ਹਵਾਲਗੀ ਮਾਮਲਾ : ਲੰਡਨ ਦੀ ਅਦਾਲਤ ਨੇ ਮਾਲਿਆ ਦੀ ਜ਼ਮਾਨਤ ਦੀ ਮਿਆਦ ਵਧਾਈ
Wednesday, Aug 01, 2018 - 03:20 AM (IST)

ਲੰਡਨ— ਹਵਾਲਗੀ ਮਾਮਲੇ ਵਿਚ ਲੰਡਨ ਦੀ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਨੇ ਵਿਜੇ ਮਾਲਿਆ ਦੀ ਜ਼ਮਾਨਤ ਦੀ ਮਿਆਦ ਵਧਾ ਦਿੱਤੀ ਹੈ। ਹੁਣ ਅਗਲੀ ਸੁਣਵਾਈ 12 ਸਤੰਬਰ ਨੂੰ ਹੋਵੇਗੀ। ਇਸ ਦੇ ਨਾਲ ਹੀ ਅਦਾਲਤ ਨੇ ਭਾਰਤ ਕੋਲੋਂ ਮੁੰਬਈ ਦੀ ਆਰਥਰ ਜੇਲ ਸਬੰਧੀ ਵੀਡੀਓ ਮੰਗੇ ਹਨ। ਮਾਲਿਆ ਨੂੰ ਲੰਡਨ ਤੋਂ ਭਾਰਤ ਲਿਆਉਣ ਪਿੱਛੋਂ ਉਕਤ ਜੇਲ ਵਿਚ ਰੱਖਿਆ ਜਾ ਸਕਦਾ ਹੈ। ਵਿਜੇ ਮਾਲਿਆ ਮੰਗਲਵਾਰ ਖੁਦ ਅਦਾਲਤ ਵਿਚ ਪੇਸ਼ ਹੋਏ।