ਯੂਰੀਆ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ, ਫੈਸਲਾਬਾਦ-ਮੁਲਤਾਨ ਰੋਡ ਜਾਮ

Thursday, Dec 30, 2021 - 02:17 PM (IST)

ਪੰਜਾਬ (ਪਾਕਿਸਤਾਨ)- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਿਸਾਨਾਂ ਨੇ ਮੰਗਲਵਾਰ ਨੂੰ ਯੂਰੀਆ ਖਾਦ ਦੀ ਅਣਉਪਲੱਬਧਤਾ ਵਿਰੁੱਧ ਫੈਸਲਾਬਾਦ-ਮੁਲਤਾਨ ਮਾਰਗ ਰੋਕ ਦਿੱਤਾ ਅਤੇ ਰੇਲਵੇ ਕ੍ਰਾਸਿੰਗ ਬੰਦ ਕਰ ਦਿੱਤੀ। ਡਾਨ ਦੀ ਰਿਪੋਰਟ ਅਨੁਸਾਰ, ਪੀਰਮਹਿਲ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਖਾਦ ਡੀਲਰਾਂ ਅਤੇ ਵਪਾਰੀਆਂ ਦੀ ਹੜਤਾਲ ਕਾਰਨ ਵਿਰੋਧ ਪ੍ਰਦਰਸ਼ਨ ਕੀਤਾ। ਵਿਰੋਧ ਕਾਰਨ ਫੈਸਲਾਬਾਦ-ਮੁਲਤਾਨ ਮਾਰਗ 'ਤੇ ਇਕ ਘੰਟੇ ਤੋਂ ਵੱਧ ਸਮੇਂ ਤੱਕ ਜਾਮ ਲੱਗਾ ਰਿਹਾ।
ਕਿਸਾਨਾਂ ਨੇ ਡਾਨ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੀਰਮਹਿਲ ਅਨਾਜ ਮੰਡੀ ਪਹੁੰਚਣ ਲਈ ਕਿਹਾ ਸੀ, ਜਿੱਥੇ ਉਨ੍ਹਾਂ ਨੂੰ ਸਰਕਾਰ ਵਲੋਂ ਤੈਅ ਕੀਮਤਾਂ 'ਤੇ ਖਾਦ ਦੀਆਂ ਬੋਰੀਆਂ ਵੇਚੀਆਂ ਜਾਣਗੀਆਂ ਪਰ ਉਹ ਕਾਫ਼ੀ ਸਮੇਂ ਲਾਈਨ 'ਚ ਖੜ੍ਹੇ ਰਹੇ। ਬਾਅਦ 'ਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਡੀਲਰਾਂ ਨੇ ਉਨ੍ਹਾਂ ਦੀ ਹੜਤਾਲ ਖ਼ਤਮ ਕਰਨ ਅਤੇ ਉਨ੍ਹਾਂ ਨੂੰ ਖਾਦ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਨੇ ਵਧਾਈ ਚਿੰਤਾ, ਇਕ ਦਿਨ 'ਚ 13 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਡਾਨ ਦੀ ਰਿਪੋਰਟ ਅਨੁਸਾਰ, ਇਸ 'ਤੇ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਅਤੇ ਫੈਸਲਾਬਾਦ-ਮੁਲਤਾਨ ਮਾਰਗ 'ਤੇ ਆਵਾਜਾਈ ਰੋਕਣ ਲਈ ਮਜ਼ਬੂਰ ਹੋਣਾ ਪਿਆ। ਖੇਤੀਬਾੜੀ ਵਿਭਾਗ ਦੇ ਸਹਾਇਕ ਡਾਇਰੈਕਟਰ ਅਤੇ ਤਹਿਸੀਲ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਬੁੱਧਵਾਰ ਤੋਂ ਤੈਅ ਕੀਮਤਾਂ 'ਤੇ ਖਾਦ ਦੀਆਂ ਬੋਰੀਆਂ ਉਪਲੱਬਧ ਕਰਵਾਉਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਕਿਸਾਨਾਂ ਨੇ ਆਪਣਾ ਵਿਰੋਧ ਖ਼ਤਮ ਕਰ ਦਿੱਤਾ। ਇਸ ਤੋਂ ਪਹਿਲਾਂ 23 ਦਸੰਬਰ ਯੂਰੀਆ ਖਾਦ ਦੀ ਘਾਟ ਦੇ ਵਿਰੋਧ 'ਚ ਕਿਸਾਨਾਂ ਨੇ ਰੇਲਵੇ ਕ੍ਰਾਸਿੰਗ ਜਾਮ ਕਰ ਦਿੱਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News