ਅਫਗਾਨਿਸਤਾਨ ਵਿਚ ਇਕ ਹਫਤੇ ਤੱਕ ਲਈ ਵਧਾਈ ਗਈ ਜੰਗਬੰਦੀ

Tuesday, May 26, 2020 - 07:53 AM (IST)

ਅਫਗਾਨਿਸਤਾਨ ਵਿਚ ਇਕ ਹਫਤੇ ਤੱਕ ਲਈ ਵਧਾਈ ਗਈ ਜੰਗਬੰਦੀ

ਕਾਬੁਲ- ਅਫਗਾਨਿਸਤਾਨ ਵਿਚ ਈਦ-ਉਲ-ਫਿਤਰ ਦੇ ਮੌਕੇ ਤਿੰਨ ਦਿਨ ਲਈ ਲਗਾਈ ਗਈ ਜੰਗਬੰਦੀ(ਸੀਜ਼ ਫਾਇਰ) ਨੂੰ ਰਿਪੋਰਟਾਂ ਮੁਤਾਬਕ ਹੁਣ ਇਕ ਹਫਤੇ ਤੱਕ ਲਈ ਵਧਾ ਦਿੱਤਾ ਗਿਆ ਹੈ। ਅਫਗਾਨ ਸੰਵਾਦ ਕਮੇਟੀ ਨੇ ਇਹ ਜਾਣਕਾਰੀ ਸੋਮਵਾਰ ਨੂੰ ਦਿੱਤੀ। ਕਮੇਟੀ ਪਜਵੋਕ ਨੇ ਸਰਕਾਰ ਅਤੇ ਅੱਤਵਾਦੀ ਸੰਗਠਨ ਤਾਲਿਬਾਨ ਦੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਦੋਵੇਂ ਪੱਖ ਜੰਗਬੰਦੀ ਦੇ ਬਾਅਦ ਦੇਸ਼ ਵਿਚ ਹਿੰਸਾ ਨੂੰ ਘੱਟ ਕਰਨਾ ਚਾਹੁੰਦੇ ਹਨ।

ਤਾਲਿਬਾਨ ਨੇ ਅਸਲ ਵਿਚ ਈਦ ਮੌਕੇ ਐਤਵਾਰ ਨੂੰ ਤਿੰਨ ਦਿਨਾਂ ਲਈ ਜੰਗਬੰਦੀ ਦੀ ਘੋਸ਼ਣਾ ਕੀਤੀ ਸੀ ਜਿਸ ਦਾ ਅਫਗਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਸਵਾਗਤ ਕੀਤਾ ਤੇ ਕਿਹਾ ਕਿ ਤਾਲਿਬਾਨੀ ਕੈਦੀਆਂ ਨੂੰ ਰਿਹਾਅ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਸੰਘਰਸ਼ ਵਿਰਾਮ ਦੀ ਘੋਸ਼ਣਾ ਕਰਨ ਦੇ ਬਦਲੇ ਇਕ ਚੰਗੇ ਸੰਕੇਤ ਦੇ ਤੌਰ 'ਤੇ ਦੋ ਹਜ਼ਾਰ ਤਾਲਿਬਾਨੀ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ 29 ਫਰਵਰੀ ਨੂੰ ਕਤਰ ਦੀ ਰਾਜਧਾਨੀ ਦੋਹਾ ਵਿਚ ਅਮਰੀਕਾ ਤੇ ਤਾਲਿਬਾਨ ਦੇ ਕੈਦੀਆਂ ਨੂੰ ਰਿਹਾਅ ਕਰਨ ਅਤੇ ਸ਼ਾਂਤੀ ਸਥਾਪਤ ਕਰਨ ਨੂੰ ਲੈ ਕੇ ਸਮਝੌਤਾ ਤੈਅ ਹੋਇਆ ਸੀ। 


author

Lalita Mam

Content Editor

Related News