34 ਹਜ਼ਾਰ ਦਾ ਬਿੱਲ ਦਿੱਤੇ ਬਿਨਾਂ ਰੈਸਟੋਰੈਂਟ ਤੋਂ ਰਫੂ-ਚੱਕਰ ਹੋਇਆ ਪੂਰਾ ਟੱਬਰ, ਇੰਝ ਦਿੱਤਾ ਚਕਮਾ
Tuesday, Apr 23, 2024 - 01:52 PM (IST)
ਇੰਟਰਨੈਸ਼ਨਲ ਡੈਸਕ- ਬ੍ਰਿਟੇਨ 'ਚ 8 ਲੋਕਾਂ ਦੇ ਇਕ ਪਰਿਵਾਰ ਨੇ ਇਕ ਰੈਸਟੋਰੈਂਟ 'ਚ ਖਾਣਾ ਖਾਧਾ ਅਤੇ ਫਿਰ £329 (34 ਹਜ਼ਾਰ ਰੁਪਏ) ਦਾ ਬਿੱਲ ਚੁਕਾਏ ਬਿਨਾਂ ਹੀ ਉੱਥੋਂ ਚੱਲਾ ਗਿਆ। ਸਿਆਓ ਸਵਾਨਸੀ ਨੇ ਪਰਿਵਾਰ ਨੂੰ ਬੁਲਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਰੈਸਟੋਰੈਂਟ ਨੇ ਇਕ ਫੇਸਬੁੱਕ ਪੋਸਟ 'ਚ ਕਿਹਾ,''ਉਸ ਪਰਿਵਾਰ ਲਈ ਜੋ ਸ਼ਾਮ ਨੂੰ ਆਪਣਾ £329 ਬਿੱਲ ਚੁਕਾਏ ਬਿਨਾਂ ਰੈਸਟੋਰੈਂਟ ਤੋਂ ਚਲਾ ਗਿਆ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।'' 8 ਲੋਕਾਂ ਦੇ ਪਰਿਵਾਰ ਨੇ 34 ਹਜ਼ਾਰ ਰੁਪਏ ਦਾ ਬਿੱਲ ਚੁਕਾਏ ਬਿਨਾਂ ਰੈਸਟੋਰੈਂਟ ਛੱਡਿਆ। ਪੋਸਟ 'ਚ ਕਿਹਾ ਗਿਆ ਹੈ ਕਿ ਪਰਿਵਾਰ ਦੀ ਇਕ ਔਰਤ ਨੇ ਬਚਤ ਖਾਤਾ ਕਾਰਡ ਤੋਂ ਭੁਗਤਾਨ ਕਰਨ ਦੀ ਕੋਸ਼ਿਸ਼ ਕੀਤੀ ਜੋ 2 ਵਾਰ ਕੈਂਸਲ ਹੋ ਗਿਆ। ਫਿਰ ਉਸ ਨੇ ਕਿਹਾ ਕਿ ਉਸ ਦਾ ਪੁੱਤ ਰੈਸਟੋਰੈਂਟ 'ਚ ਇੰਤਜ਼ਾਰ ਕਰੇਗਾ, ਜਦੋਂ ਕਿ ਉਹ ਆਪਣਾ ਹੋਰ ਕਾਰਡ ਲੈਣ ਲਈ ਬਾਹਰ ਗਈ ਸੀ। ਥੋੜ੍ਹੀ ਦੇਰ ਬਾਅਦ ਪੁੱਤ ਨੂੰ ਫੋਨ ਆਇਆ ਅਤੇ ਉਸ ਨੇ ਸਟਾਫ਼ ਨੂੰ ਕਿਹਾ ਕਿ ਉਸ ਨੂੰ ਜਾਣਾ ਪਵੇਗਾ।
ਰੈਸਟੋਰੈਂਟ ਨੇ ਕਿਹਾ,''ਰਿਜ਼ਰਵੇਸ਼ਨ ਦੌਰਾਨ ਦਿੱਤਾ ਗਿਆ ਨੰਬਰ ਵੀ 'ਫਰਜ਼ੀ' ਨਿਕਲਿਆ ਅਤੇ ਉਨ੍ਹਾਂ ਨੇ ਬਾਅਦ 'ਚ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ।'' ਰੈਸਟੋਰੈਂਟ ਨੇ ਕਿਹਾ,''ਸਾਡੇ ਕੋਲ ਤੁਹਾਡੇ ਨਾਲ ਸੰਪਰਕ ਕਰਨ ਦਾ ਕੋਈ ਤਰੀਕਾ ਨਹੀਂ ਸੀ, ਕਿਉਂਕਿ ਤੁਸੀਂ ਰਿਜ਼ਰਵੇਸ਼ਨ ਕਰਨ ਲਈ ਜਿਸ ਨੰਬਰ ਦਾ ਉਪਯੋਗ ਕੀਤਾ ਸੀ, ਉਹ ਫਰਜ਼ੀ ਸੀ। ਇਸ ਲਈ ਸਾਡੇ ਕੋਲ ਪੁਲਸ ਨੂੰ ਇਸ ਦੀ ਰਿਪੋਰਟ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ। ਕਿਸੇ ਨਾਲ ਅਜਿਹਾ ਕਰਨਾ ਗਲਤ ਹੈ ਪਰ ਇਕ ਨਵੇਂ ਖੁੱਲ੍ਹੇ ਰੈਸਟੋਰੈਂਟ ਨਾਲ ਅਜਿਹਾ ਕਰਨਾ ਬਹੁਤ ਹੀ ਬੁਰਾ ਹੈ।'' ਇਸ ਪੋਸਟ 'ਤੇ ਕਈ ਕੁਮੈਂਟਸ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ,''ਹਰ ਰੈਸਟੋਰੈਂਟ 'ਚ ਉਨ੍ਹਾਂ ਦੀ ਇਕ ਤਸਵੀਰ ਛਾਪੀ ਅਤੇ ਪਿਨ ਕੀਤੀ ਜਾਣੀ ਚਾਹੀਦੀ ਹੈ।'' ਇਕ ਹੋਰ ਨੇ ਲਿਖਿਆ,''ਸਾਰੇ ਰੈਸਟੋਰੈਂਟ ਨੂੰ ਤਬਦੀਲੀ ਕਰਨੀ ਚਾਹੀਦੀ ਹੈ। ਜਦੋਂ ਤੁਸੀਂ ਆਰਡਰ ਕਰੋ, ਉਦੋਂ ਭੁਗਤਾਨ ਕਰੋ, ਮੈਨੂੰ ਆਰਡਰ ਕਰਦੇ ਸਮੇਂ ਭੁਗਤਾਨ ਕਰਨ 'ਚ ਕੋਈ ਇਤਰਾਜ਼ ਨਹੀਂ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8