ਸਰਵਨ ਸਿੰਘ ਦੇ ਦੇਹਾਂਤ 'ਤੇ ਇਟਲੀ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਦੁਆਰਾ ਦੁੱਖ ਦਾ ਪ੍ਰਗਟਾਵਾ
Wednesday, Apr 27, 2022 - 04:11 PM (IST)
![ਸਰਵਨ ਸਿੰਘ ਦੇ ਦੇਹਾਂਤ 'ਤੇ ਇਟਲੀ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਦੁਆਰਾ ਦੁੱਖ ਦਾ ਪ੍ਰਗਟਾਵਾ](https://static.jagbani.com/multimedia/2022_4image_16_10_104261073sarwan.jpg)
ਰੋਮ (ਕੈਂਥ): ਗੁਰਦੁਆਰਾ ਸਿੰਘ ਸਭਾ ਸਾਹਿਬ ਨੋਵੇਲਾਰਾ (ਰਿਜੋ ਇਮੀਲੀਆ) ਦੇ ਪ੍ਰਧਾਨ ਜੋਗਿੰਦਰ ਸਿੰਘ ਦੇ ਭਰਾ ਅਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਚਰਨਜੀਤ ਸਿੰਘ ਬਾਰੀਆਂ ਦੇ ਰਿਸ਼ਤੇਦਾਰ ਸਰਵਨ ਸਿੰਘ ਜਿਹਨਾਂ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ। ਉਹਨਾਂ ਦੇ ਅਕਾਲ ਚਲਾਣਾ ਕਰ ਜਾਣ 'ਤੇ ਇਟਲੀ ਦੀਆਂ ਭਾਰਤੀ ਭਾਈਚਾਰੇ ਨਾਲ ਸੰਬੰਧਤ ਵੱਖ ਵੱਖ ਧਾਰਮਿਕ, ਸਮਾਜਿਕ ਜੱਥੇਬੰਦੀ ਦੇ ਆਗੂਆਂ ਦੁਆਰਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸਰਵਨ ਸਿੰਘ 75 ਵਰਿਆਂ ਦੇ ਸਨ।
ਪੜ੍ਹੋ ਇਹ ਅਹਿਮ ਖ਼ਬਰ- ਸਕਾਟਲੈਂਡ : ਫਸਟ ਮਨਿਸਟਰ ਦੇ ਗਲਾਸਗੋ ਵਿਚਲੇ ਹਲਕੇ ਦੇ ਬੱਚੇ ਹਨ ਯੂਕੇ 'ਚ ਸਭ ਤੋਂ 'ਗਰੀਬ'
ਸਰਵਨ ਸਿੰਘ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜੱਲੋਵਾਲ ਖਨੌਰ ਨਾਲ ਸੰਬੰਧਤ ਸਨ ਅਤੇ ਪਿਛਲੇ 47 ਸਾਲਾਂ ਤੋਂ ਇਟਲੀ ਦੇ ਸ਼ਹਿਰ ਕਰੇਜੋ ਵਿਖੇ ਰਹਿ ਰਹੇ ਸਨ। ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਸ਼ਨੀਵਾਰ ਨੂੰ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਅਕਾਲ ਚਲਾਣਾ ਕਰਨ ਤੇ ਪਰਿਵਾਰ ਨਾਲ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਦੇ ਪ੍ਰਧਾਨ ਸਤਵਿੰਦਰ ਸਿੰਘ ਬਾਜਵਾ, ਇਕਬਾਲ ਸਿੰਘ ਸੋਢੀ ਨੋਵੇਲਾਰਾ, ਸੁਰਜੀਤ ਸਿੰਘ ਖੰਡੇਵਾਲਾ, ਇੰਟਰਨੈਸ਼ਨਲ ਪੰਥਕ ਦਲ ਇਟਲੀ ਦੇ ਪ੍ਰਧਾਨ ਭਾਈ ਪਰਗਟ ਸਿੰਘ ਖ਼ਾਲਸਾ, ਦਵਿੰਦਰ ਸਿੰਘ, ਨੇਨਸੀ ਕੌਰ, ਜਗਜੀਤ ਸਿੰਘ ਸਿੱਖ ਸੇਵਾ ਸੁਸਾਇਟੀ,ਸਤਨਾਮ ਸਿੰਘ ਵਿਚੈੰਸਾ,ਬਲਵੀਰ ਸਿੰਘ ਮੱਲ,ਪ੍ਰੇਮਪਾਲ ਸਿੰਘ ਵਿਚੈਂਸਾ,ਭਾਈ ਬਲਜਿੰਦਰ ਸਿੰਘ, ਭਾਈ ਕਸ਼ਮੀਰ ਸਿੰਘ,ਭਾਈ ਕੁਲਵਿੰਦਰ ਸਿੰਘ, ਗੁਰਮੁੱਖ ਸਿੰਘ ਹਜਾਰਾ, ਰਘੁਵਿੰਦਰ ਸਿੰਘ ਮਿੰਟਾ ਤੇਰਨੀ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।