ਇਮਰਾਨ ਖਾਨ ''ਤੇ ਕੋਰੋਨਾ ਦਾ ਸੰਕਟ, ਫੈਸਲ ਏਧੀ ਦੀ ਦੂਜੀ ਰਿਪੋਰਟ ਵੀ ਨਿਕਲੀ ਪਾਜ਼ੇਟਿਵ

Thursday, Apr 30, 2020 - 04:49 PM (IST)

ਇਮਰਾਨ ਖਾਨ ''ਤੇ ਕੋਰੋਨਾ ਦਾ ਸੰਕਟ, ਫੈਸਲ ਏਧੀ ਦੀ ਦੂਜੀ ਰਿਪੋਰਟ ਵੀ ਨਿਕਲੀ ਪਾਜ਼ੇਟਿਵ

ਇਸਲਾਮਾਬਾਦ- ਪਾਕਿਸਤਾਨ ਦੇ ਸਮਾਜਿਕ ਕਾਰਕੁੰਨ ਤੇ ਏਧੀ ਫਾਊਂਡੇਸ਼ਨ ਦੇ ਮੁਖੀ ਫੈਸਲ ਏਧੀ ਦੀ ਦੂਜੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਤੋਂ ਇਕ ਹਫਤਾ ਪਹਿਲਾਂ ਜਦੋਂ ਉਹਨਾਂ ਦਾ ਪਹਿਲੀ ਵਾਰ ਟੈਸਟ ਕੀਤਾ ਗਿਆ ਸੀ ਤਾਂ ਉਦੋਂ ਵੀ ਉਹਨਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਹੁਣ ਦੂਜੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੀ ਕੋਰੋਨਾ ਸੰਕਟ ਪੈਦਾ ਹੋ ਗਿਆ ਹੈ।

ਦੱਸ ਦਈਏ ਕਿ ਅਪ੍ਰੈਲ ਮਹੀਨੇ ਦੀ 15 ਤਰੀਕ ਨੂੰ ਫੈਸਲ ਏਧੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ ਸੀ ਤੇ ਉਹਨਾਂ ਨੂੰ ਕੋਵਿਡ-19 ਰਿਲੀਫ ਫੰਡ ਵਿਚ ਡੋਨੇਟ ਕਰਨ ਦੇ ਲਈ ਇਕ ਕਰੋੜ ਰੁਪਏ ਦਾ ਚੈੱਕ ਦਿੱਤਾ ਸੀ, ਏਧੀ ਨੇ ਇਹ ਚੈੱਕ ਸਿੱਧਾ ਇਮਰਾਨ ਖਾਨ ਨੂੰ ਦਿੱਤਾ ਸੀ। ਉਸ ਤੋਂ ਬਾਅਦ ਜਦੋਂ ਫੈਸਲ ਦੀ ਕੋਰੋਨਾ ਦੀ ਜਾਂਚ ਕਰਵਾਈ ਗਈ ਤਾਂ ਉਹਨਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ।

ਫੈਸਲ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ ਉਹਨਾਂ ਨਾਲ ਜੋ ਲੋਕ ਮਿਲੇ ਹਨ ਉਹ ਸਾਰੇ ਕੋਰੋਨਾ ਨਾਲ ਇਨਫੈਕਟਡ ਹੋ ਸਕਦੇ ਹਨ। ਇਸ ਤੋਂ ਬਾਅਦ ਪਾਕਿਸਤਾਨ ਦੇ ਮੀਡੀਆ ਵਿਚ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਹਿਤਿਆਤ ਦੇ ਲਈ ਖੁਦ ਨੂੰ ਆਈਸੋਲੇਟ ਕਰ ਲਿਆ ਸੀ, ਹੁਣ ਫੈਸਲ ਦੀ ਦੂਜੀ ਰਿਪੋਰਟ ਵੀ ਪਾਜ਼ੇਟਿਵ ਆ ਗਈ ਹੈ। ਇਸ ਤੋਂ ਬਾਅਦ ਤੋਂ ਦੇਸ਼ ਵਿਚ ਦਹਿਸ਼ਤ ਫੈਲੀ ਹੋਈ ਹੈ। ਜਿਹਨਾਂ ਲੋਕਾਂ ਨਾਲ ਫੈਸਲ ਨੇ ਮੁਲਾਕਾਤ ਕੀਤੀ ਸੀ ਉਹਨਾਂ ਸਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦਾ ਟੈਸਟ ਕਰਾਉਣ ਲਈ ਸੈਂਪਲ ਲਏ ਜਾ ਰਹੇ ਹਨ। 

15 ਅਪ੍ਰੈਲ ਨੂੰ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਫੈਸਲ ਇਸਲਾਮਾਬਾਦ ਦੇ ਇਕ ਹਸਪਤਾਲ ਵਿਚ ਆਈਸੋਲੇਟ ਕੀਤਾ ਗਿਆ ਸੀ। ਦੱਸ ਦਈਏ ਕਿ ਪਾਕਿਸਤਾਨੀ ਐਨ.ਜੀ.ਓ. ਏਧੀ ਫਾਊਂਡੇਸ਼ਨ ਦੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਐਂਬੂਲੈਂਸ ਨੈੱਟਵਰਕ ਹੈ। ਏਧੀ ਫਾਊਂਡੇਸ਼ਨ ਦਾ ਨਾਂ ਦੁਨੀਆ ਦੀ ਸਭ ਤੋਂ ਵੱਡੀ ਗੈਰ-ਲਾਫਕਾਰੀ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਿਚ ਸ਼ੁਮਾਰ ਹੈ। ਇਹ ਫਾਊਂਡੇਸ਼ਨ 24 ਘੰਟੇ ਐਮਰਜੰਸੀ ਤੇ ਹੈਲਥ ਕੇਅਰ ਸਰਵਿਸ ਮੁਹੱਈਆ ਕਰਵਾਉਂਦੀ ਹੈ। ਇਸ ਫਾਊਂਡੇਸ਼ਨ ਨੂੰ ਅਬਦੁੱਲ ਸੱਤਾਰ ਏਧੀ ਨੇ 1951 ਵਿਚ ਸ਼ੁਰੂ ਕੀਤਾ ਸੀ। ਫੈਸਲ ਏਧੀ ਮਸ਼ਹੂਰ ਸਮਾਜਿਕ ਕਾਰਕੁੰਨ ਅਬਦੁੱਲ ਸੱਤਾਰ ਦੇ ਬੇਟੇ ਤੇ ਏਧੀ ਫਾਊਂਡੇਸ਼ਨ ਦੇ ਚੇਅਰਮੈਨ ਹਨ।


author

Baljit Singh

Content Editor

Related News