ਕੋਰੋਨਾ ਨੂੰ ਲੈ ਕੇ WHO ਨੇ 3 ਦਿਨ ''ਚ 3 ਬਿਆਨਾਂ ਨਾਲ ਫੈਲਾਈ ਸਨਸਨੀ, ਹੁਣ ਸਾਹਮਣੇ ਆਇਆ ਸੱਚ

08/02/2020 5:29:15 PM

ਜੇਨੇਵਾ: ਕੋਰੋਨਾ ਵਾਇਰਸ ਮਹਾਮਾਰੀ ਫੈਲਣ ਨੂੰ ਲੈ ਕੇ ਮਾਹਰਾਂ ਵੱਲੋਂ ਰੋਜ਼ਾਨਾ ਨਵੇਂ ਦਾਅਵੇ ਕੀਤੇ ਜਾ ਰਹੇ ਹਨ। ਪੂਰੀ ਦੁਨੀਆ ਦੇ ਲੋਕਾਂ ਦੀਆਂ ਨਜ਼ਰਾਂ ਕੋਰੋਨਾ ਨਾਲ ਸਬੰਧਤ ਹਰ ਖ਼ਬਰ 'ਤੇ ਟਿਕੀਆਂ ਰਹਿੰਦੀਆਂ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਹੈਰਾਨ ਕਰਣ ਵਾਲਾ ਦਾਅਵਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਾ ਹੋਇਆ ਹੈ। WHO ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਮਾਹਰ ਡਾ. ਮਾਰੀਆ ਵੇਨ ਨੇ ਕਿਹਾ ਨੇ ਕਿਹਾ ਸੀ, ਦੁਨੀਆ ਵਿਚ ਕੋਰੋਨਾ ਮਾਮਲੇ ਵਧਣ ਦਾ ਕਾਰਨ ਐਸਿੰਪਟੋਮੈਟਿਕ ਯਾਨੀ ਬਿਨਾਂ ਲੱਛਣ ਵਾਲੇ ਮਰੀਜ਼ ਨਹੀਂ ਹਨ। ਕੋਰੋਨਾ ਤਕਨੀਕੀ ਮੁਖੀ ਡਾ. ਮਾਰੀਆ ਵੇਨ ਦੇ ਇਸ ਬਿਆਨ ਵਾਲੇ ਵੀਡੀਓ ਨੂੰ ਯੂਟਿਊਬ 'ਤੇ 50,000 ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਅਮਰੀਕਾ ਰਚੇਗਾ ਇਤਿਹਾਸ, ਅੱਜ ਸਮੁੰਦਰ 'ਚ ਲੈਂਡ ਹੋਣਗੇ NASA ਦੇ ਪੁਲਾੜ ਯਾਤਰੀ (ਵੀਡੀਓ)

