ਬੀਚ ''ਤੇ ਵਾਪਰਿਆ ਹਾਦਸਾ, ਸੈਲਫੀ ਬਣੀ ਮੌਤ ਦਾ ਕਾਰਨ

Wednesday, Jun 13, 2018 - 11:21 AM (IST)

ਸਿਡਨੀ/ਲਿਸਬਨ (ਬਿਊਰੋ)— ਇਕ ਆਸਟ੍ਰੇਲੀਆਈ ਨਾਗਰਿਕ ਦੀ ਪੁਰਤਗਾਲ ਦੇ ਮਸ਼ਹੂਰ ਸਮੁੰਦਰੀ ਬੀਚ ਦੀ ਦੀਵਾਰ ਤੋਂ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਸ ਨਾਲ ਇਕ ਬ੍ਰਿਟਿਸ਼ ਨਾਗਰਿਕ ਵੀ ਹਾਦਸੇ ਦਾ ਸ਼ਿਕਾਰ ਹੋਇਆ। ਇਹ ਹਾਦਸਾ ਉਦੋਂ ਹੋਇਆ ਜਦੋਂ ਇਹ ਵਿਦੇਸ਼ੀ ਜੋੜਾ ਸੈਲਫੀ ਲੈਣ ਦੀ ਕੋਸ਼ਿਸ ਕਰ ਰਿਹਾ ਸੀ। ਸਥਾਨਕ ਮੀਡੀਆ ਮੁਤਾਬਕ 40 ਸਾਲਾ ਸ਼ਖਸ ਅਤੇ 30 ਸਾਲਾ ਔਰਤ ਦੀ ਲਾਸ਼ ਨੂੰ ਚੱਟਾਨ ਨਾਲ ਬਣੀ ਕੰਧ ਤੋਂ 30 ਮੀਟਰ ਹੇਠਾਂ ਬੀਚ ਕਲੀਨਰ ਦੀ ਮਦਦ ਨਾਲ ਰੇਤ ਵਿਚੋਂ ਖੋਜਿਆ ਗਿਆ। ਮੰਨਿਆ ਜਾਂਦਾ ਹੈ ਕਿ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਕੱਲ ਸਵੇਰੇ 1 ਤੋਂ 6 ਵਜੇ ਦੇ ਵਿਚਕਾਰ ਹੋਇਆ। 
ਵਿਦੇਸ਼ੀ ਮਾਮਲਿਆਂ ਤੇ ਵਪਾਰ ਵਿਭਾਗ (ਡੀ. ਐੱਫ. ਏ. ਟੀ.) ਦੇ ਬੁਲਾਰਾ ਨੇ ਹਾਲੇ ਤੱਕ ਪੁਸ਼ਟੀ ਨਹੀਂ ਕੀਤੀ ਹੈ ਕਿ ਮ੍ਰਿਤਕਾਂ ਵਿਚੋਂ ਕਿਹੜਾ ਆਸਟ੍ਰੇਲੀਆਈ ਨਾਗਰਿਕ ਹੈ। ਬੁਲਾਰੇ ਨੇ ਕਿਹਾ ਕਿ ਡੀ. ਐੱਫ. ਏ. ਟੀ. ਮ੍ਰਿਤਕ ਆਸਟ੍ਰੇਲੀਆਈ ਨਾਗਰਿਕ ਦੇ ਪਰਿਵਾਰ ਲਈ ਕੌਂਸਲਰ ਮਦਦ ਪ੍ਰਦਾਨ ਕਰ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਵਿਭਾਗ ਇਸ ਹਾਦਸੇ ਵਿਚ ਮਰਨ ਵਾਲੇ ਦੂਜੇ ਨਾਗਰਿਕ ਦੇ ਸੰਬੰਧ ਵਿਚ ਬ੍ਰਿਟਿਸ਼ ਵਿਦੇਸ਼ ਮੰਤਰਾਲੇ ਅਤੇ ਰਾਸ਼ਟਰਮੰਡਲ ਦਫਤਰ ਨਾਲ ਸੰਪਰਕ ਕਰ ਰਿਹਾ ਹੈ।


Related News