ਅੱਤਵਾਦੀਆਂ ਨੇ ਮਾਲੀ ਦੇ ਪਿੰਡਾਂ ''ਚ ਕੀਤੇ ਹਮਲੇ, 40 ਲੋਕਾਂ ਦੀ ਮੌਤ

Monday, Aug 09, 2021 - 06:14 PM (IST)

ਬਮਾਕੋ (ਭਾਸ਼ਾ): ਉੱਤਰੀ ਮਾਲੀ ਦੇ ਕਈ ਪਿੰਡਾਂ ਵਿਚ ਬੰਦੂਕਧਾਰੀਆਂ ਨੇ ਹਮਲੇ ਕਰ ਦਿੱਤੇ ਅਤੇ ਕਈ ਜਿਹਾਦੀ ਨੇਤਾਵਾਂ ਦੀ ਹਾਲ ਹੀ ਵਿਚ ਗ੍ਰਿਫ਼ਤਾਰੀ ਦਾ ਬਦਲਾ ਲੈਣ ਲਈ ਘੱਟੋ-ਘੱਟ 40 ਲੋਕਾਂ ਦਾ ਕਤਲ ਕਰ ਦਿੱਤਾ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਿੰਸਾ ਮਾਲੀ, ਨਾਈਜ਼ਰ ਅਤੇ ਬੁਰਕਿਨਾ ਫਾਸੋ ਦੀਆਂ ਸਰਹੱਦਾਂ ਨੇੜੇ ਹਿੰਸਾਗ੍ਰਸਤ ਖੇਤਰ ਵਿਚ ਵਾਪਰੀ, ਜਿੱਥੇ ਇਸਲਾਮਿਕ ਸਟੇਟ ਸਮੂਹ ਨਾਲ ਜੁੜੇ ਅੱਤਵਾਦੀ ਸਰਗਰਮ ਹਨ। 

ਸਥਾਨਕ ਅਧਿਕਾਰੀ ਓਉਮਰ ਸਿਸੇ ਨੇ ਦੱਸਿਆ ਕਿ ਹਮਲਾਵਰ ਐਤਵਾਰ ਸ਼ਾਮ ਲੱਗਭਗ 6 ਵਜੇ ਔਟਾਗੌਨਾ ਅਤੇ ਕਰਾਉ ਭਾਈਚਾਰਿਆਂ ਵਿਚਕਾਰ ਪਹੁੰਚੇ ਅਤੇ ਖੁਦ ਨੂੰ ਜਿਹਾਦੀ ਦੱਸਿਆ। ਉਹਨਾਂ ਨੇ 'ਦੀ ਐਸੋਸੀਏਟਿਡ ਪ੍ਰੈੱਸ' ਨੂੰ ਦੱਸਿਆ ਕਿ ਜ਼ਿਆਦਤਰ ਪੀੜਤ ਆਪਣੇ ਘਰਾਂ ਦੇ ਸਾਹਮਣੇ ਸਨ, ਹੋਰ ਲੋਕ ਮਸਜਿਦ ਜਾ ਰਹੇ ਸਨ। ਇਹ ਹਮਲਾ ਮਾਲੀ ਦੀ ਸੈਨਾ ਵੱਲੋਂ ਦੋ ਜਿਹਾਦੀ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨ ਦੇ ਇਕ ਹਫ਼ਤੇ ਬਾਅਦ ਕੀਤਾ ਗਿਆ ਜਿਹਨਾਂ ਦੀ ਔਟਾਗੌਨਾ ਅਤੇ ਕਰਾਉ ਦੇ ਵਸਨੀਕਾਂ ਨੇ ਨਿੰਦਾ ਕੀਤੀ ਸੀ। 

ਪੜ੍ਹੋ ਇਹ ਅਹਿਮ ਖਬਰ - ਬ੍ਰਿਟਿਸ਼ ਹਾਈ ਕੋਰਟ ਨੇ ਨੀਰਵ ਮੋਦੀ ਨੂੰ ਹਵਾਲਗੀ ਮਾਮਲੇ 'ਚ ਅਪੀਲ ਕਰਨ ਦੀ ਦਿੱਤੀ ਇਜਾਜ਼ਤ

ਅੱਤਵਾਦੀ ਸਾਲਾਂ ਤੋਂ ਇਸ ਖੇਤਰ ਵਿਚ ਖਤਰਾ ਬਣੇ ਹੋਏ ਹਨ। ਜਿਹਾਦੀ ਬਾਗੀਆਂ ਨੇ ਪਹਿਲੀ ਵਾਰ 2012 ਵਿਚ ਉੱਤਰੀ ਮਾਲੀ ਦੇ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ ਸੀ। ਭਾਵੇਂਕਿ ਇਕ ਫ੍ਰਾਂਸੀਸੀ ਲੀਡਰਸ਼ਿਪ ਵਾਲੀ ਮਿਲਟਰੀ ਮੁਹਿੰਮ ਵਿਚ ਬਾਗੀਆਂ ਨੂੰ ਅਗਲੇ ਸਾਲ ਸ਼ਹਿਰੀ ਕੇਂਦਰਾਂ ਤੋਂ ਬਾਹਰ ਕਰ ਦਿੱਤਾ ਗਿਆ ਸੀ। ਬਾਗੀ ਜਲਦੀ ਤੋਂ ਪੇਂਡੂ ਖੇਤਰਾਂ ਵਿਚ ਮੁੜ ਸੰਗਠਿਤ ਹੋ ਗਏ ਅਤੇ ਉਹਨਾਂ ਨੇ ਮਿਲਟਰੀ ਠਿਕਾਣਿਆਂ 'ਤੇ ਵਿਨਾਸ਼ਕਾਰੀ ਹਮਲੇ ਜਾਰੀ ਰੱਖੇ।


Vandana

Content Editor

Related News