PunjabKesari

WHO ਦੇ ਇਸ ਬਿਆਨ ਦੇ ਬਾਅਦ ਪੂਰੀ ਦੁਨੀਆ ਦੇ ਮਾਹਰਾਂ ਦੇ ਇਲਾਵਾ ਲੋਕਾਂ ਵਿਚ ਵੀ ਸਨਸਨੀ ਫੈਲ ਗਈ ਸੀ ਪਰ ਫੈਕਟ ਚੈਕ ਕਰਣ 'ਤੇ ਇਸ ਵੀਡੀਓ ਦਾ ਸੱਚ ਸਾਹਮਣੇ ਆ ਗਿਆ। ਵਾਇਰਲ ਕਲਿੱਪ 9 ਜੂਨ ਨੂੰ WHO ਵੱਲੋਂ ਆਜੋਜਿਤ ਇਕ ਪ੍ਰੈਸ ਬਰੀਫਿੰਗ ਦਾ ਹਿੱਸਾ ਹੈ। ਪੂਰੀ ਬਰੀਫਿੰਗ ਦੇਖਣ 'ਤੇ ਪਤਾ ਲੱਗਾ ਕਿ WHO ਨੇ ਆਪਣੇ ਇਸ ਬਿਆਨ 'ਤੇ ਸਪਸ਼ਟੀਕਰਨ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਨੇ ਆਪਣੇ ਬਿਆਨ 'ਤੇ ਯੂ-ਟਰਨ ਲੈਂਦੇ ਹੋਏ 24 ਘੰਟੇ ਦੇ ਅੰਦਰ ਸਫਾਈ ਦਿੱਤੀ, ਜਿਸ ਵਿਚ ਉਸਨੇ ਕਿਹਾ ਸੀ ਕਿ ਬਿਨਾਂ ਲੱਛਣ ਵਾਲੇ ਮਰੀਜ਼ ਤੋਂ ਕੋਰੋਨਾ ਵਾਇਰਸ ਨਹੀਂ ਫੈਲਦਾ। ਅਜਿਹੇ ਮਾਮਲੇ ਦੁਰਲਭ ਹਨ। ਦੁਨੀਆਭਰ ਵਿਚ ਮਾਹਰਾਂ ਨੇ ਇਸ ਗੱਲ 'ਤੇ ਸਵਾਲ ਚੁੱਕੇ ਤਾਂ WHO ਦੀ ਮਹਾਮਾਰੀ ਮਾਹਰ ਡਾ. ਮਾਰੀਆ ਵੇਨ ਨੇ ਸਫ਼ਾਈ ਦਿੰਦੇ ਹੋਏ ਕਿਹਾ, ਇਹ ਇਕ ਗਲਤਫਹਿਮੀ ਸੀ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: ਹੁਣ UAE 'ਚ ਭਾਰਤੀ 2 ਦਿਨਾਂ 'ਚ ਕਰਾ ਸਕਣਗੇ ਪਾਸਪੋਰਟ ਰੀਨਿਊ

3 ਦਿਨ ਵਿਚ 3 ਬਿਆਨ ਜਿਨ੍ਹਾਂ ਨਾਲ ਫੈਲੀ ਸਨਸਨੀ
8 ਜੂਨ
ਨੂੰ WHO ਦੀ ਮਹਾਮਾਰੀ ਮਾਹਰ ਡਾ. ਮਾਰੀਆ ਵੇਨ ਨੇ ਕਿਹਾ, 'ਐਸਿੰਪਟੋਮੈਟਿਕ ਮਰੀਜ਼ਾਂ ਤੋਂ ਵੀ ਇਨਫੈਕਸ਼ਨ ਫੈਲ ਸਕਦਾ ਹੈ ਪਰ ਦੁਨੀਆ ਵਿਚ ਜਿਸ ਤਰ੍ਹਾਂ ਮਾਮਲੇ ਵੱਧ ਰਹੇ ਹਨ, ਉਸ ਦਾ ਕਾਰਨ ਇਹ ਮਰੀਜ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਖਾਸ ਕਰਕੇ ਨੌਜਵਾਨਾਂ ਅਤੇ ਦੂਜੇ ਤੰਦਰੁਸਤ ਲੋਕਾਂ ਵਿਚ ਇਸ ਵਾਇਰਸ ਦੇ ਲੱਛਣ ਨਜ਼ਰ ਨਹੀਂ ਆਉਂਦੇ ਜਾਂ ਬਹੁਤ ਹਲਕੇ ਹੁੰਦੇ ਹਨ। ਅਜੇ ਸਾਡਾ ਫੋਕਸ ਸਿਰਫ ਲੱਛਣਾਂ ਵਾਲੇ ਮਰੀਜਾਂ 'ਤੇ ਹੈ।'

ਇਹ ਵੀ ਪੜ੍ਹੋ: ਫ਼ੋਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਇਸ ਬੀਬੀ ਦਾ ਕੱਟਣਾ ਪਿਆ ਹੱਥ, ਮੈਸੇਜ ਟਾਈਪ ਕਰਨ ਨਾਲ ਹੋ ਗਿਆ ਸੀ ਕੈਂਸਰ

