ਨਿਊਯਾਰਕ ਹਮਲੇ ਦਾ ਸ਼ੱਕੀ ਸਪਾਂਸਰ ਵੀਜ਼ਾ ''ਤੇ ਆਇਆ ਸੀ ਅਮਰੀਕਾ

Wednesday, Dec 13, 2017 - 01:35 PM (IST)

ਨਿਊਯਾਰਕ ਹਮਲੇ ਦਾ ਸ਼ੱਕੀ ਸਪਾਂਸਰ ਵੀਜ਼ਾ ''ਤੇ ਆਇਆ ਸੀ ਅਮਰੀਕਾ

ਵਾਸ਼ਿੰਗਟਨ (ਭਾਸ਼ਾ)— ਨਿਊਯਾਰਕ ਧਮਾਕੇ ਦਾ ਦੋਸ਼ੀ ਬੰਗਲਾਦੇਸ਼ੀ ਮੂਲ ਦਾ ਵਿਅਕਤੀ ਆਪਣੇ ਅੰਕਲ ਵੱਲੋਂ ਸਪਾਂਸਰ ਵੀਜ਼ਾ 'ਤੇ ਅਮਰੀਕਾ ਆਇਆ ਸੀ। ਉਸ ਦੇ ਅੰਕਲ ਦਾ ਪਰਿਵਾਰ ਲਾਟਰੀ ਵੀਜ਼ਾ ਕਾਰਜਕ੍ਰਮ ਦੇ ਤਹਿਤ ਅਮਰੀਕਾ ਆਇਆ ਸੀ। ਟਰੰਪ ਪ੍ਰਸ਼ਾਸਨ ਦੇ ਸ਼ਿਖਰ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਅਕਾਯੇਦ ਉੱਲਾ (27) ਨੇ ਸੋਮਵਾਰ ਨੂੰ ਇਕ ਦੇਸੀ ਬੰਬ ਨਾਲ ਇਕ ਮੈਟਰੋ ਸਟੇਸ਼ਨ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਤਿੰਨ ਲੋਕ ਜ਼ਖਮੀ ਹੋ ਗਏ। ਉਸ 'ਤੇ ਕੱਲ ਅੱਤਵਾਦ ਨਾਲ ਸੰਬੰਧਿਤ ਦੋਸ਼ ਲਗਾਏ ਗਏ। 
ਉੱਲਾ ਕਰੀਬ ਸੱਤ ਸਾਲ ਪਹਿਲਾਂ ਬੰਗਲਾਦੇਸ਼ ਤੋਂ ਅਮਰੀਕਾ ਆਇਆ ਸੀ ਅਤੇ ਉਹ ਗ੍ਰੀਨ ਕਾਰਡ ਧਾਰਕ ਹੈ ਮਤਲਬ ਉਹ ਕਾਨੂੰਨੀ ਤੌਰ 'ਤੇ ਅਮਰੀਕਾ ਦਾ ਨਿਵਾਸੀ ਹੈ। ਅਮਰੀਕੀ ਨਾਗਰਿਕਤਾ ਅਤੇ ਪ੍ਰਵਾਸੀ ਸੇਵਾਵਾਂ ਦੇ ਨਿਦੇਸ਼ਕ ਲੀ ਫ੍ਰਾਂਸਿਸ ਸਿਸਨਾ ਨੇ ਵਾਊਟ ਹਾਊਸ ਦੇ ਪੱਤਰਕਾਰਾਂ ਨੂੰ ਕਿਹਾ,''ਉਹ ਅਮਰੀਕੀ ਨਾਗਰਿਕ ਦੇ ਪਰਿਵਾਰ ਦੇ ਆਧਾਰ 'ਤੇ ਇਸ ਦੇਸ਼ ਵਿਚ ਆਇਆ। ਉਹ ਨਾਗਰਿਕ ਉਸ ਦਾ ਅੰਕਲ ਹੈ ਅਤੇ ਉਸ ਦਾ ਅੰਕਲ ਵੀਜ਼ਾ ਲਾਟਰੀ ਦੇ ਜੇਤੂ ਦੇ ਤੌਰ 'ਤੇ ਕਈ ਸਾਲ ਪਹਿਲਾਂ ਅਮਰੀਕਾ ਆਇਆ ਸੀ।'' ਅੱਤਵਾਦੀ ਹਮਲੇ ਦੀ ਕੋਸ਼ਿਸ਼ ਕਰਨ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਰਿਵਾਰ ਆਧਾਰਿਤ ਪ੍ਰਵਾਸੀ ਵੀਜ਼ਾ ਵਿਵਸਥਾ ਨੂੰ ਖਤਮ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ,''ਅਸੀਂ ਲਾਟਰੀ ਪ੍ਰਣਾਲੀ ਅਤੇ ਚੇਨ ਮਾਈਗਰੇਸ਼ਨ ਨੂੰ ਬੰਦ ਕਰ ਰਹੇ ਹਾਂ।''


Related News