ਕਮਰਚਾਰੀਆਂ ਨੇ ਕੀਤੀ ਭੇਦਭਾਵ ਦੀ ਸ਼ਿਕਾਇਤ, ਫੇਸਬੁੱਕ ਨੇ ਮੰਗੀ ਮਾਫੀ

11/09/2019 3:57:17 PM

ਗੈਜੇਟ ਡੈਸਕ– ਸੋਸ਼ਲ ਮੀਡੀਆ ਸਾਈਟ ਫੇਸਬੁੱਕ ’ਤੇ ਉਸ ਦੇ ਕਰਮਚਾਰੀਆਂ ਦੇ ਦੋਸ਼ ਨੇ ਉਸ ਨੂੰ ਕਟਘਰੇ ’ਚ ਖੜਾ ਕਰ ਦਿੱਤਾ ਹੈ। ਫੇਸਬੁੱਕ ’ਤੇ ਅਣਜਾਣ ਕਾਲੇ ਕਰਮਚਾਰੀਆਂ ਨੇ ਇਕ ਆਨਲਾਈਨ ਪੋਸਟ ’ਚ ਕੰਮ ਕਰਨ ਵਾਲੀ ਜਗ੍ਹਾ ’ਤੇ ਭੇਦਭਾਵ ਦਾ ਦੋਸ਼ ਲਗਾਇਆ ਹੈ। ਇਹ ਪੋਸਟ 'FB Blind' ਪ੍ਰੋਫਾਈਲ ਤੋਂ ਪਾਈ ਗਈ। ਇਸ ਵਿਚ ਮੈਨੇਜਰਾਂ, ਕਾਲੇ ਸਹਿਯੋਗੀਆਂ ਅਤੇ ਮਨੁੱਖੀ ਸੰਸਥਾਨ ਵਿਭਾਗ ’ਤੇ ਭੇਦਭਾਵ ਦਾ ਦੋਸ਼ ਲਗਾਇਆ ਗਿਆ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਫੇਸਬੁੱਕ ਨੂੰ ਆਪਣੇ ਕਰਮਚਾਰੀਆਂ ਕੋਲੋਂ ਮਾਫੀ ਮੰਗਣੀ ਪਈ। 

ਕਰਮਚਾਰੀਆਂ ਨੇ ਇਸ ਪੋਸਟ ’ਚ ਨੌਕਰੀ ਗੁਆਉਣ ਅਤੇ ਸੁਰੱਖਿਆ ਨੂੰ ਲੈ ਕੇ ਡਰ ਵੀ ਜ਼ਾਹਰ ਕੀਤਾ ਹੈ, ਜਿਸ ਨਾਲ ਉਹ ਇਸ ਨੂੰ ਲੈ ਕੇ ਕਿਸੇ ਨੂੰ ਸ਼ਿਕਾਇਤ ਨਹੀਂ ਕਰਦੇ। ਉਨ੍ਹਾਂ ਇਹ ਵੀ ਕਿਹਾ ਹੈ ਕਿ ਕਾਲੇ ਕਰਮਚਾਰੀਾਂ ਤੋਂ ਇਲਾਵਾ ਹਰ ਕਿਸੇ ਨਾਲ ਭੇਦਭਾਵ ਹੁੰਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਉਨ੍ਹਾਂ ’ਚ ਗੁੱਸਾ ਹੈ। 

ਫੇਸਬੁੱਕ ਦੇ ਕਾਰਪੋਰੇਟ ਸੰਚਾਰ ਉਪ-ਪ੍ਰਧਾਨ ਬਰਟੀ ਥਾਮਸਨ ਨੇ ਇਸ ਨੂੰ ਲੈ ਕੇ ਕਿਹਾ ਕਿ ਫੇਸਬੁੱਕ ਜਾਂ ਕਿਤੇ ਵੀ ਕਿਸੇ ਨੂੰ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ। ਉਨ੍ਹਆੰ ਇਸ ਨੂੰ ਲੈ ਕੇ ਕਿਹਾ ਕਿ ਅਸੀਂ ਮਾਫੀ ਮੰਗਦੇ ਹਾਂ। ਇਹ ਕੰਪਨੀ ਖਿਲਾਫ ਹੈ। ਅਸੀਂ ਸਥਿਤੀ ’ਚ ਸੁਧਾਰ ਲਿਆਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ। 

ਕੀ ਕਿਹਾ ਪੋਸਟ ’ਚ
ਪੋਸਟ ’ਚ ਨਕਾਰਾਤਮਕ ਪ੍ਰਦਰਸ਼ਨ ਸਮੀਖਿਆ ਅਤੇ ਗਲਤ ਟਿੱਪਣੀਆਂ ਦੀ ਵੀ ਗੱਲ ਕਹੀ ਗਈ ਹੈ। ਪੋਸਟ ’ਚ ਲਿਖਿਆ ਗਿਆ ਕਿ ਅਸੀਂ ਇਸ ਨੂੰ ਲੈ ਕੇ ਅੰਦਰੋਂ ਕਾਫੀ ਦੁਖੀ, ਗੁੱਸਾ ਉਤਪੀੜਤ ਅਤੇ ਉਦਾਸ ਹਾਂ। ਸਾਡੇ ਨਾਲ ਰੋਜ਼, ਹਰ ਛੋਟੇ ਤੋਂ ਵੱਡੇ ਮੌਕੇ ’ਤੇ ਅਜਿਹਾ ਵਿਵਹਾਰ ਹੁੰਦਾ ਸੀ ਕਿ ਜਿਵੇਂ ਅਸੀਂ ਇਥੋਂ ਦੇ ਹੀ ਨਹੀਂ ਹਾਂ। 


Related News