ਫੇਸਬੁੱਕ ਨੇ ਟਰੰਪ ਦੇ ਸਹਿਯੋਗੀ ਰੋਜਰ ਸਮੇਤ ਚਾਰ ਲੋਕਾਂ ਦੇ ਅਕਾਉਂਟ ਹਟਾਏ

07/10/2020 3:00:40 AM

ਵਾਸ਼ਿੰਗਟਨ – ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁਕ ਨੇ ਕਿਹਾ ਕਿ ਉਸ ਨੇ ਕੰਪਨੀਆਂ ਦੀਆਂ ਨੀਤੀਆਂ ਦੀ ਉਲੰਘਣਾ ਕਰਨ ਕਾਰਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹਿਯੋਗੀ ਰੋਜਰ ਸਟੋਨ ਸਮੇਂ ਚਾਰ ਲੋਕਾਂ ਦੇ ਅਕਾਉਂਟ ਹਟਾ ਦਿੱਤੇ ਹਨ। ਕੰਪਨੀ ਨੇ ਕਿਹਾ ਕਿ ਇਨ੍ਹਾਂ ਅਕਾਉਂਟ ਨੂੰ ਫਰਜ਼ੀ, ਵਿਦੇਸ਼ੀ ਦਖਲਅੰਦਾਜ਼ੀ ਅਤੇ ਗੈਰ-ਪ੍ਰਮਾਣਿਤ ਸਮੱਗਰੀ ਪ੍ਰਸਾਰਿਤ ਕਰਨ ਸਬੰਧੀ ਨੀਤੀ ਦੇ ਤਹਿਤ ਹਟਾਇਆ ਗਿਆ ਹੈ।

ਫੇਸਬੁੱਕ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਲੋਕ ਫਰਜ਼ੀ ਅਕਾਉਂਦਾ ਦਾ ਇਸਤੇਮਾਲ ਕਰਦੇ ਹਨ, ਜਿਨ੍ਹਾਂ ’ਚੋਂ ਕੁਝ ਦਾ ਸਾਡੇ ਆਟੋਮੈਟਿਕ ਸਿਸਟਮ ਨੇ ਪਤਾ ਲਗਾ ਕੇ ਉਨ੍ਹਾਂ ਨੂੰ ਬੰਦ ਕਰ ਦਿੱਤਾ। ਸਾਡੀ ਜਾਂਚ ਮੁਤਾਬਕ ਰੋਜਰ ਸਟੋਨ ਅਤੇ ਉਨ੍ਹਾਂ ਦੇ ਸਹਿਯੋਗੀ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਨੈੱਟਵਰਕ ਨਾਲ ਜੁੜੇ ਹੋਏ ਸਨ। ਫੇਸਬੁਕ ਨੇ ਕਿਹਾ ਕਿ ਹਟਾਏ ਗਏ ਖਾਤਿਆਂ ਨੂੰ ਕੈਨੇਡਾ, ਇਕਵਾਡੋਰ, ਬ੍ਰਾਜ਼ੀਲ, ਯੂਕ੍ਰੇਨ, ਉੱਤਰੀ ਅਤੇ ਦੱਖਣੀ ਅਮਰੀਕੀ ਦੇਸ਼ਾਂ ਅਤੇ ਅਮਰੀਕਾ ’ਚ ਬਣਾਇਆ ਗਿਆ ਸੀ।


Khushdeep Jassi

Content Editor

Related News