚਾਨਕ ਹੀ ਧੀ ਨੇ ਇਕ ਕਦਮ ਪਿੱਛੇ ਕੀਤਾ ਤੇ ਉਹ ਹੇਠਾਂ ਡਿੱਗਣ ਹੀ ਲੱਗੀ ਸੀ ਕਿ ਪਿਤਾ ਨੇ ਤੁਰੰਤ ਹੀ ਉਸ ਨੂੰ ਫੜ ਲਿਆ ਅਤੇ ਸੱਟਾਂ ਲੱਗਣ ਤੋਂ ਬਚਾ ਲਿਆ। ਜ਼ਿਕਰਯੋਗ ਹੈ ਕਿ ਮਾਂ ਵੀਡੀਓ ਰਿਕਾਰਡ ਕਰ ਰਹੀ ਸੀ ਅਤੇ ਇਹ ਪੂਰੀ ਘਟਨਾ ਕੈਮਰੇ ਵਿਚ ਕੈਦ ਹੋ ਗਈ।
ਇਸ ਵੀਡੀਓ ਦੇ ਯੂਟਿਊਬ 'ਤੇ ਵਾਇਰਲ ਹੁੰਦੇ ਹੀ ਪਿਤਾ ਨੇ ਲਿਖਿਆ, ਇਹ ਬਹੁਤ ਹੀ ਡਰਾਉਣਾ ਪਲ ਸੀ ਪਰ ਜਦੋਂ ਅਸੀਂ ਬਾਅਦ ਵਿਚ ਇਸ ਨੂੰ ਦੇਖਦੇ ਹਾਂ ਤਾਂ ਹਾਸਾ ਵੀ ਆ ਜਾਂਦਾ ਹੈ। ਇਸ ਨਾਲ ਹੀ ਅੱਗੇ ਇਹ ਵੀ ਕਿਹਾ 'ਭਗਵਾਨ ਦਾ ਸ਼ੁਕਰ ਹੈ ਕਿ ਸਮੇਂ ਰਹਿੰਦੇ ਧੀ ਨੂੰ ਫੜ ਲਿਆ, ਨਹੀਂ ਉਸ ਨੂੰ ਸੱਟਾਂ ਲੱਗੀ ਜਾਂਦੀਆਂ।' ਦੱਸਣਯੋਗ ਹੈ ਕਿ ਇਹ ਵੀਡੀਓ ਅਕਤੂਬਰ 2016 ਦੀ ਹੈ ਪਰ ਵਾਇਰਲ ਹੁਣ ਹੋਈ ਹੈ।

 


Related News