ਫਿਰ ਸੁਰਖੀਆਂ 'ਚ ਆਇਆ ਅਖੌਤੀ ਸੰਤ ਨਿਤਿਆਨੰਦ ਦਾ 'ਕੈਲਾਸਾ', 30 ਅਮਰੀਕੀ ਸ਼ਹਿਰਾਂ 'ਚ ਮਾਰੀ ਠੱਗੀ

Saturday, Mar 18, 2023 - 01:28 AM (IST)

ਫਿਰ ਸੁਰਖੀਆਂ 'ਚ ਆਇਆ ਅਖੌਤੀ ਸੰਤ ਨਿਤਿਆਨੰਦ ਦਾ 'ਕੈਲਾਸਾ', 30 ਅਮਰੀਕੀ ਸ਼ਹਿਰਾਂ 'ਚ ਮਾਰੀ ਠੱਗੀ

ਇੰਟਰਨੈਸ਼ਨਲ ਡੈਸਕ : ਭਾਰਤ ਤੋਂ ਭੱਜ ਕੇ ਅਖੌਤੀ ਵੱਖਰਾ ਦੇਸ਼ 'ਸੰਯੁਕਤ ਰਾਜ ਕੈਲਾਸਾ' (United States of Kailasa) ਵਸਾਉਣ ਦਾ ਦਾਅਵਾ ਕਰਨ ਵਾਲਾ ਨਿਤਿਆਨੰਦ ਇਕ ਵਾਰ ਫਿਰ ਆਪਣੀ ਜਾਅਲਸਾਜ਼ੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਨਿਊਜਰਸੀ ਸੂਬੇ 'ਚ ਸਥਿਤ ਨੇਵਾਰਕ ਸਿਟੀ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ। ਨੇਵਾਰਕ ਦੇ ਮੇਅਰ ਨੇ ਇਹ ਮੰਨਿਆ ਹੈ ਕਿ ਉਹ ਨਿਤਿਆਨੰਦ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਉਸ ਨੇ ਇਕ-ਦੋ ਨਹੀਂ ਸਗੋਂ 30 ਅਮਰੀਕੀ ਸ਼ਹਿਰਾਂ ਨੂੰ ਠੱਗਿਆ ਹੈ। ਇਹ ਖੁਲਾਸਾ ਫੌਕਸ ਨਿਊਜ਼ (Fox News) ਨੇ ਕੀਤਾ ਹੈ।

ਇਹ ਵੀ ਪੜ੍ਹੋ : ICC ਨੇ ਪੁਤਿਨ ਖ਼ਿਲਾਫ਼ ਜਾਰੀ ਕੀਤਾ ਗ੍ਰਿਫ਼ਤਾਰੀ ਵਾਰੰਟ, ਜਾਣੋ ਕੀ ਹੈ ਮਾਮਲਾ

12 ਜਨਵਰੀ ਨੂੰ ਹੋਇਆ ਸੀ ਸਮਝੌਤਾ

ਦਰਅਸਲ, ਨਿਤਿਆਨੰਦ ਦੇ ਅਖੌਤੀ ਦੇਸ਼ ਕੈਲਾਸਾ ਨੇ ਅਮਰੀਕੀ ਰਾਜ ਨਿਊਜਰਸੀ ਦੇ ਸ਼ਹਿਰ ਨੇਵਾਰਕ ਨਾਲ 'ਸਿਸਟਰ ਸਿਟੀ' (Sister City) ਦਾ ਇਕਰਾਰਨਾਮਾ ਕੀਤਾ ਸੀ। ਨੇਵਾਰਕ ਨਾਲ ਕੈਲਾਸਾ ਦਾ ਇਹ ਸਮਝੌਤਾ 12 ਜਨਵਰੀ ਨੂੰ ਹੋਇਆ ਸੀ ਪਰ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਨੇਵਾਰਕ ਸਿਟੀ ਦੇ ਮੇਅਰ ਰੇਸ ਬਾਰਾਂਕਾ ਨੇ ਕੈਲਾਸਾ ਦੇ ਪ੍ਰਤੀਨਿਧਾਂ ਨੂੰ ਨੇਵਾਰਕ ਸਿਟੀ ਹਾਲ ਵਿੱਚ ਸੱਭਿਆਚਾਰਕ ਵਪਾਰ ਸਮਝੌਤੇ (Cultural Trade Agreement) ਲਈ ਸੱਦਾ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰੋਗਰਾਮ ਪੂਰਾ ਹੋਣ ਤੋਂ ਬਾਅਦ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਅਸਲ 'ਚ ਕੈਲਾਸਾ ਦੀ ਹੋਂਦ ਹੀ ਨਹੀਂ ਹੈ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਨੇਵਾਰਕ ਨੇ ਜਤਾਇਆ ਅਫਸੋਸ

