68 ਮੰਜ਼ਿਲਾ ਟਾਵਰ ਤੋਂ ਡਿੱਗਣ ਕਾਰਨ ਮਸ਼ਹੂਰ ਸਟੰਟਮੈਨ ਦੀ ਮੌਤ, ਇਹ ਸੀ ਉਸ ਦੀ ਆਖ਼ਰੀ ਪੋਸਟ

Monday, Jul 31, 2023 - 02:29 PM (IST)

ਪੈਰਿਸ - ਗਗਨਚੁੰਬੀ ਇਮਾਰਤਾਂ 'ਤੇ ਚੜ੍ਹ ਕੇ ਸਟੰਟ ਕਰਨ ਲਈ ਜਾਣੇ ਜਾਂਦੇ ਫਰਾਂਸੀਸੀ ਡੇਅਰਡੈਵਿਲ ਰੇਮੀ ਲੂਸੀਡੀ ਦੀ 68 ਮੰਜ਼ਿਲਾ ਇਮਾਰਤ ਤੋਂ ਡਿੱਗ ਕੇ ਮੌਤ ਹੋ ਗਈ। ਰੇਮੀ ਲੂਸੀਡੀ ਹਾਂਗਕਾਂਗ ਦੀ ਜਿਸ ਗਗਨਚੁੰਬੀ ਤੋਂ ਡਿੱਗਾ, ਉਸ ਦੀ ਉਚਾਈ 721 ਫੁੱਟ ਹੈ। ਉਸ ਨੇ ਆਪਣੀ ਮੌਤ ਤੋਂ 6 ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਖਰੀ ਪੋਸਟ ਪਾਈ ਸੀ, ਜਿਸ 'ਚ ਹਾਂਗਕਾਂਗ ਦੀ ਇਮਾਰਤ ਦਿਖਾਈ ਦੇ ਰਹੀ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ, ਲੂਸੀਡੀ ਟ੍ਰੇਗੁੰਟਰ ਟਾਵਰ ਕੰਪਲੈਕਸ 'ਤੇ ਚੜ੍ਹ ਰਿਹਾ ਸੀ ਜਦੋਂ ਉਹ ਡਿੱਗ ਗਿਆ ਅਤੇ ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। 

ਇਹ ਵੀ ਪੜ੍ਹੋ: ਮਣੀਪੁਰ ਹਿੰਸਾ ’ਤੇ ਛਲਕਿਆ ਫੁੱਟਬਾਲਰ ਚਿੰਗਲੇਨਸਾਨਾ ਸਿੰਘ ਦਾ ਦਰਦ, 'ਹਿੰਸਾ ਨੇ ਘਰ, ਸੁਫ਼ਨਾ, ਸਭ ਕੁਝ ਖੋਹ ਲਿਆ'

PunjabKesari

ਮੰਨਿਆ ਜਾ ਰਿਹਾ ਹੈ ਕਿ ਉਹ ਉਪਰਲੀ ਮੰਜ਼ਿਲ ਦੇ ਪੈਂਟਹਾਊਸ ਦੇ ਬਾਹਰ ਫੱਸ ਗਿਆ ਸੀ। ਹਾਂਗਕਾਂਗ ਦੇ ਅਧਿਕਾਰੀਆਂ ਦੇ ਅਨੁਸਾਰ, ਲੂਸੀਡੀ ਨੂੰ ਸ਼ਾਮ 6 ਵਜੇ ਦੇ ਕਰੀਬ ਇਮਾਰਤ ਵਿਚ ਦੇਖਿਆ ਗਿਆ ਅਤੇ ਉਸ ਨੇ ਗੇਟ 'ਤੇ ਸੁਰੱਖਿਆ ਗਾਰਡ ਨੂੰ ਕਿਹਾ ਕਿ ਉਹ 40ਵੀਂ ਮੰਜ਼ਿਲ 'ਤੇ ਇੱਕ ਦੋਸਤ ਨੂੰ ਮਿਲਣ ਆਇਆ ਹੈ। ਮੀਡੀਆ ਆਉਟਲੈਟ ਮੁਤਾਬਕ ਜਦੋਂ ਕਥਿਤ ਦੋਸਤ ਨੇ ਕਿਹਾ ਕਿ ਉਹ ਲੂਸੀਡੀ ਨੂੰ ਨਹੀਂ ਜਾਣਦਾ ਤਾਂ ਸੁਰੱਖਿਆ ਗਾਰਡ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਲੂਸੀਡੀ ਉਦੋਂ ਤੱਕ ਲਿਫਟ ਵਿੱਚ ਦਾਖਲ ਹੋ ਚੁੱਕਾ ਸੀ।

