ਕੋਰੋਨਾਵਾਇਰਸ ਦੇ ਕਹਿਰ ਦੌਰਾਨ ਕੀ ਆਮ ਲੋਕਾਂ ਨਾਲ ਹੋ ਰਿਹੈ ਵਿਤਕਰਾ?

03/18/2020 3:43:37 PM

ਨਿਊਯਾਰਕ- ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਪੂਰੀ ਦੁਨੀਆ ਵਿਚ ਵਧਦਾ ਹੀ ਜਾ ਰਿਹਾ ਹੈ। ਦੁਨੀਆਭਰ ਵਿਚ ਇਸ ਵਾਇਰਸ ਸਬੰਧੀ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਦੁਨੀਆ ਭਰ ਵਿਚ ਇਸ ਖਤਰਨਾਕ ਵਾਇਰਸ ਨਾਲ ਹੁਣ ਤੱਕ 7,988 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 198,517 ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 2,060 ਲੋਕ ਆਈ.ਸੀ.ਯੂ. ਵਿਚ ਭਰਤੀ ਹਨ ਅਤੇ 82,763 ਮਰੀਜ਼ ਠੀਕ ਵੀ ਹੋਏ ਹਨ। ਅਜਿਹੇ ਵਿਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਆਮ ਲੋਕਾਂ ਤੱਕ ਸਿਹਤ ਸਬੰਧੀ ਸੁਵਿਧਾਵਾਂ ਪਹੁੰਚ ਰਹੀਆਂ ਹਨ? ਦੁਨੀਆ ਭਰ ਦੇ ਪ੍ਰਸਿੱਧ ਲੋਕਾਂ ਤੇ ਆਮ ਲੋਕਾਂ ਨੇ ਟਵੀਟਾਂ ਰਾਹੀਂ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਦੱਸਿਆ ਕਿ ਫਲੂ ਦੇ ਲੱਛਣਾਂ ਦੌਰਾਨ ਉਹਨਾਂ ਦੇ ਟੈਸਟ ਕੀਤੇ ਜਾ ਰਹੇ ਹਨ ਜਾਂ ਨਹੀਂ।

1. ਸਧਾਰਣ ਵਿਅਕਤੀ

10 ਦਿਨ ਹੋ ਗਏ, ਹਸਪਤਾਲ ਵਿਚ ਆਈਸੋਲੇਸ਼ਨ ਵਿਚ ਬਹੁਤ ਬੀਮਾਰ ਹਾਂ। ਇਥੇ ਕੋਈ ਟੈਸਟ ਕਿੱਟ ਨਹੀਂ ਹੈ। 

2. ਮਸ਼ਹੂਰ ਵਿਅਕਤੀ

ਚਾਰਲਸ ਬਾਰਕਲੀ: ਮੈਂ ਚੰਗਾ ਮਹਿਸੂਸ ਨਹੀਂ ਕਰ ਰਿਹਾ ਤੇ ਉਹ ਇਸ ਨੂੰ ਲੈ ਕੇ ਕੋਈ ਚਾਂਸ ਨਹੀਂ ਲੈਣਾ ਚਾਹੁੰਦੇ।

3. ਸਧਾਰਣ ਵਿਅਕਤੀ

ਮੇਰੀ 16 ਸਾਲਾ ਬੇਟੀ ਦੇ ਸਰੀਰ ਦਾ ਤਾਪਮਾਨ ਬੀਤੇ ਸ਼ੁੱਕਰਵਾਰ ਤੋਂ 38 ਤੋਂ 40 ਡਿਗਰੀ ਦੇ ਵਿਚਾਲੇ ਹੈ। ਫਲੂ ਤੇ ਕੋਰੋਨਾਵਇਰਸ ਦੇ ਸਾਰੇ ਲੱਛਣ ਦਿਖਾਈ ਦੇ ਰਹੇ ਹਨ। ਕਈ ਫੋਨ ਕਾਲਾਂ ਤੋਂ ਬਾਅਦ ਵੀ ਉਸ ਦਾ ਟੈਸਟ ਨਹੀਂ ਕੀਤਾ ਜਾ ਰਿਹਾ।

4. ਮਸ਼ਹੂਰ ਵਿਅਕਤੀ

 
 
 
 
 
 
 
 
 
 
 
 
 
 

A little update below to all of you from@tomHanks and myself. So grateful for the outpouring of prayers, love and support. Means so much and strengthens us. ( PS go to @tomhanks Instagram to see the message since the repost didn’t work)

