ਅਸਾਂਝੇ ਦੀ ਹਵਾਲਗੀ ਨੂੰ ਲੈ ਕੇ ਸੁਣਵਾਈ ਮਈ ਤੱਕ ਟਲੀ
Friday, Jan 24, 2020 - 05:14 PM (IST)

ਲੰਡਨ (ਯੂ.ਐੱਨ.ਆਈ.)- ਵਿੱਕੀਲੀਕਸ ਦੇ ਬਾਨੀ ਜੁਲੀਅਨ ਅਸਾਂਝੇ ਦੀ ਅਮਰੀਕਾ ਹਵਾਲਗੀ ਨੂੰ ਲੈ ਕੇ ਲੰਡਨ ਵਿਚ ਹੋਣ ਵਾਲੀ ਸੁਣਵਾਈ ਫਰਵਰੀ ਤੋਂ ਮਈ ਤੱਕ ਲਈ ਟਲ ਗਈ ਹੈ। ਲੰਡਨ ਵਿਚ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਨੇ ਵੀਰਵਾਰ ਨੂੰ ਵਿੱਕੀਲੀਕਸ ਸੰਸਥਾਪਕ ਦੀ ਹਵਾਲਗੀ ’ਤੇ ਸੁਣਵਾਈ ਟਾਲਣ ਦਾ ਫੈਸਲਾ ਕੀਤਾ। ਅਸਾਂਝੇ ਦੇ ਵਕੀਲਾਂ ਨੇ ਸਬੂਤ ਇਕੱਠੇ ਕਰਨ ਤੇ ਵਿਚਾਰ ਕਰਨ ਲਈ ਸਮੇਂ ਦੀ ਕਮੀ ਦਾ ਹਵਾਲਾ ਦਿੰਦਿਆਂ ਮਾਣਯੋਗ ਜੱਜ ਨੂੰ ਸੁਣਵਾਈ ਅੱਗੇ ਟਾਲਣ ਦੀ ਅਪੀਲ ਕੀਤੀ। ਵਕੀਲਾਂ ਨੇ ਕਿਹਾ ਸੀ ਕਿ ਅਸਾਂਝੇ ਨੂੰ ਮਾਮਲੇ ਵਿਚ ਸਬੂਤ ਇਕੱਠੇ ਕਰਨ ਵਿਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਮਲੇ ਦੀ ਸੁਣਵਾਈ ਹੁਣ ਮਈ ਵਿਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਅਗਲੀ ਸੁਣਵਾਈ 19 ਫਰਵਰੀ ਨੂੰ ਹੋਵੇਗੀ।