ਤੜਕਸਾਰ ਸਕੂਲ ਬੱਸ 'ਚ ਧਮਾਕਾ, ਚਾਰ ਲੋਕਾਂ ਦੀ ਮੌਤ, 38 ਜ਼ਖਮੀ

Wednesday, May 21, 2025 - 12:02 PM (IST)

ਤੜਕਸਾਰ ਸਕੂਲ ਬੱਸ 'ਚ ਧਮਾਕਾ, ਚਾਰ ਲੋਕਾਂ ਦੀ ਮੌਤ, 38 ਜ਼ਖਮੀ

ਕਰਾਚੀ (ਭਾਸ਼ਾ)- ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਲੋਚਿਸਤਾਨ ਸੂਬੇ ਵਿੱਚ ਬੁੱਧਵਾਰ ਸਵੇਰੇ ਇੱਕ ਸਕੂਲ ਬੱਸ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਕੀਤਾ ਗਿਆ। ਇਸ ਬੰਬ ਧਮਾਕੇ ਵਿੱਚ ਘੱਟੋ-ਘੱਟ ਚਾਰ ਬੱਚਿਆਂ ਦੀ ਮੌਤ ਹੋ ਗਈ ਅਤੇ 38 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ।

ਪੜ੍ਹੋ ਇਹ ਅਹਿਮ ਖ਼ਬਰ-ਮਹਿੰਗਾਈ ਦੀ ਮਾਰ.... 1 ਕਿਲੋ ਆਟਾ 7 ਹਜ਼ਾਰ ਅਤੇ 1 ਲੀਟਰ ਪਾਣੀ 2 ਹਜ਼ਾਰ ਰੁਪਏ 'ਚ ਵਿਕ ਰਿਹੈ

 ਡਾਨ ਅਖਬਾਰ ਨੇ ਖੁਜ਼ਦਾਰ ਦੇ ਡਿਪਟੀ ਕਮਿਸ਼ਨਰ ਯਾਸੀਰ ਇਕਬਾਲ ਦਸ਼ਤੀ ਦੇ ਹਵਾਲੇ ਨਾਲ ਕਿਹਾ ਕਿ ਧਮਾਕਾ ਖੁਜ਼ਦਾਰ ਜ਼ਿਲ੍ਹੇ ਦੇ ਜ਼ੀਰੋ ਪੁਆਇੰਟ ਨੇੜੇ ਉਸ ਸਮੇਂ ਹੋਇਆ ਜਦੋਂ ਬੱਸ ਇਲਾਕੇ ਵਿੱਚੋਂ ਲੰਘ ਰਹੀ ਸੀ। ਦਸ਼ਤੀ ਨੇ ਕਿਹਾ ਕਿ ਧਮਾਕੇ ਵਿੱਚ ਚਾਰ ਬੱਚੇ ਮਾਰੇ ਗਏ ਜਦੋਂ ਕਿ 38 ਹੋਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ,"ਮਾਸੂਮ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਪਰਾਧੀਆਂ ਪ੍ਰਤੀ ਕੋਈ ਨਰਮੀ ਨਹੀਂ ਦਿਖਾਈ ਜਾਣੀ ਚਾਹੀਦੀ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News