ਬਦਲਣ ਵਾਲਾ ਹੈ ਫੇਸਬੁੱਕ ਦਾ ਨਾਂ! ਮਾਰਕ ਜ਼ੁਕਰਬਰਗ ਜਲਦ ਕਰਨਗੇ ਨਵੇਂ ਨਾਂ ਦਾ ਐਲਾਨ
Wednesday, Oct 20, 2021 - 12:59 PM (IST)

ਗੈਜੇਟ ਡੈਸਕ– ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਪਿਛਲੇ 17 ਸਾਲਾਂ ਤੋਂ ਇਕ ਹੀ ਨਾਂ ਨਾਲ ਜਾਣੀ ਜਾਂਦੀ ਰਹੀ ਹੈ ਪਰ ਹੁਣ ਇਸ ਦੀ ਰੀ-ਬ੍ਰਾਂਡਿੰਗ ਦੀ ਤਿਆਰੀ ਚੱਲ ਰਹੀ ਹੈ। ਖਬਰ ਹੈ ਕਿ ਫੇਸਬੁੱਕ ਦਾ ਨਾਂ ਬਦਲਣ ਵਾਲਾ ਹੈ ਅਤੇ ਇਸ ਦਾ ਅਧਿਕਾਰਤ ਐਲਾਨ ਜਲਦ ਹੀ ਫੇਸਬੁੱਕ ਦੇ ਸੀ.ਈ.ਈ. ਮਾਰਕ ਜ਼ੁਕਰਬਰਗ ਕਰਨ ਵਾਲੇ ਹਨ। ਅਗਲੇ ਹਫਤੇ ਫੇਸਬੁੱਕ ਦੇ ਇਕ ਈਵੈਂਟ ’ਚ ਫੇਸਬੁੱਕ ਦੇ ਨਵੇਂ ਨਾਂ ਦਾ ਐਲਾਨ ਹੋ ਸਕਦਾ ਹੈ।
ਦਿ ਵਰਜ਼ ਦੀ ਰਿਪੋਰਟ ਮੁਤਾਬਕ, 28 ਅਕਤੂਬਰ ਨੂੰ ਫੇਸਬੁੱਕ ਦੀ ਇਕ ਕਾਨਫਰੰਟ ਹੋਣ ਵਾਲੀ ਹੈ ਜਿਸ ਵਿਚ ਮਾਰਕ ਜ਼ੁਕਰਬਰਗ ਫੇਸਬੁੱਕ ਦੇ ਨਵੇਂ ਨਾਂ ਦਾ ਐਲਾਨ ਕਰ ਸਕਦੇ ਹਨ। ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਐਪ ਤੋਂ ਇਲਾਵਾ ਕੰਪਨੀ ਦੇ ਹੋਰ ਪ੍ਰੋਡਕਟਸ ਜਿਵੇਂ ਇੰਸਟਾਗ੍ਰਾਮ, ਵਟਸਐਪ, ਓਕਲਸ ਆਦਿ ਦੇ ਨਾਂ ਨੂੰ ਲੈ ਕੇ ਵੀ ਵੱਡੇ ਐਲਾਨ ਹੋ ਸਕਦੇ ਹਨ। ਹਾਲਾਂਕਿ, ਇਸ ਰਿਪੋਰਟ ’ਤੇ ਫੇਸਬੁੱਕ ਵਲੋਂ ਅਜੇ ਤਕ ਕੋਈ ਅਧਿਕਾਰਤ ਟਿਪਣੀ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ– ਫੇਸਬੁੱਕ ’ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਬਲਾਕ ਹੋ ਸਕਦੈ ਤੁਹਾਡਾ ਅਕਾਊਂਟ
ਇਸ ਹਫਤੇ ਦੀ ਸ਼ੁਰੂਆਤ ’ਚ ਹੀ ਫੇਸਬੁੱਕ ਨੇ ਕਿਹਾ ਸੀ ਕਿ ਉਹ ਹੁਣ ਮੈਟਾਵਸ (metaverse) ਕੰਪਨੀ ਬਣਨ ਜਾ ਰਹੀ ਹੈ ਜਿਸ ਲਈ ਉਸ ਨੂੰ 10 ਹਜ਼ਾਰ ਲੋਕਾਂ ਨੂੰ ਨਿਯੁਕਤ ਕੀਤਾ ਹੈ ਅਤੇ ਭਵਿੱਖ ’ਚ ਹੋਰ ਨਿਯੁਕਤੀਆਂ ਵੀ ਹੋਣਗੀਆਂ। ਮੈਟਾਵਰਸ ਦਾ ਮਤਲਬ ਇਕ ਵਰਚੁਅਲ ਦੁਨੀਆ ਤੋਂ ਹੈ ਜਿਸ ਵਿਚ ਲੋਕ ਫਿਜੀਕਲੀ ਮੌਜੂਦ ਨਾ ਹੁੰਦੇ ਹੋਏ ਵੀ ਮੌਜੂਦ ਰਹਿਣਗੇ। ਮੈਟਾਵਰਸ ਸ਼ਬਦ ਵਰਚੁਅਲ ਰਿਐਲਿਟੀ ਅਤੇ ਆਗਿਉਮੈਂਟ ਰਿਐਲਿਟੀ ਵਰਗਾ ਹੀ ਹੈ।
ਮੈਟਾਵਰਸ ’ਚ ਸਿਰਫ ਫੇਸਬੁੱਕ ਹੀ ਨਹੀਂ, ਸਗੋਂ ਦੁਨੀਆ ਦੀਆਂ ਵੱਡੀਆਂ ਟੈੱਕ ਕੰਪਨੀਆਂ ਨਿਵੇਸ਼ ਕਰ ਰਹੀਆਂ ਹਨ। ਮਾਰਕ ਜ਼ੁਕਰਬਰਗ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ’ਚ ਲੋਕ ਫੇਸਬੁੱਕ ਨੂੰ ਸਿਰਫ ਇਕ ਸੋਸ਼ਲ ਮੀਡੀਆ ਕੰਪਨੀ ਨਹੀਂ ਸਗੋਂ ਇਕ ਮੈਟਾਵਰਸ ਕੰਪਨੀ ਦੇ ਰੂਪ ’ਚ ਜਾਣਨਗੇ।
ਇਹ ਵੀ ਪੜ੍ਹੋ– ਆਨਲਾਈਨ ਸਮਾਰਟਫੋਨ ਖ਼ਰੀਦਣ ਜਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