ਫੇਸਬੁੱਕ ਨੇ ਬ੍ਰਿਟੇਨ ਦੇ ਕੱਟੜਪੰਥੀ ਸਮੂਹਾਂ ''ਤੇ ਲਾਇਆ ਬੈਨ

Friday, Apr 19, 2019 - 01:34 AM (IST)

ਫੇਸਬੁੱਕ ਨੇ ਬ੍ਰਿਟੇਨ ਦੇ ਕੱਟੜਪੰਥੀ ਸਮੂਹਾਂ ''ਤੇ ਲਾਇਆ ਬੈਨ

ਲੰਡਨ— ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਫੇਸਬੁੱਕ ਨੇ ਵੀਰਵਾਰ ਨੂੰ ਆਪਣੇ ਨੈੱਟਵਰਕ 'ਤੇ 'ਇੰਗਲਿਸ਼ ਡਿਫੈਂਸ ਲੀਗ' ਵਰਗੇ ਬ੍ਰਿਟੇਨ ਦੇ ਕਈ ਧੁਰ-ਖੱਬੇਪੱਖੀ ਵਿਚਾਰਧਾਰਾ ਵਾਲੇ ਸਮੂਹਾਂ 'ਤੇ ਪਾਬੰਦੀ ਲਗਾ ਦਿੱਤੀ। ਫੇਸਬੁੱਕ ਨੇ ਇਨ੍ਹਾਂ ਸਮੂਹਾਂ ਨੂੰ ਨਫਰਤ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦੇ ਦੋਸ਼ 'ਚ ਨੈੱਟਵਰਕ ਤੋਂ ਹਟਾਇਆ ਹੈ।

ਫੇਸਬੁੱਕ ਜਾਂ ਇੰਸਟਾਗ੍ਰਾਮ ਦੋਵਾਂ ਹੀ ਮੰਚਾਂ ਤੋਂ ਹਟਾਏ ਜਾਣ ਵਾਲੇ ਹੋਰ ਸਮੂਹਾਂ 'ਚ 'ਨਾਈਟਸ ਵੈਂਪਲਰ ਇੰਟਰਨੈਸ਼ਨਲ', 'ਬ੍ਰਿਟੇਨ ਫਸਟ', 'ਦ ਬ੍ਰਿਟਿਸ਼ ਨੈਸ਼ਨਲ ਪਾਰਟੀ' ਤੇ 'ਨੈਸ਼ਨਲ ਫ੍ਰੰਟ' ਸ਼ਾਮਲ ਹਨ। ਫੇਸਬੁੱਕ ਦੀ ਬੁਲਾਰਨ ਨੇ ਕਿਹਾ ਕਿ ਕੋਈ ਵਿਅਕਤੀ ਜਾਂ ਸੰਗਠਨ ਜੋ ਨਫਰਤ ਨੂੰ ਉਤਸ਼ਾਹਿਤ ਕਰਦਾ ਹੈ, ਜਾਂ ਹਮਲਾਵਰ ਰਹਿੰਦਾ ਹੈ ਜਾਂ ਫਿਰ ਉਹ ਜੋ ਵੀ ਹੈ ਉਸ ਦੇ ਆਧਾਰ 'ਤੇ ਦੂਜਿਆਂ ਦੇ ਬਾਈਕਾਟ ਦਾ ਸੱਦਾ ਦਿੰਦਾ ਹੈ, ਉਨ੍ਹਾਂ ਦੇ ਲਈ ਫੇਸਬੁੱਕ 'ਤੇ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਬੈਨ ਕਰ ਰਹੇ ਹਾਂ ਜੋ ਹਿੰਸਾ ਜਾਂ ਨਫਰਤ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ ਜਾਂ ਅਜਿਹੇ ਲੋਕਾਂ ਜਾਂ ਸਮੂਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਵੀ ਬੈਨ ਕੀਤਾ ਜਾਵੇਗਾ। ਮੁਹਿੰਮ ਦੇ ਤਹਿਤ ਬੀ.ਐੱਨ.ਪੀ. ਦੇ ਸਾਬਕਾ ਨੇਤਾ ਨਿਕ ਗ੍ਰਿਫਿਨ ਤੇ 'ਬ੍ਰਿਟੇਨ ਫਸਟ' ਦੇ ਨੇਤਾਵਾਂ ਪਾਲ ਗੋਲਡਿੰਗ ਤੇ ਜੇਡਾ ਫ੍ਰਾਂਸੇਨ ਨੂੰ ਵੀ ਬੈਨ ਕੀਤਾ ਗਿਆ ਹੈ।


author

Baljit Singh

Content Editor

Related News