9 ਜੂਨ ਨੂੰ ਡਾ. ਮਾਰੀਆ ਵੇਨ ਨੇ ਕਿਹਾ, 'ਮੈਂ ਬੇਹੱਦ ਦੁਰਲਭ' ਸ਼ਬਦ ਦਾ ਇਸਤੇਮਾਲ ਕੀਤਾ, ਉਹ ਇਕ ਗਲਤਫ਼ਹਿਮੀ ਸੀ। ਅਜੇ ਸਾਡੇ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਮੈਂ ਉਸ ਸਮੇਂ ਪ੍ਰੈਸ ਕਾਨਫਰੰਸ ਵਿਚ ਸਵਾਲਾਂ ਦਾ ਜਵਾਬ ਦੇ ਰਹੀ ਸੀ। ਮੈਂ ਉਹ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ ਜੋ ਸੱਮਝ ਪਾ ਰਹੀ ਸੀ। ਮੈਂ ਅਜਿਹਾ ਹਾਲੀਆ ਸਾਹਮਣੇ ਆਈ ਰਿਸਰਚ ਦੇ ਆਧਾਰ 'ਤੇ ਬੋਲਿਆ ਸੀ।'

 

PunjabKesari

10 ਜੂਨ ਨੂੰ WHO ਦੇ ਡਾਇਰੈਕਟਰ ਜਨਰਲ ਟੇਡਰੋਸ ਅਧਾਨੋਮ ਨੇ ਪੂਰੇ ਮਾਮਲੇ 'ਤੇ ਸਫ਼ਾਈ ਦਿੰਦੇ ਹੋਏ ਕਿਹਾ, 'ਅਜੇ ਇਸ 'ਤੇ ਹੋਰ ਰਿਸਰਚ ਕੀਤੇ ਜਾਣ ਦੀ ਜ਼ਰੂਰਤ ਹੈ। ਕੋਰੋਨਾ ਦਾ ਵਾਇਰਸ ਨਵਾਂ ਹੈ। ਸੰਗਠਨ ਇਸ ਤੋਂ ਹਰ ਸਮੇਂ ਕੁੱਝ ਨਾ ਕੁੱਝ ਸਿੱਖ ਰਿਹਾ ਹੈ। ਵਾਇਰਸ ਨਾਲ ਜੁੜੀਆਂ ਮੁਸ਼ਕਲ ਚੀਜ਼ਾਂ ਨੂੰ ਸੱਮਝਣਾ ਆਸਾਨ ਨਹੀਂ ਹੈ ਪਰ ਇਹ ਸਾਡੀ ਡਿਊਟੀ ਹੈ। ਅਸੀਂ ਹਮੇਸ਼ਾ ਬਿਹਤਰ ਕਰ ਸਕਦੇ ਹਾਂ।'

ਇਹ ਵੀ ਪੜ੍ਹੋ: ਅਨੋਖਾ ਮਾਮਲਾ: ਕੋਰੋਨਾ ਪੀੜਤ ਜਨਾਨੀ ਧੀ ਨੂੰ ਜਨਮ ਦੇਣ ਮਗਰੋਂ ਭੁੱਲੀ 'ਪ੍ਰੈਗਨੈਂਸੀ'

WHO 'ਤੇ ਦੁਨੀਆਭਰ ਦੇ ਨਾਮੀ ਮਾਹਰਾਂ ਨੇ ਚੁੱਕੇ ਸਵਾਲ
ਡਾ. ਐਂਥਨੀ ਫੌਸੀ: ਅਮਰੀਕਾ ਦੇ ਮਸ਼ਹੂਰ ਮਹਾਮਾਰੀ ਰੋਗ ਮਾਹਰ ਡਾ. ਐਂਥਨੀ ਫੌਸੀ ਨੇ ਇਸ ਮਾਮਲੇ ਵਿਚ ਕਿਹਾ ਕਿ ਡਬਲਯੂ.ਐਚ.ਓ. ਗਲਤ ਸੀ। ਉਹ ਆਪਣੇ ਬਿਆਨ ਤੋਂ ਪਲਟਿਆ, ਕਿਉਂਕਿ ਉਸ ਕੋਲ ਆਪਣੀ ਗੱਲ ਨੂੰ ਸਾਬਤ ਕਰਣ ਦਾ ਕੋਈ ਸਬੂਤ ਨਹੀਂ ਸੀ। ਡਾ. ਐਂਥਨੀ ਮੁਤਾਬਕ, 'ਸਾਡੇ ਕੋਲ ਸਬੂਤ ਹਨ ਕਿ ਕੋਰੋਨਾ  ਦੇ ਕੁੱਲ ਮਰੀਜ਼ਾਂ ਵਿਚ 25 ਤੋਂ 45 ਫ਼ੀਸਦੀ ਅਜਿਹੇ ਹਨ, ਜਿਨ੍ਹਾਂ ਵਿਚ ਲੱਛਣ ਨਹੀਂ ਦਿਖਦੇ ਹਨ। ਇਹ ਤੰਦਰੁਸਤ ਲੋਕਾਂ ਨੂੰ ਪੀੜਤ ਕਰ ਸਕਦੇ ਹਨ।'  

