ਉੱਤਰੀ ਅਫਗਾਨਿਸਤਾਨ 'ਚ ਧਮਾਕਿਆਂ ਦੌਰਾਨ 9 ਦੀ ਮੌਤ ਤੇ 13 ਜ਼ਖਮੀ

04/28/2022 11:37:24 PM

ਕਾਬੁਲ-ਉੱਤਰੀ ਅਫਗਾਨਿਸਤਾਨ 'ਚ ਵੀਰਵਾਰ ਨੂੰ ਕੁਝ ਹੀ ਮਿੰਟਾਂ ਦੇ ਅੰਦਰ ਦੋ ਧਮਾਕੇ ਹੋਏ ਜਿਸ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਤਾਲਿਬਾਨ ਵੱਲੋਂ ਨਿਯੁਕਤ ਪੁਲਸ ਮੁਖੀ ਦੇ ਬੁਲਾਰੇ ਮੁਹਮੰਦ ਆਸਿਫ਼ ਵਜ਼ੀਰੀ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : WHO ਨੇ ਦਿੱਤੀ ਚਿਤਾਵਨੀ, ਚਾਕਲੇਟ ਖਾਣ ਵਾਲੇ ਰਹਿਣ ਸਾਵਧਾਨ

ਉਨ੍ਹਾਂ ਕਿਹਾ ਕਿ ਬਲਖ਼ ਸੂਬੇ ਦੀ ਰਾਜਧਾਨੀ ਮਜ਼ਾਰ-ਏ-ਸ਼ਰੀਫ਼ 'ਚ ਦੋ ਵੱਖ-ਵੱਖ ਵਾਹਨਾਂ 'ਚ ਧਮਾਕੇ ਹੋਏ। ਧਮਾਕੇ ਦੇ ਕਾਰਨਾਂ ਦੀ ਜਾਣਕਾਰੀ ਨਹੀ ਮਿਲ ਸਕੀ ਹੈ ਅਤੇ ਬੁਲਾਰੇ ਨੇ ਇਸ ਸਬੰਧ 'ਚ ਕੁਝ ਨਹੀਂ ਦੱਸਿਆ। ਅਜੇ ਤੱਕ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ। ਤਾਲਿਾਬਨ ਸੁਰੱਖਿਆ ਮੁਲਾਜ਼ਮਾਂ ਨੇ ਧਮਾਕੇ ਵਾਲੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਰੂਸ ਨਾਲ ਲੜ ਰਹੇ ਯੂਕ੍ਰੇਨ ਦੀ ਮਦਦ ਲਈ ਹੋਰ 33 ਅਰਬ ਡਾਲਰ ਦੀ ਇਜਾਜ਼ਤ ਚਾਹੁੰਦੇ ਹਨ ਬਾਈਡੇਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News