ਫਲਾਇਡ ਪ੍ਰਦਰਸ਼ਨ : ਗੋਲੀਬਾਰੀ ''ਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੇ ਕਾਰਵਾਈ ਦੀ ਕੀਤੀ ਮੰਗ

Wednesday, Jul 22, 2020 - 03:50 PM (IST)

ਫਲਾਇਡ ਪ੍ਰਦਰਸ਼ਨ : ਗੋਲੀਬਾਰੀ ''ਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੇ ਕਾਰਵਾਈ ਦੀ ਕੀਤੀ ਮੰਗ

ਵਾਸ਼ਿੰਗਟਨ- ਗੈਰ-ਗੋਰੇ ਵਿਅਕਤੀ ਜਾਰਜ ਫਲਾਇਡ ਦੀ ਪੁਲਸ ਹਿਰਾਸਤ ਵਿਚ ਮੌਤ ਦੇ ਖਿਲਾਫ ਪ੍ਰਦਰਸ਼ਨ ਦੌਰਾਨ ਮਿਨਿਆਪੋਲਿਸ ਵਿਚ ਇਕ ਦੁਕਾਨ ਵਿਚ ਗੋਲੀ ਲੱਗਣ ਕਾਰਨ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੇ ਉਸ ਦੀ ਮੌਤ ਦੇ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਹੈ। 

ਮ੍ਰਿਤਕ ਕੈਲਵਿਨ ਹਾਰਟਨ ਜੂਨੀਅਰ ਦੇ ਪਰਿਵਾਰ ਦੇ ਮੈਂਬਰਾਂ ਨੇ ਇਕ ਪੱਤਰਕਾਰ ਸੰਮੇਲਨ ਵਿਚ ਇਨਸਾਫ ਦੀ ਮੰਗ ਕੀਤੀ। ਇਸੇ ਦਿਨ ਹੇਨੇਪਿਨ ਕਾਊਂਟੀ ਅਟਾਰਨੀ ਮਾਈਕ ਫਰੀਮੈਨ ਨੇ ਵੀ ਕਿਹਾ ਕਿ ਵਕੀਲਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ 27 ਮਈ ਦੀ ਸ਼ਾਮ ਜਦ ਹਾਰਟਨ ਨੂੰ ਗੋਲੀ ਲੱਗੀ ਸੀ ਤਦ ਉੱਥੇ ਕੀ ਹੋਇਆ ਸੀ। 

ਦਰਅਸਲ 25 ਮਈ ਨੂੰ ਅਮਰੀਕਾ ਦੇ ਮਿਨਿਆਪੋਲਿਸ ਵਿਚ ਗੈਰ-ਗੋਰੇ ਨਾਗਰਿਕ ਜਾਰਜ ਫਲਾਇਡ ਦੀ ਪੁਲਸ ਹਿਰਾਸਤ ਵਿਚ ਮੌਤ ਹੋ ਗਈ ਸੀ। ਘਟਨਾ ਦੇ ਕੁਝ ਵੀਡੀਓ ਸਾਹਮਣੇ ਆਏ ਸਨ, ਜਿਸ ਵਿਚ ਪੁਲਸ ਕਰਮਚਾਰੀਆਂ ਨੇ ਫਲਾਈਡ ਨੂੰ ਜ਼ਮੀਨ 'ਤੇ ਲੇਟਾ ਕੇ ਉਸ ਦੀ ਗਰਦਨ 'ਤੇ ਗੋਡਾ ਰੱਖਿਆ ਸੀ ਤੇ ਇਸ ਕਾਰਨ ਫਲਾਇਡ ਦੀ ਮੌਤ ਹੋ ਗਈ ਸੀ। ਇਸ ਮਗਰੋਂ ਅਮਰੀਕਾ ਸਣੇ ਕਈ ਦੇਸ਼ਾਂ ਵਿਚ ਬਲੈਕ ਲਾਈਫ ਮੈਟਰ ਦੀ ਮੁਹਿੰਮ ਚਲਾਈ ਗਈ।


author

Lalita Mam

Content Editor

Related News