ਅਫਗਾਨਿਸਤਾਨ ''ਚ ਮਸਜਿਦ ਦੇ ਬਾਹਰ ਧਮਾਕਾ, ਇਕ ਦੀ ਮੌਤ ਤੇ ਸੱਤ ਜ਼ਖਮੀ

Friday, Feb 11, 2022 - 07:49 PM (IST)

ਅਫਗਾਨਿਸਤਾਨ ''ਚ ਮਸਜਿਦ ਦੇ ਬਾਹਰ ਧਮਾਕਾ, ਇਕ ਦੀ ਮੌਤ ਤੇ ਸੱਤ ਜ਼ਖਮੀ

ਕਾਬੁਲ-ਉੱਤਰੀ ਅਫਗਾਨਿਸਤਾਨ 'ਚ ਇਕ ਮਸਜਿਦ ਦੇ ਗੇਟ 'ਤੇ ਸ਼ੁੱਕਰਵਾਰ ਨੂੰ ਹੋਏ ਧਮਾਕੇ 'ਚ ਜਿਥੇ ਇਕ ਵਿਅਕਤੀ ਦੀ ਮੌਤ ਹੋ ਗਈ, ਉਥੇ ਸੱਤ ਲੋਕ ਜ਼ਖਮੀ ਹੋ ਗਏ। ਇਕ ਤਾਲਿਬਾਨੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਬਾਦਘਿਸ ਸੂਬੇ ਦੇ ਬਾਜ ਮੁਹੰਮਦ ਸਰਵਰੀ ਨੇ ਦੱਸਿਆ ਕਿ ਧਮਾਕੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ ਹੈ ਅਤੇ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ : ਹੁਣ ਬ੍ਰਿਟੇਨ ਆਉਣ ਵਾਲੇ ਲੋਕਾਂ ਨੂੰ ਨਹੀਂ ਕਰਵਾਉਣਾ ਪਵੇਗਾ ਕੋਰੋਨਾ ਟੈਸਟ

ਇਸ ਧਮਾਕੇ ਦੀ ਫਿਲਹਾਲ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਬੀਤੇ 'ਚ ਇਸਲਾਮਿਕ ਸਟੇਟ ਨਾਲ ਜੁੜੇ ਸਮੂਹਾਂ ਨੇ ਇਸ ਤਰ੍ਹਾਂ ਦੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਸਰਵਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਸੂਬਾਈ ਹਸਪਤਾਲ ਭੇਜਿਆ ਗਿਆ ਹੈ ਅਤੇ ਤਾਲਿਬਾਨੀ ਫੌਜੀਆਂ ਨੇ ਇਲਾਕਿਆਂ ਨੂੰ ਸੁਰੱਖਿਅਤ ਕਰ ਲਿਆ ਹੈ। ਇਹ ਧਮਾਕਾ ਅਜਿਹੇ ਸਮੇਂ ਹੋਇਆ, ਜਦੋਂ ਨਮਾਜ਼ ਲਈ ਵੱਡੀ ਗਿਣਤੀ 'ਚ ਲੋਕ ਮਸਜਿਦ ਦੇ ਅੰਦਰ ਸਨ।

ਇਹ ਵੀ ਪੜ੍ਹੋ : ਪਾਕਿ-ਚੀਨ ਸੰਯੁਕਤ ਬਿਆਨ 'ਤੇ ਭਾਰਤ ਦੇ ਬਿਆਨ ਨੂੰ ਪਾਕਿਸਤਾਨ ਨੇ ਕੀਤਾ ਖਾਰਿਜ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News