ਇਸ ਤੋਂ ਬਾਅਦ ਨਿਤਿਆਨੰਦ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਨੇ ਉਨ੍ਹਾਂ ਦੇ ਦੇਸ਼ ਕੈਲਾਸਾ ਨੂੰ ਮਾਨਤਾ ਦੇ ਦਿੱਤੀ ਹੈ। ਨਿਤਿਆਨੰਦ ਨੇ ਇਸ ਸਮਝੌਤੇ ਨਾਲ ਜੁੜੇ ਸਮਾਰੋਹ ਦੀਆਂ ਕਈ ਤਸਵੀਰਾਂ ਫੇਸਬੁੱਕ 'ਤੇ ਵੀ ਸ਼ੇਅਰ ਕੀਤੀਆਂ ਸਨ। ਹਾਲਾਂਕਿ, ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨੇਵਾਰਕ ਸਿਟੀ ਕੌਂਸਲ ਨੇ 18 ਜਨਵਰੀ ਨੂੰ ਕੈਲਾਸਾ ਨਾਲ ਹਸਤਾਖਰ ਕੀਤੇ ਸਿਸਟਰ ਸਿਟੀ ਸਮਝੌਤੇ ਨੂੰ ਤੁਰੰਤ ਰੱਦ ਕਰ ਦਿੱਤਾ। ਨੇਵਾਰਕ ਦੇ ਸੰਚਾਰ ਵਿਭਾਗ ਦੇ ਪ੍ਰੈੱਸ ਸਕੱਤਰ ਸੂਜ਼ੈਨ ਗੈਰੋਫਲੋ ਨੇ ਕਿਹਾ ਕਿ ਨੇਵਾਰਕ ਸ਼ਹਿਰ ਵਿਭਿੰਨ ਸੰਸਕ੍ਰਿਤੀਆਂ ਦੇ ਲੋਕਾਂ ਨਾਲ ਸਾਂਝੇਦਾਰੀ ਲਈ ਵਚਨਬੱਧ ਹੈ ਪਰ ਇਹ ਅਫਸੋਸਨਾਕ ਘਟਨਾ ਸੀ।

ਇਹ ਵੀ ਪੜ੍ਹੋ : ਅਜਬ-ਗਜ਼ਬ : ਬੈਠੇ-ਬੈਠੇ, ਗੱਲਾਂ ਕਰਦੇ, ਤੁਰਦੇ-ਫਿਰਦੇ ਸੜਕ ’ਤੇ ਹੀ ਸੌਂ ਜਾਂਦੇ ਹਨ ਇਸ ਪਿੰਡ ਦੇ ਲੋਕ

