ਓਂਟਾਰੀਓ ਦੇ ਆਸਮਾਨ ਵਿਚ ਦਿਸਿਆ ਅਨੋਖਾ ਨਜ਼ਾਰਾ, ਦੇਖ ਲੋਕ ਰਹਿ ਗਏ ਹੱਕੇ-ਬੱਕੇ
Thursday, Dec 03, 2020 - 04:29 PM (IST)
ਟੋਰਾਂਟੋ- ਆਸਮਾਨ ਵਿਚੋਂ ਧਰਤੀ 'ਤੇ 1 ਲੱਖ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇਕ ਉਲਕਾਪਿੰਡ ਦਾ ਟੁੱਕੜਾ ਡਿੱਗਿਆ, ਜਿਸ ਕਾਰਨ ਓਂਟਾਰੀਓ ਦੇ ਕਈ ਖੇਤਰਾਂ ਵਿਚ ਲੋਕਾਂ ਨੂੰ ਇਹ ਬਲਦੀ ਹੋਈ ਗੇਂਦ ਡਿਗਦੀ ਨਜ਼ਰ ਆਈ। ਇਸ ਰੌਸ਼ਨੀ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹੋ ਗਏ ਕਿਉਂਕਿ ਇਸ ਦੀ ਰੌਸ਼ਨੀ 10 ਚੰਦਰਮਾ ਜਿੰਨੀ ਸੀ।
ਦੁਪਹਿਰ ਤੋਂ ਬਾਅਦ ਕਈ ਲੋਕਾਂ ਨੇ ਇਕ ਬਾਸਕਟ ਬਾਲ ਵਰਗੀ ਚਮਕਦੀ ਰੌਸ਼ਨੀ ਧਰਤੀ ਵੱਲ ਆਉਂਦੀ ਦੇਖੀ। ਨਿਊਯਾਰਕ ਦੇ ਸਿਰਾਕੁਇਜ਼ ਵਲੋਂ ਇਹ ਰੌਸ਼ਨੀ ਆਉਂਦੀ ਦਿਖਾਈ ਦਿੱਤੀ ਅਤੇ ਕੈਨੇਡਾ ਦੇ ਸੀ. ਟੀ. ਟਾਵਰ ਦੇ ਕੈਮਰੇ ਵਿਚ ਇਹ ਨਜ਼ਾਰਾ ਕੈਦ ਹੋਇਆ। ਮਾਹਰਾਂ ਨੇ ਕਿਹਾ ਕਿ ਅਜੇ ਪਤਾ ਨਹੀਂ ਲੱਗਾ ਕਿ ਇਹ ਉਲਕਾਪਿੰਡ ਕਿਤੇ ਡਿਗਿਆ ਹੈ ਜਾਂ ਨਹੀਂ ਤੇ ਹੋਰ
ਇਹ ਕਿੱਥੇ ਦਿਖਾਈ ਦਿੱਤਾ, ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਅਮਰੀਕੀ ਮੈਟੈਓਰ ਸੁਸਾਇਟੀ ਮੁਤਾਬਕ 2 ਦਸੰਬਰ ਦੀ ਸ਼ਾਮ ਦੇ 5 ਵਜੇ ਉਨ੍ਹਾਂ ਨੂੰ ਲਗਭਗ 80 ਰਿਪੋਰਟਾਂ ਇਸ ਫਾਇਰਬਾਲ ਸਬੰਧੀ ਦਰਜ ਕਰਵਾਈਆਂ ਗਈਆਂ। ਕਿਸੇ ਵਿਅਕਤੀ ਨੇ ਇਹ ਵੀ ਦੱਸਿਆ ਕਿ ਉਸ ਦਾ ਘਰ ਇਸ ਤਰ੍ਹਾਂ ਹਿੱਲਿਆ ਜਿਵੇਂ ਕੋਈ ਦਰੱਖ਼ਤ ਡਿੱਗ ਗਿਆ ਹੋਵੇ।