ਗ੍ਰੇ ਲਿਸਟ ''ਚ ਰਹੇਗਾ ਜਾਂ ਬਲੈਕਲਿਸਟ ਹੋਵੇਗਾ ਪਾਕਿਸਤਾਨ, ਫੈਸਲਾ ਅੱਜ

10/18/2019 2:37:07 PM

ਪੈਰਿਸ— ਪੈਰਿਸ 'ਚ ਵਿੱਤੀ ਕਾਰਵਾਈ ਫੋਰਸਸ ਦੀ ਬੈਠਕ 'ਚ ਅੱਜ ਪਾਕਿਸਤਾਨ ਦੀ ਕਿਸਮਤ ਦਾ ਫੈਸਲਾ ਹੋਵੇਗਾ। ਐੱਫ.ਏ.ਟੀ.ਐੱਫ. ਤੋਂ ਉਸ ਨੂੰ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਹੈ। ਉਸ ਨੂੰ ਅੱਤਵਾਦੀਆਂ ਨੂੰ ਆਰਥਿਕ ਮਦਦ ਕਰਨ ਦੇ ਕਾਰਨ ਮੰਗਲਵਾਰ ਨੂੰ ਫਰਵਰੀ 2020 ਤੱਕ ਗ੍ਰੇਅ ਲਿਸਟ 'ਚ ਰੱਖਣ ਦਾ ਫੈਸਲਾ ਲਿਆ ਗਿਆ ਸੀ। ਅੱਜ ਇਸ ਦਾ ਅਧਿਕਾਰਿਤ ਤੌਰ 'ਤੇ ਐਲਾਨ ਹੋ ਸਕਦਾ ਹੈ।

ਪਾਕਿਸਤਾਨ ਅੱਤਵਾਦੀ ਫੰਡਿੰਗ ਤੇ ਮਨੀ ਲਾਂਡ੍ਰਿੰਗ ਨਾਲ ਜੁੜੇ ਮਾਮਲਿਆਂ ਨੂੰ ਰੋਕਣ 'ਚ ਅਸਫਲ ਰਿਹਾ ਹੈ, ਜਿਸ ਦੇ ਕਾਰਨ ਉਸ 'ਤੇ ਬਲੈਕਲਿਸਟ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਹਾਲਾਂਕਿ ਚੀਨ, ਤੁਰਕੀ ਤੇ ਮਲੇਸ਼ੀਆ ਦੇ ਸਮਰਥਨ ਦੇ ਕਾਰਨ ਪਾਕਿਸਤਾਨ ਦੇ ਗ੍ਰੇ ਲਿਸਟ 'ਚ ਰਹਿਣ ਦੇ ਆਸਾਰ ਜ਼ਿਆਦਾ ਹਨ।

ਅਸਲ 'ਚ ਕਿਸੇ ਦੇਸ਼ ਨੂੰ ਬਲੈਕਲਿਸਟ ਹੋਣ ਤੋਂ ਬਚਣ ਲਈ ਤਿੰਨ ਦੇਸ਼ਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ। ਪਾਕਿਸਤਾਨ ਨੂੰ ਚੀਨ, ਤੁਰਕੀ ਤੇ ਮਲੇਸ਼ੀਆ ਦਾ ਸਮਰਥਨ ਮਿਲਿਆ ਹੈ। ਅਜਿਹੇ 'ਚ ਸੰਭਾਵਨਾ ਹੈ ਕਿ ਉਹ ਬਲੈਕਲਿਸਟ ਹੋਣ ਤੋਂ ਬਚ ਜਾਵੇ। ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਮੰਤਰੀ ਹਮਾਦ ਅਜ਼ਹਰ ਦੀ ਅਗਵਾਈ ਵਾਲੀ ਵਫਦ ਨੇ ਬੈਠਕ 'ਚ ਕਿਹਾ ਕਿ ਪਾਕਿਸਤਾਨ ਨੇ 27 'ਚੋਂ 20 ਬਿੰਦੂਆਂ 'ਤੇ ਸਾਕਾਰਾਤਮਕ ਵਿਕਾਸ ਕੀਤਾ ਹੈ।

ਐੱਫ.ਏ.ਟੀ.ਐੱਫ. ਨੇ ਪਾਕਿਸਤਾਨ ਦੇ ਚੁੱਕੇ ਕਦਮਾਂ ਤੇ ਕਈ ਖੇਤਰਾਂ 'ਚ ਇਸ ਦੇ ਵਿਕਾਸ 'ਤੇ ਸੰਤੋਸ਼ ਜਤਾਇਆ ਹੈ। ਇਸ ਤੋਂ ਇਲਾਵਾ ਚੀਨ, ਤੁਰਕੀ ਤੇ ਮਲੇਸ਼ੀਆ ਨੇ ਪਾਕਿਸਤਾਨ ਵਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ ਹੈ। ਭਾਰਤ ਨੇ ਪਾਕਿਸਤਾਨ ਨੂੰ ਬਲੈਕਲਿਸਟ ਕਰਨ ਦੀ ਮੰਗ ਕੀਤੀ ਹੈ। ਭਾਰਤਦਾ ਕਹਿਣਾ ਹੈ ਕਿ ਉਸ ਨੇ ਹਾਫਿਜ਼ ਸਈਦ ਨੂੰ ਫ੍ਰੀਜ਼ ਖਾਤਿਆਂ ਤੋਂ ਪੈਸੇ ਕਢਵਾਉਣ ਦੀ ਮੰਨਜ਼ੂਰੀ ਦਿੱਤੀ ਹੈ। ਐੱਫ.ਏ.ਟੀ.ਐੱਫ. ਨੇ ਮਨੀ ਲਾਂਡਿੰ੍ਰਗ ਤੇ ਅੱਤਵਾਦੀ ਫੰਡਿੰਗ ਦੇ ਖਿਲਾਫ ਕਾਰਵਾਈ ਕਰਨ ਲਈ ਪਾਕਿਸਤਾਨ ਨੂੰ ਅਕਤੂਬਰ ਤੱਕ ਦਾ ਸਮਾਂ ਦਿੱਤਾ ਸੀ।


Baljit Singh

Content Editor

Related News