ਮਸ਼ਹੂਰ Singer ਦਾ ਕਤਲ ! ਜੇਲ੍ਹ ''ਚ ਚਾਕੂਆਂ ਨਾਲ ਵਿੰਨ੍ਹ ਕੇ ਦਿੱਤੀ ਰੂਹ ਕੰਬਾਊ ਮੌਤ
Sunday, Oct 12, 2025 - 12:21 PM (IST)

ਐਂਟਰਟੇਨਮੈਂਟ ਡੈਸਕ- ਗਾਇਕ ਇਆਨ ਵਾਟਕਿਨਸ ਦੀ HMP ਵੈਕਫੀਲਡ ਜੇਲ੍ਹ ਵਿਚ ਮੌਤ ਹੋ ਗਈ ਹੈ। ਪੁਲਸ ਸੂਤਰਾਂ ਅਨੁਸਾਰ, ਵਾਟਕਿੰਸ ਦਾ ਸ਼ਨੀਵਾਰ ਸਵੇਰੇ ਜੇਲ੍ਹ ਅੰਦਰ ਇੱਕ ਹਮਲੇ ਦੌਰਾਨ ਕਤਲ ਕਰ ਦਿੱਤਾ ਗਿਆ। ਯੂਨਾਈਟਡ ਕਿੰਗਡਮ ਦੇ ਪੋਂਟੀਪ੍ਰਿਡ ਨਾਲ ਸਬੰਧਤ ਵਾਟਕਿੰਸ, ਕਈ ਬਾਲ ਜਿਨਸੀ ਅਪਰਾਧਾਂ ਲਈ ਇੰਗਲੈਂਡ ਦੇ ਸ਼ਹਿਰ ਵੈਕਫੀਲਡ ਦੀ ਜੇਲ੍ਹ ਵਿਚ 29 ਸਾਲ ਦੀ ਸਜ਼ਾ ਕੱਟ ਰਿਹਾ ਸੀ।
ਵੈਸਟ ਯੌਰਕਸ਼ਾਇਰ ਪੁਲਸ ਮੁਤਾਬਕ ਅਧਿਕਾਰੀਆਂ ਨੂੰ ਸ਼ਨੀਵਾਰ ਸਵੇਰੇ ਜੇਲ੍ਹ ਵਿੱਚ ਬੁਲਾਇਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਵਾਟਕਿੰਸ ਉੱਤੇ ਦੂਜੇ ਕੈਦੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਵਿਚ ਵਾਟਕਿੰਸ ਨੂੰ ਘਟਨਾ ਵਾਲੀ ਥਾਂ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਜੇਲ੍ਹ ਦੇ ਇਕ ਬੁਲਾਰੇ ਮੁਤਾਬਕ ਪੁਲਸ ਜਾਂਚ ਚੱਲ ਰਹੀ ਹੈ। ਦੱਸ ਦੇਈਏ ਕਿ ਵਾਟਕਿੰਸ ਉੱਤੇ ਪਹਿਲਾਂ ਵੀ ਅਗਸਤ 2023 ਵਿੱਚ ਹਮਲਾ ਹੋਇਆ ਸੀ, ਪਰ ਉਦੋਂ ਸੱਟਾਂ ਜਾਨਲੇਵਾ ਨਹੀਂ ਸਨ।
ਇਹ ਵੀ ਪੜ੍ਹੋ: ਗਾਜ਼ਾ ਨਾਲ ਜੰਗਬੰਦੀ ਮਗਰੋਂ ਇਜ਼ਰਾਈਲ ਨੇ ਹੁਣ ਇਸ ਦੇਸ਼ 'ਤੇ ਕਰ'ਤਾ ਹਮਲਾ !
ਵਾਟਕਿਨਸ ਨੂੰ ਦਸੰਬਰ 2013 ਵਿੱਚ ਬੱਚਿਆਂ ਨਾਲ ਸੰਬੰਧਤ ਕਈ ਜੁਰਮਾਂ ਲਈ ਜੇਲ੍ਹ ਦੀ ਸਜ਼ਾ ਦਿੱਤੀ ਗਈ ਸੀ, ਜਿਸ ਵਿਚ ਇਕ ਬੱਚੇ ਨਾਲ ਰੇਪ ਦੀ ਕੋਸ਼ਿਸ਼, 13 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਜਿਨਸੀ ਸ਼ੋਸ਼ਣ, ਰੇਪ ਦੀ ਸਾਜ਼ਿਸ਼ ਅਤੇ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਰੱਖਣ ਸਮੇਤ ਕਈ ਜੁਰਮ ਸ਼ਾਮਲ ਸਨ। ਜੱਜਾਂ ਨੇ 2014 ਵਿੱਚ ਉਨ੍ਹਾਂ ਦੀ ਸਜ਼ਾ ਘਟਾਉਣ ਦੀ ਅਪੀਲ ਰੱਦ ਕਰ ਦਿੱਤੀ ਸੀ।
ਇਹ ਵੀ ਪੜ੍ਹੋ: ਦੁਨੀਆ ਲਈ ਫਿਰ ਖਤਰੇ ਦੀ ਘੰਟੀ ! ਹੁਣ ਇਸ ਖ਼ਤਰਨਾਕ ਬਿਮਾਰੀ ਨੇ ਲੈ ਲਈ 18 ਲੋਕਾਂ ਦੀ ਜਾਨ, ਮਚਿਆ ਹੜਕੰਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8