A post shared by Rita Wilson (@ritawilson) on Mar 12, 2020 at 7:17pm PDT


ਟਾਮ ਹੈਂਕਸ: ਅਸੀਂ ਥੋੜਾ ਥੱਕੇ ਹੋਏ ਮਹਿਸੂਸ ਕਰ ਰਹੇ ਹਾਂ, ਜਿਵੇਂ ਕਿ ਸਾਨੂੰ ਜ਼ੁਕਾਮ ਹੈ ਤੇ ਸਰੀਰ ਵਿਚ ਕੁਝ ਦਰਦ। ਰੀਟਾ ਨੂੰ ਕੁਝ ਠੰਡ ਮਹਿਸੂਸ ਹੋ ਰਹੀ ਹੈ। ਥੋੜ੍ਹਾ ਜਿਹਾ ਬੁਖਾਰ ਵੀ ਹੈ। ਚੀਜ਼ਾਂ ਨੂੰ ਸਹੀ ਢੰਗ ਨਾਲ ਕਰਨ ਲਈ, ਜਿਵੇਂ ਕਿ ਇਸ ਸਮੇਂ ਦੁਨੀਆ ਵਿਚ ਲੋੜੀਂਦੀਆਂ ਹਨ, ਸਾਡੇ ਕੋਰੋਨਾਵਾਇਰਸ ਲਈ ਟੈਸਟ ਕੀਤੇ ਗਏ ਤੇ ਨਤੀਜੇ ਸਕਾਰਾਤਮਕ ਪਾਏ ਗਏ।

5. ਸਧਾਰਣ ਵਿਅਕਤੀ

 

ਮੈਂ ਸੰਭਾਵਿਤ ਤੌਰ 'ਤੇ ਕੋਵਿਡ-19 ਨਾਲ ਗ੍ਰਸਤ ਹਸਪਤਾਲ ਦੇ ਬਿਸਤਰੇ ਤੇ ਬੈਠਾ ਹਾਂ ਤੇ ਮੇਰਾ ਟੈਸਟ ਨਹੀਂ ਹੋ ਸਕਿਆ ਹਾਲਾਂਕਿ ਸਾਰਾ ਨਰਸਿੰਗ ਸਟਾਫ ਤੇ ਡਾਕਟਰ ਸੋਚਦੇ ਹਨ ਕਿ ਮੈਨੂੰ ਟੈਸਟ ਕਰਾਉਣਾ ਚਾਹੀਦਾ ਹੈ।

6. ਮਸ਼ਹੂਰ ਵਿਅਕਤੀ

 

ਅੱਜ ਸਵੇਰੇ ਮੇਰੇ ਕੋਵਿਡ-19 ਲਈ ਨਤੀਜੇ ਸਕਾਰਾਤਮਕ ਰਹੇ। ਮੈਨੂੰ ਠੀਕ ਮਹਿਸੂਸ ਹੋ ਰਿਹਾ ਹੈ, ਮੇਰੇ ਵਿਚ ਅਜੇ ਕੋਈ ਲੱਛਣ ਨਹੀਂ ਹੈ ਪਰ ਮੈਨੂੰ ਵੱਖਰਾ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਵਾਇਰਸ ਫੈਲ ਸਕਦਾ ਹੈ।

7. ਸਧਾਰਣ ਵਿਅਕਤੀ

ਮੇਰੇ ਚਾਚਾ, ਜੋ ਕਿ ਫਰਾਂਸ ਵਿਚ ਸਨ, ਦੇ ਰੂਮ ਮੇਟ ਨੂੰ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ ਪਰ ਉਹ ਉਹਨਾਂ ਦਾ ਟੈਸਟ ਨਹੀਂ ਕਰ ਰਹੇ ਕਿਉਂਕਿ ਉਹਨਾਂ ਵਿਚ ਲੱਛਣ ਨਹੀਂ ਹਨ।

8. ਮਸ਼ਹੂਰ ਵਿਅਕਤੀ

ਯੂਟਾ ਜਾਜ਼ ਦੇ ਹਰ ਇਕ ਮੈਂਬਰ ਦਾ ਨਿਰੀਖਣ ਕੀਤਾ ਗਿਆ।

9. ਸਧਾਰਣ ਵਿਅਕਤੀ

ਮੇਰੀ ਮਾਂ ਨੂੰ ਜ਼ੁਕਾਮ ਹੈ। ਉਹ 70 ਸਾਲ ਦੀ ਉਮਰ ਵਿਚ ਨਰਸ ਹੈ ਤੇ ਉਹ ਸਿਹਤ ਪ੍ਰਣਾਲੀ ਵਿਚ ਜੁੜੀ ਹੈ ਤੇ ਉਹਨਾਂ ਦਾ ਟੈਸਟ ਨਹੀਂ ਹੋਇਆ।

