ਗਦਰੀ ਬਾਬਿਆ ਦੀ ਮਿੱਠੀ ਯਾਦ ਨੂੰ ਸਮਰਪਿਤ ਫਰਿਜ਼ਨੋ ਵਿਖੇ ਮੇਲਾ 20 ਅਕਤਬਰ ਨੂੰ
Tuesday, Sep 03, 2024 - 11:52 AM (IST)
ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ): ਗਦਰੀ ਬਾਬਿਆਂ ਦਾ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਦੇਸ਼-ਵਿਦੇਸ਼ ਵਿੱਚ ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਇਸੇ ਕੜੀ ਤਹਿਤ ਫਰਿਜ਼ਨੋ ਦੀ ਗਦਰੀ ਬਾਬਿਆਂ ਨੂੰ ਸਮਰਪਿਤ ਜਥੇਬੰਦੀ ਇੰਡੋ ਯੂ. ਐਸ. ਹੈਰੀਟੇਜ਼ ਵੱਲੋ 20 ਅਕਤੂਬਰ ਦਿਨ ਐਂਤਵਾਰ ਨੂੰ ਸਥਾਨਿਕ ਟਿੱਲੂ ਐਲੀਮੈਂਟਰੀ ਸਕੂਲ ਦੇ ਈਵੈਂਟ ਸੈਂਟਰ ਵਿਖੇ ਗਦਰੀ ਬਾਬਿਆਂ ਦੀ ਯਾਦ ਵਿੱਚ ਹੋਣ ਜਾ ਰਿਹਾ ਹੈ। ਇਹ ਮੇਲਾ ਸ਼ਾਮੀ 2 ਤੋਂ 5 ਵਜੇ ਦਰਮਿਆਨ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ--ਕੈਨੇਡਾ ਨਹੀਂ ਸਗੋਂ ਇਹ ਦੇਸ਼ ਬਣਿਆ ਪੰਜਾਬੀਆਂ ਦੀ ਪਹਿਲੀ ਪਸੰਦ
ਇਸ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜਥੇਬੰਦੀ ਦੇ ਮੈਂਬਰਾ ਦੀ ਮੀਟਿੰਗ ਸਥਾਨਕ ਬਰਾੜ ਫਾਰਮ ਵਿਖੇ ਹੋਈ ਜਿੱਥੇ ਉਨ੍ਹਾਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਇਸ ਮੇਲੇ ਵਿੱਚ ਸ਼ਿਰਕਤ ਕਰਨ ਲਈ ਸਪੀਕਰ ਦੇ ਤੌਰ 'ਤੇ ਪੱਤਰਕਾਰ ਪਰਮਵੀਰ ਸਿੰਘ ਬਾਠ ਉਚੇਚੇ ਤੌਰ 'ਤੇ ਕੈਨੇਡਾ ਤੋਂ ਪਹੁੰਚ ਰਹੇ ਹਨ। ਇਸ ਮੌਕੇ ਗਿੱਧੇ-ਭੰਗੜੇ ਅਤੇ ਸਕਿੱਟਾਂ ਤੋਂ ਇਲਾਵਾ ਲੋਕਲ ਕਲਾਕਾਰ ਜਿੰਨਾ ਵਿੱਚ ਗੁਰਦੀਪ ਕੁੱਸਾ, ਗੋਗੀ ਸੰਧੂ , ਅਵਤਾਰ ਗਰੇਵਾਲ, ਪੱਪੀ ਭਦੌੜ, ਬੀਬੀ ਦਿਲਪ੍ਰੀਤ ਕੌਰ, ਕਮਲਜੀਤ ਬੈਨੀਪਾਲ ਆਦਿ ਗਾਇਕ ਦੇਸ਼ ਭਗਤੀ ਦੇ ਗੀਤਾ ਨਾਲ ਹਾਜ਼ਰੀ ਭਰਨਗੇ। ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਪ੍ਰਬੰਧਕ ਵੀਰਾਂ ਨੇ ਸਭਨਾਂ ਨੂੰ ਹੁੰਮ ਹੁੰਮਾ ਕੇ ਪਹੁੰਚਣ ਦੀ ਸਨਿਮਰ ਬੇਨਤੀ ਵੀ ਕੀਤੀ। ਉਨ੍ਹਾਂ ਕਿਹਾ ਕਿ ਮੇਲੇ ਦੀ ਐਂਟਰੀ ਬਿਲਕੁਲ ਫ੍ਰੀ ਹੈ ਅਤੇ ਗਰਮੀ ਨੂੰ ਮੁੱਖ ਰੱਖਦਿਆਂ ਇਹ ਮੇਲਾ ਇੰਨਡੋਰ ਏਸੀ ਹਾਲ ਅੰਦਰ ਕਵਾਇਆ ਜਾਵੇਗਾ। ਇਹ ਮੇਲਾ ਚਾਚਾ ਅਜੀਤ ਸਿੰਘ ਅਤੇ ਹੋਰ ਗਦਰੀਆਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਮੇਲੇ ਦੌਰਾਨ ਗਦਰੀ ਬਾਬਿਆਂ ਦੀ ਪ੍ਰਦਰਸ਼ਨੀ ਖਾਸ ਖਿੱਚ ਦਾ ਕੇਂਦਰ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।