ਇਹ ਵੀ ਪੜ੍ਹੋ: ਪੰਜਾਬ ਦਾ ਮੋਸਟ ਵਾਂਟਿਡ ਅਪਰਾਧੀ ਪਹੁੰਚਿਆ ਅਮਰੀਕਾ, ਸਿਆਸੀ ਸ਼ਰਨ ਦੇ ਨਾਂ ’ਤੇ ਫਿਰ ਤਿਰੰਗੇ ਦਾ ਅਪਮਾਨ

PunjabKesari

ਸੀ.ਸੀ.ਟੀ.ਵੀ. ਫੁਟੇਜ 'ਚ ਲੂਸੀਡੀ ਨੂੰ 49ਵੀਂ ਮੰਜ਼ਿਲ 'ਤੇ ਲਿਫਟ ਵਿਚੋਂ ਬਾਹਰ ਨਿਕਲਦੇ ਅਤੇ ਫਿਰ ਪੌੜੀਆਂ ਚੜ੍ਹ ਕੇ ਇਮਾਰਤ ਦੀ ਸਿਖਰ 'ਤੇ ਜਾਂਦੇ ਦੇਖਿਆ ਗਿਆ। ਸੋਸ਼ਲ ਮੀਡੀਆ 'ਤੇ 'ਰੇਮੀ ਏਨਿਗਮਾ' ਦੇ ਨਾਂ ਨਾਲ ਜਾਣਿਆ ਜਾਂਦਾ ਲੂਸੀਡੀ, ਡਿੱਗਣ ਤੋਂ ਪਹਿਲਾਂ ਹਾਂਗਕਾਂਗ ਦੀ 721 ਫੁੱਟ ਟ੍ਰੇਗੁੰਟਰ ਟਾਵਰ ਦੀ 68ਵੀਂ ਮੰਜ਼ਿਲ 'ਤੇ ਪਹੁੰਚ ਗਿਆ ਸੀ। ਉਸ ਨੂੰ ਸ਼ਾਮ 7:38 'ਤੇ ਕੰਪਲੈਕਸ ਦੇ ਪੈਂਟਹਾਊਸ ਦੀ ਖਿੜਕੀ ਨੂੰ ਖੜਕਾਉਂਦੇ ਹੋਏ ਦੇਖਿਆ ਗਿਆ, ਜਿਸ ਤੋਂ ਬਾਅਦ ਅਪਾਰਟਮੈਂਟ ਵਿਚ ਮੌਜੂਦ ਇਕ ਨੌਕਰਾਣੀ ਨੇ ਪੁਲਸ ਨੂੰ ਮੌਕੇ 'ਤੇ ਸੱਦਿਆ। ਮੀਡੀਆ ਰਿਪੋਰਟਾਂ ਅਨੁਸਾਰ, ਲੂਸੀਡੀ ਪੈਂਟਹਾਊਸ ਦੇ ਬਾਹਰ ਫਸ ਗਿਆ ਸੀ ਅਤੇ ਆਪਣਾ ਸੰਤੁਲਨ ਗੁਆਉਣ ਤੋਂ ਪਹਿਲਾਂ ਮਦਦ ਲਈ ਖਿੜਕੀ 'ਤੇ ਹੱਥ ਮਾਰ ਰਿਹਾ ਸੀ। ਪੁਲਸ ਨੂੰ ਘਟਨਾ ਵਾਲੀ ਥਾਂ 'ਤੇ ਲੂਸੀਡੀ ਦਾ ਕੈਮਰਾ ਮਿਲਿਆ ਹੈ ਅਤੇ ਇਸ ਵਿਚ ਉਸ ਦੇ ਉਚਾਈ ਵਾਲੇ ਸਟੰਟ ਦੀਆਂ ਕਈ ਵੀਡੀਓਜ਼ ਸਨ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਦੁਬਈ 'ਚ ਭਾਰਤੀ ਨਾਗਰਿਕ ਦਾ ਲੱਗਾ ਜੈਕਪਾਟ, 25 ਸਾਲਾਂ ਤੱਕ ਹਰ ਮਹੀਨੇ ਮਿਲਣਗੇ 5.5 ਲੱਖ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News