10. ਮਸ਼ਹੂਰ ਵਿਅਕਤੀ

PunjabKesari
ਹੇਡੀ ਕਲਮ: ਤੁਹਾਡੇ ਕਈਆਂ ਵਾਂਗ, ਮੈਂ ਵੀ ਸਾਰਾ ਹਫਤਾ ਬੀਮਾਰ ਰਿਹਾ ਹਾਂ ਤੇ ਬਦਕਿਸਮਤੀ ਨਾਲ, ਮੇਰੇ ਪਤੀ ਜੋ ਕੁਝ ਦਿਨ ਪਹਿਲਾਂ ਆਪਣੇ ਦੌਰੇ ਤੋਂ ਵਾਪਸ ਆਏ ਸਨ, ਉਹ ਵੀ ਬੀਮਾਰ ਮਹਿਸੂਸ ਕਰ ਰਹੇ ਹਨ। ਸੁਰੱਖਿਅਤ ਰਹਿਣ ਲਈ, ਜਦੋਂ ਤੱਕ ਟੈਸਟ ਦੇ ਨਤੀਜੇ (ਜੋ ਕਿ ਅੱਜ ਸਾਨੂੰ ਮਿਲ ਜਾਣਗੇ) ਨਹੀਂ ਆ ਜਾਂਦੇ ਅਸੀਂ ਵੱਖਰੇ ਰਹਾਂਗੇ।

11. ਸਧਾਰਣ ਵਿਅਕਤੀ

ਸਰੀਰ ਦਾ ਤਾਪਮਾਨ ਅਜੇ ਵੀ 38 ਡਿਗਰੀ (ਸੈਲਸੀਅਸ) ਤੋਂ ਵੀ ਉੱਪਰ ਹੈ, ਛਾਤੀ ਸੱਚਮੁਚ ਦੁਖ ਰਹੀ ਹੈ ਤੇ ਥੋੜੀ ਖੰਘ ਵੀ ਹੈ। ਪਤਾ ਨਹੀਂ ਕਿ ਇਹ ਫਲੂ ਹੈ ਜਾਂ ਵਾਇਰਸ, ਅਜੇ ਜਾਂਚ ਨਹੀਂ ਹੋ ਸਕੀ ਹੈ।

12. ਮਸ਼ਹੂਰ ਵਿਅਕਤੀ

PunjabKesari
ਸੇਲਿਨ ਡੀਓਨ: ਉਸ ਦੇ ਟੈਸਟ ਤੋਂ ਬਾਅਦ ਡਾਕਟਰਾਂ ਨੇ ਸਿੱਟਾ ਕੱਢਿਆ ਕਿ ਉਸਦਾ ਵਾਇਰਸ ਕੋਵਿਡ-19 ਨਾਲ ਸਬੰਧਤ ਨਹੀਂ ਸੀ।

13. ਸਧਾਰਣ ਵਿਅਕਤੀ

ਮੇਰੇ ਨਾਲ ਦਾ ਇਕ ਸਹਿਕਰਮੀ ਗ੍ਰੈਂਡ ਪ੍ਰਿੰਸਸ 'ਤੇ ਸੀ। ਕੈਸਰ 'ਤੇ ਦੋ ਯਾਤਰਾਵਾਂ ਵੀ ਹੋਈਆਂ ਪਰ ਮੇਰਾ ਅਜੇ ਤੱਕ ਟੈਸ ਨਹੀਂ ਹੋ ਸਕਿਆ ਹੈ। ਇਕ ਹਫਤੇ ਤੋਂ ਇਹਨਾਂ ਸਾਰੇ ਲੱਛਣਾਂ ਨਾਲ ਬੀਮਾਰ ਹਾਂ।

14. ਮਸ਼ਹੂਰ ਵਿਅਕਤੀ

PunjabKesari
ਦ ਬੈਚਲੋਰੇਟ ਤੋਂ ਅਲੀ ਫੇਡੋਤੋਵਸਕੀ: ਕੋਈ ਬੁਖਾਰ ਨਹੀਂ, ਬਹੁਚ ਚੰਗਾ ਮਹਿਸੂਸ ਹੋ ਰਿਹਾ ਹੈ। ਪਰ ਮੇਰੇ ਫੇਫੜਿਆਂ ਦੇ ਐਕਸ-ਰੇ ਵਿਚ ਚਿੱਟੇ ਧੱਬੇ ਦਿਖਾਈ ਦਿੱਤੇ ਹਨ ਤੇ ਮੇਰਾ ਜਲਦ ਟੈਸਟ ਹੋ ਸਕਦਾ ਹੈ। 

