ਅਧਿਐਨ 'ਚ ਦਾਅਵਾ: ਗਰਭ ਅਵਸਥਾ ਦੌਰਾਨ ਕੋਰੋਨਾ ਸੰਕਰਮਿਤ ਮਾਂਵਾਂ ਦੇ ਬੱਚਿਆਂ 'ਚ ਮੋਟਾਪੇ ਦਾ ਜੋਖ਼ਮ ਵੱਧ

03/30/2023 1:52:36 PM

ਵਾਸ਼ਿੰਗਟਨ (ਭਾਸ਼ਾ)- ਗਰਭ ਅਵਸਥਾ ਦੌਰਾਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਔਰਤਾਂ ਦੇ ਬੱਚਿਆਂ ਵਿਚ ਮੋਟਾਪੇ ਦੀ ਸਮੱਸਿਆ ਵੱਧ ਹੋਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਈ ਹੈ। ਅਮਰੀਕਾ ਵਿੱਚ 2019 ਤੋਂ ਬਾਅਦ ਕੋਵਿਡ-19 ਦੇ 10 ਕਰੋੜ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਸਿਹਤ 'ਤੇ ਇਸ ਲਾਗ ਦੇ ਲੰਬੇ ਸਮੇਂ ਦੇ ਅਸਰ ਦੇ ਬਾਰੇ ਵਿਚ ਜਾਣਕਾਰੀ ਸੀਮਤ ਹੈ। ਬੋਸਟਨ ਸਥਿਤ ਮੈਸਾਚੁਸੇਟਸ ਜਨਰਲ ਹਸਪਤਾਲ ਦੀ ਐੱਮ.ਡੀ. ਲਿੰਡਸੇ ਟੀ. ਫੋਰਮੈਨ ਨੇ ਕਿਹਾ ਕਿ ਸਾਡੇ ਅਧਿਐਨ ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਗਰਭ ਵਿਚ ਹੀ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਆਉਣ ਵਾਲੇ ਬੱਚਿਆਂ ਵਿਚ ਮੋਟਾਪਾ, ਸ਼ੂਗਰ ਅਤੇ ਦਿਲ ਸਬੰਦੀ ਬਿਮਾਰੀਆਂ ਦਾ ਵਧੇਰੇ ਜੋਖ਼ਮ ਹੁੰਦਾ ਹੈ।

ਇਹ ਵੀ ਪੜ੍ਹੋ: ਚੀਨ 'ਚ ਮੁੰਡਿਆਂ ਨੂੰ ਨਹੀਂ ਮਿਲ ਰਹੀਆਂ ਵਿਆਹ ਲਈ ਕੁੜੀਆਂ, 40 ਲੱਖ ਤੱਕ ਪੁੱਜਾ 'ਬ੍ਰਾਈਡ ਪ੍ਰਾਈਜ਼'

ਉਨ੍ਹਾਂ ਕਿਹਾ, "ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ 'ਤੇ ਕੋਵਿਡ-19 ਦੇ ਪ੍ਰਭਾਵ ਨੂੰ ਸਮਝਣ ਲਈ ਅਜੇ ਵੀ ਬਹੁਤ ਖੋਜ ਦੀ ਲੋੜ ਹੈ।" ਖੋਜਕਰਤਾਵਾਂ ਨੇ ਅਧਿਐਨ ਵਿੱਚ ਉਨ੍ਹਾਂ 150 ਨਵਜੰਮੇ ਬੱਚਿਆਂ ਨੂੰ ਸ਼ਾਮਲ ਕੀਤਾ, ਜਿਨ੍ਹਾਂ ਦੀਆਂ ਮਾਵਾਂ ਗਰਭ ਅਵਸਥਾ ਦੌਰਾਨ ਕੋਵਿਡ-19 ਨਾਲ ਸੰਕਰਮਿਤ ਹੋਈਆਂ ਸਨ। ਇਸ ਤੁਲਨਾਤਮਕ ਅਧਿਐਨ ਵਿੱਚ ਉਨ੍ਹਾਂ 130 ਬੱਚਿਆਂ ਨੂੰ ਵੀ ਸ਼ਾਮਲ ਕੀਤਾ ਗਿਆ, ਜੋ ਗਰਭ ਵਿੱਚ ਸੰਕਰਮਣ ਦੇ ਸੰਪਰਕ ਵਿੱਚ ਨਹੀਂ ਆਏ ਸਨ। ਅਧਿਐਨ ਵਿੱਚ ਪਾਇਆ ਗਿਆ ਕਿ ਗਰਭ ਵਿੱਚ ਸੰਕਰਮਣ ਦੇ ਸੰਪਰਕ ਵਿੱਚ ਆਉਣ ਵਾਲੇ ਬੱਚਿਆਂ ਦਾ ਜਨਮ ਸਮੇਂ ਮੁਕਾਬਲਤਨ ਘੱਟ ਵਜ਼ਨ ਸੀ, ਪਰ ਇੱਕ ਸਾਲ ਵਿੱਚ ਉਨ੍ਹਾਂ ਦਾ ਭਾਰ ਮੁਕਾਬਲਤਨ ਵੱਧ ਹੋ ਗਿਆ। ਇਹ ਅਧਿਐਨ ‘ਐਂਡੋਕ੍ਰਾਈਨ ਸੋਸਾਇਟੀਜ਼ ਜਰਨਲ ਆਫ ਕਲੀਨਿਕਲ ਐਂਡੋਕ੍ਰਾਈਨੋਲੋਜੀ ਐਂਡ ਮੈਟਾਬੋਲਿਜ਼ਮ’ ਵਿੱਚ ਪ੍ਰਕਾਸ਼ਿਤ ਹੋਇਆ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਵੱਸਦੇ ਭਾਰਤੀਆਂ ਲਈ ਖ਼ੁਸ਼ਖ਼ਬਰੀ, ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News