ਪ੍ਰੋ.ਲਿਆਮ ਸਮਿਥ: ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰਾਪੀਕਲ ਮੈਡੀਸਿਨ ਦੇ ਮਹਾਮਾਰੀ ਰੋਗ ਮਾਹਰ ਪ੍ਰੋ. ਲਿਆਮ ਸਮਿਥ ਦਾ ਕਹਿਣਾ ਹੈ ਕਿ ਇਹ ਗੱਲ ਵਿਗਿਆਨ ਨੂੰ ਲੈ ਕੇ ਮੇਰੀ ਸੱਮਝ ਤੋਂ ਪਰ੍ਹੇ ਹੈ। ਅਜਿਹੇ ਮਰੀਜ਼ ਜਿਨ੍ਹਾਂ ਵਿਚ ਲੱਛਣ ਨਹੀਂ ਦਿਖਦੇ ਉਨ੍ਹਾਂ ਤੋਂ ਵੀ ਦੂਜਿਆਂ ਵਿਚ ਇਨਫੈਕਸ਼ਨ ਫੈਲ ਸਕਦਾ ਹੈ।

ਇਹ ਵੀ ਪੜ੍ਹੋ: ਕੋਰੋਨਾ ਦਾ ਖ਼ੌਫ : ਵਾਇਰਸ ਤੋਂ ਬਚਾਅ ਲਈ ਲੋਕਾਂ ਨੇ ਸਾੜੇ ਖਰਬਾਂ ਡਾਲਰ

ਡਾ. ਕੀਥ ਨੇਲ: ਬ੍ਰਿਟੇਨ ਯੂਨੀਵਰਸਿਟੀ ਦੇ ਮਹਾਮਾਰੀ ਮਾਹਰ ਡਾ. ਕੀਥ ਨੇਲ ਦਾ ਕਹਿਣਾ ਹੈ, 'ਐਸਿੰਪਟੋਮੈਟਿਕ ਮਰੀਜ਼ਾਂ ਤੋਂ ਕੋਰੋਨਾ ਫੈਲਦਾ ਹੈ ਜਾਂ ਨਹੀਂ ਇਹ ਵੱਡਾ ਸਵਾਲ ਹੈ, ਜਿਸ ਦਾ ਸਪਸ਼ਟਤੌਰ 'ਤੇ ਜਵਾਬ ਨਹੀਂ ਹੈ।  ਪਰ ਜਿਨ੍ਹਾਂ ਨੂੰ ਲੱਛਣਾਂ ਦਾ ਪਤਾ ਲੱਗ ਜਾਂਦਾ ਹੈ ਉਹ ਤਾਂ ਇਨਫੈਕਸ਼ਨ ਫੈਲਾਉਣ ਲਈ ਜ਼ਿੰਮੇਦਾਰ ਹਨ। ਉਨ੍ਹਾਂ ਨੂੰ ਤੁਰੰਤ ਜਾਂਚ ਦੀ ਜ਼ਰੂਰਤ ਹੈ।'

ਇਹ ਵੀ ਪੜ੍ਹੋ: ਅੱਜ ਤੋਂ 12 ਫ਼ੀਸਦੀ ਕੱਟੇਗਾ EPF, ਜਾਣੋ 1 ਅਗਸਤ ਤੋਂ ਬਦਲਣ ਵਾਲੇ ਹੋਰ ਵੀ ਨਿਯਮਾਂ ਬਾਰੇ


cherry

Content Editor

Related News