15. ਸਧਾਰਣ ਵਿਅਕਤੀ

ਅਟਲਾਂਟਾ ਦੀ ਚੋਟੀ ਦੀ ਪੁਲਸ ਅਧਿਕਾਰੀ ਨੇ ਮੈਨੂੰ ਦੱਸਿਆ ਕਿ ਅੱਧੀ ਦਰਜਨ ਤੋਂ ਵਧੇਰੇ ਲੋਕ ਕੋਰੋਨਾਵਾਇਰਸ ਦੇ ਲੱਛਣਾ ਨਾਲ ਬੀਮਾਰ ਹਨ ਪਰ ਉਹਨਾਂ ਦੇ ਟੈਸਟ ਨਹੀਂ ਹੋ ਸਕੇ।

16. ਮਸ਼ਹੂਰ ਵਿਅਕਤੀ

 

 
 
 
 
 
 
 
 
 
 
 
 
 
 

Greetings from Norway! Sorry to say that I, today, have tested positive for COVID19, Corona virus. My familiy and I are self-isolating at home for as long as it takes. We are in good health - I only have mild symptoms of a cold. There are people at higher risk for who this virus might be a devastating diagnosis, so I urge all of you to be extremely careful; wash your hands, keep 1,5 meters distance from others, go in quarantine; just do everything you can to stop the virus from spreading. Together we can fight this virus and avert a crisis at our hospitals. Please take care of each other, keep your distance, and stay healthy! Please visit your country's Center for Disease Control's website, and follow the regulations for staying safe and protecting not just yourselves, but our entire community, and especially those at risk like the elderly and people with pre-existing conditions. @grymolvaerhivju #fightcorona #solidarity #takecare #folkehelseinstituttet Thanks to @panoramaagency

A post shared by Kristofer Hivju (@khivju) on Mar 16, 2020 at 1:48pm PDT

ਗੇਮ ਆਫ਼ ਥ੍ਰੋਨਜ਼ ਤੋਂ ਕ੍ਰਿਸਟੋਫਰ ਹਿਵਜੂ: ਇਹ ਦੱਸਦਿਆਂ ਅਫਸੋਸ ਹੋ ਰਿਹਾ ਹੈ ਕਿ ਮੇਰਾ ਕੋਰੋਨਾਵਾਇਰਸ ਦਾ ਟੈਸਟ ਸਾਕਾਰਾਤਮਕ ਰਿਹਾ। ਮੇਰਾ ਪਰਿਵਾਰ ਤੇ ਮੈਂ ਉਦੋਂ ਤੱਕ ਵੱਖਰੇ ਰਹਾਂਗੇ ਜਦੋਂ ਤੱਕ ਇਹ ਰਹੇਗਾ। ਸਾਡੀ ਸਿਹਤ ਚੰਗੀ ਹੈ। ਮੇਰੇ ਵਿਚ ਹਲਕੇ ਜ਼ੁਕਾਮ ਦੇ ਲੱਛਣ ਹਨ। 

17. ਸਧਾਰਣ ਵਿਅਕਤੀ

ਉਸ ਦਾ ਫਲੂ ਤੇ ਸਟ੍ਰੈਪ ਟੈਸਟ ਦੋਵੇਂ ਨਕਾਰਾਤਮਕ ਸਨ। ਉਸ ਨੂੰ ਸ਼ੱਕ ਹੈ ਕਿ ਉਸ ਨੂੰ ਕੋਰੋਨਾਵਾਇਰਸ ਹੋ ਸਕਦਾ ਹੈ ਪਰ ਟੈਸਟ ਨਹੀਂ ਹੋ ਸਕਿਆ। ਜੇਕਰ ਤੁਸੀਂ ਉਸ ਕੰਸਰਟ ਵਿਚ ਹੋ ਤਾਂ ਆਪਣਾ ਧਿਆਨ ਰੱਖੋ।

18. ਮਸ਼ਹੂਰ ਵਿਅਕਤੀ

 

ਕ੍ਰਿਸ ਬੀਮਾਰ ਨਹੀਂ ਸੀ ਤੇ ਉਸ ਵਿਚ ਅਜਿਹਾ ਕੋਈ ਲੱਛਣ ਨਹੀਂ ਸੀ ਪਰ ਕਿਉਂਕਿ ਉਹ ਉਸ ਵਿਅਕਤੀ ਨਾਲ ਸੰਪਰਕ ਵਿਚ ਸੀ, ਜਿਸ ਦਾ ਟੈਸਟ ਸਕਾਰਾਤਮਕ ਸੀ, ਉਸ ਦਾ ਟੈਸਟ ਕੀਤਾ ਗਿਆ। ਇਕ ਸਰੋਤ ਨੇ ਕਥਿਤ ਤੌਰ ਤੇ ਈ.ਟੀ. ਨੂੰ ਕ੍ਰਿਸ ਜੇਨਰ ਬਾਰੇ ਦੱਸਿਆ।

 

 

 


Baljit Singh

Content Editor

Related News