30 ਸ਼ਹਿਰਾਂ ਨਾਲ ਕੀਤਾ ਗਿਆ ਸਮਝੌਤਾ

ਦਿਲਚਸਪ ਗੱਲ ਇਹ ਹੈ ਕਿ ਨੇਵਾਰਕ ਇਕੱਲਾ ਅਜਿਹਾ ਸ਼ਹਿਰ ਨਹੀਂ ਹੈ ਜਿਸ ਨੇ ਕੈਲਾਸਾ ਨਾਲ 'ਸਿਸਟਰ ਸਿਟੀ' ਸੌਦੇ 'ਤੇ ਹਸਤਾਖਰ ਕੀਤੇ ਹਨ, ਸਗੋਂ ਨਿਤਿਆਨੰਦ ਦੇ ਕੈਲਾਸਾ ਨੇ 30 ਸ਼ਹਿਰਾਂ ਨਾਲ ਇਸੇ ਤਰ੍ਹਾਂ ਦੇ ਕੰਟਰੈਕਟ ਕੀਤੇ ਹਨ। 'ਫੌਕਸ' ਦੀ ਰਿਪੋਰਟ ਮੁਤਾਬਕ ਕਈ ਮੇਅਰਾਂ ਨੇ ਅਜਿਹੇ ਸੌਦਿਆਂ 'ਤੇ ਦਸਤਖਤ ਕੀਤੇ ਹਨ। ਰਿਪੋਰਟ ਮੁਤਾਬਕ ਕੈਲਾਸਾ ਨੇ ਸੌਦੇ 'ਤੇ ਦਸਤਖਤ ਕਰਨ ਲਈ ਸਾਰੇ ਸ਼ਹਿਰਾਂ ਨੂੰ ਅਪਲਾਈ ਕੀਤਾ ਸੀ।

ਇਹ ਵੀ ਪੜ੍ਹੋ : ਅਫਰੀਕੀ ਦੇਸ਼ ਮਲਾਵੀ 'ਚ ਤੂਫਾਨ ਫ੍ਰੈਡੀ ਨੇ 300 ਤੋਂ ਵੱਧ ਲੋਕਾਂ ਦੀ ਲਈ ਜਾਨ, ਹੁਣ ਮੰਡਰਾ ਰਿਹਾ ਹੜ੍ਹ ਦਾ ਖ਼ਤਰਾ

ਕੀ ਹੈ 'ਸਿਸਟਰ ਸਿਟੀ' ਸਮਝੌਤਾ?

'ਸਿਸਟਰ ਸਿਟੀ' ਸਮਝੌਤਾ 2 ਸ਼ਹਿਰਾਂ, ਰਾਜਾਂ ਜਾਂ ਦੇਸ਼ਾਂ ਵਿੱਚ 2 ਭਾਈਚਾਰਿਆਂ ਵਿਚਕਾਰ ਇਕ ਲੰਬੇ ਸਮੇਂ ਦੀ ਭਾਈਵਾਲੀ ਹੈ। ਇਹ ਇਕਰਾਰਨਾਮਾ ਸਿਰਫ਼ ਉਦੋਂ ਹੀ ਅਧਿਕਾਰਤ ਤੌਰ 'ਤੇ ਮਾਨਤਾ ਪ੍ਰਾਪਤ ਹੁੰਦਾ ਹੈ ਜਦੋਂ ਦੋਵਾਂ ਸ਼ਹਿਰਾਂ ਜਾਂ ਭਾਈਚਾਰਿਆਂ ਦੇ ਚੁਣੇ ਜਾਂ ਨਿਯੁਕਤ ਅਧਿਕਾਰੀ ਇਕ ਸਮਝੌਤੇ 'ਤੇ ਹਸਤਾਖਰ ਕਰਦੇ ਹਨ। ਉਦਾਹਰਨ ਲਈ ਭਾਰਤ ਦੇ ਮਹਾਰਾਸ਼ਟਰ ਰਾਜ ਦੇ ਪੁਣੇ ਸ਼ਹਿਰ ਦਾ  ਸਿਸਟਰ ਸਿਟੀ ਸਬੰਧ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਨ ਜੋਸ ਸ਼ਹਿਰ ਨਾਲ ਹੈ। ਇਕ ਸ਼ਹਿਰ 'ਚ ਕਈ ਸਿਸਟਰ ਸਿਟੀਜ਼ ਹੋ ਸਕਦੀਆਂ ਹਨ, ਜਿਸ ਵਿੱਚ ਭਾਈਚਾਰਕ ਸ਼ਮੂਲੀਅਤ ਨਿਭਾਉਣ ਵਾਲੇ ਵਾਲੰਟੀਅਰਾਂ ਦੀ ਗਿਣਤੀ ਅੱਧੀ ਦਰਜਨ ਤੋਂ ਲੈ ਕੇ ਸੈਂਕੜੇ ਤੱਕ ਹੁੰਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News