ਹੋ ਗਿਆ ਵੱਡਾ ਧਮਾਕਾ ! ਲੱਗੇ ਲਾਸ਼ਾਂ ਦੇ ਢੇਰ, 31 ਲੋਕਾਂ ਦੀ ਗਈ ਜਾਨ
Wednesday, Oct 22, 2025 - 10:17 AM (IST)

ਇੰਟਰਨੈਸ਼ਨਲ ਡੈਸਕ- ਨਾਈਜ਼ੀਰੀਆ 'ਚ ਮੰਗਲਵਾਰ ਨੂੰ ਗੈਸੋਲੀਨ ਨਾਲ ਭਰੇ ਇਕ ਟੈਂਕਰ 'ਚ ਵਿਸਫੋਟ ਹੋ ਗਿਆ। ਇਸ ਹਾਦਸੇ 'ਚ 31 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਵਸੀਊ ਆਬਿਦੀਨ ਨੇ ਇਕ ਬਿਆਨ 'ਚ ਕਿਹਾ ਕਿ ਨਾਈਜ਼ਰ ਸੂਬੇ ਦੇ ਬਿਦਾ ਖੇਤਰ 'ਚ ਟੈਂਕਰ ਦੇ ਪਲਟਣ ਤੋਂ ਬਾਅਦ ਵਿਸਫ਼ੋਟ ਹੋਇਆ ਅਤੇ ਸਥਾਨਕ ਵਾਸੀ ਫੈਲਦੇ ਫਿਊਲ ਨੂੰ ਇਕੱਠਾ ਕਰਨ ਲਈ ਹਾਦਸੇ ਵਾਲੀ ਜਗ੍ਹਾ ਦੌੜੇ। ਉਨ੍ਹਾਂ ਕਿਹਾ ਕਿ ਵਿਸਫ਼ੋਟ 'ਚ 17 ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲਾਂ 'ਚ ਲਿਜਾਇਆ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 14 ਲੋਕਾਂ ਦੀ ਗਈ ਜਾਨ
ਹਾਲ ਦੇ ਮਹੀਨਿਆਂ 'ਚ, ਨਾਈਜ਼ਰ ਸੂਬੇ 'ਚ ਭਾਰੀ ਟਰੱਕਾਂ ਨਾਲ ਜੁੜੇ ਹਾਦਸੇ ਵਧੇ ਹਨ, ਜਿਸ ਲਈ ਖ਼ਰਾਬ ਸੜਕਾਂ ਅਤੇ ਰੇਲ ਨੈੱਟਵਰਕ ਦੀ ਕਮੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਹ ਸੂਬੇ ਉੱਤਰੀ ਅਤੇ ਦੱਖਣੀ ਨਾਈਜ਼ੀਰੀਆ ਵਿਚਾਲੇ ਮਾਲ ਦੀ ਆਵਾਜਾਈ ਲਈ ਇਕ ਮੁੱਖ ਪਾਰਗਮਨ ਕੇਂਦਰ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਡਰਾਈਵਰ, ਟੈਂਕਰ ਦੇ ਮਾਲਕ ਦੀ ਪਛਾਣ ਕਰਨ ਅਤੇ ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਨਾਈਜ਼ਰ ਸੂਬੇ ਦੇ ਗਵਰਨਰ ਉਮਰੂ ਬਾਗੋ ਨੇ ਕਿਹਾ ਕਿ ਇਹ ਬੇਹੱਦ ਨਿਰਾਸ਼ਾਜਨਕ ਹੈ ਕਿ ਲੋਕ ਖ਼ਤਰੇ ਦੇ ਬਾਵਜੂਦ ਪਲਟੇ ਹੋਏ ਟੈਂਕਰ ਤੋਂ ਪੈਟਰੋਲ ਇਕੱਠਾ ਕਰਨ ਚਲੇ ਗਏ। ਬਾਗੋ ਨੇ ਕਿਹਾ,''ਇਹ ਲੋਕਾਂ ਅਤੇ ਸੂਬਾ ਸਰਕਾਰ ਲਈ ਇਕ ਹੋਰ ਦਰਦਨਾਕ ਘਟਨਾ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8